07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੰਜਾਬ ਭਰ ਤੋਂ ਆਏ ਨੰਬਰਦਾਰਾਂ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਪ੍ਰਭਾਵਸ਼ਾਲੀ ਪ੍ਰਦਰਸ਼ਨ

ਸੰਗਰੂਰ, 5 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਨੰਬਰਦਾਰ ਯੂਨੀਅਨ ਵਲੋਂ ਅੱਜ ਮੁੱਖ ਮੰਤਰੀ ਨਿਵਾਸ ਬਾਹਰ ਸੂਬਾ ਕਾਰਜਕਾਰਨੀ ਪ੍ਰਧਾਨ ਗੁਰਦਰਸ਼ਨ ਸਿੰਘ ਗਲੋਲੀ, ਸੂਬਾ ਸਕੱਤਰ ਜਨਰਲ ਰਸਪਾਲ ਸਿੰਘ ਰਾਮਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਡ੍ਰੀਮ ਲੈਂਡ ਕਾਲੋਨੀ ਬਾਹਰ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਰ ਤੋਂ ਆਏ ਨੰਬਰਦਾਰ ਅੱਜ ਤੜਕਸਾਰ ਤੋਂ ਹੀ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਸਥਿਤ ਸੰਗਰੂਰ-ਚੰਡੀਗੜ੍ਹ ਮੁੱਖ ਮਾਰਗ ਦੇ ਫਲਾਈ ਓਵਰ ਹੇਠ ਇਕੱਤਰ ਹੋਣੇ ਸ਼ੁਰੂ ਹੋਏ।

ਅਜੀਤ ਡੈਸਕ 06-10-2026
ਸੰਗਰੂਰ, 5 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਪੰਜਾਬ ਨੰਬਰਦਾਰ ਯੂਨੀਅਨ ਵਲੋਂ ਅੱਜ ਮੁੱਖ ਮੰਤਰੀ ਨਿਵਾਸ ਬਾਹਰ ਸੂਬਾ ਕਾਰਜਕਾਰਨੀ ਪ੍ਰਧਾਨ ਗੁਰਦਰਸ਼ਨ ਸਿੰਘ ਗਲੋਲੀ, ਸੂਬਾ ਸਕੱਤਰ ਜਨਰਲ ਰਸਪਾਲ ਸਿੰਘ ਰਾਮਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਡ੍ਰੀਮ ਲੈਂਡ ਕਾਲੋਨੀ ਬਾਹਰ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਰ ਤੋਂ ਆਏ ਨੰਬਰਦਾਰ ਅੱਜ ਤੜਕਸਾਰ ਤੋਂ ਹੀ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਸਥਿਤ ਸੰਗਰੂਰ-ਚੰਡੀਗੜ੍ਹ ਮੁੱਖ ਮਾਰਗ ਦੇ ਫਲਾਈ ਓਵਰ ਹੇਠ ਇਕੱਤਰ ਹੋਣੇ ਸ਼ੁਰੂ ਹੋਏ। ਜਿੱਥੇ ਦੁਪਹਿਰ ਬਾਅਦ ਨੰਬਰਦਾਰਾਂ ਨੇ ਮੁੱਖ ਮੰਤਰੀ ਨਿਵਾਸ ਵੱਲ ਵਧਣਾ ਸ਼ੁਰੂ ਕੀਤਾ ਪਰ ਭਾਰੀ ਗਿਣਤੀ ਵਿੱਚ ਤਾਇਨਾਤ ਪੁਲਿਸ ਬਲ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਮੁੱਖ ਸੜਕ ਉੱਪਰ ਹੀ ਧਰਨਾ ਅਰੰਭ ਕਰ ਦਿੱਤਾ। ਵੱਡੀ ਗਿਣਤੀ ਵਿੱਚ ਇਕੱਤਰ ਨੰਬਰਦਾਰਾਂ ਨੇ ਪ੍ਰਸ਼ਾਸਨਿਕ ਅਧਿਕਾਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਭੇਜਦਿਆਂ ਉਨ੍ਹਾਂ ਨੂੰ ਯਾਦ ਕਰਵਾਇਆ ਕਿ 2022 ਦੀ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੰਬਰਦਾਰ ਯੂਨੀਅਨ ਦੇ ਆਗੂਆਂ ਨਾਲ਼ ਮੀਟਿੰਗ ਦੌਰਾਨ ਭਰੋਸਾ ਦਿੱਤਾ ਸੀ ਕਿ ਸਰਕਾਰ ਆਉਣ ਉੱਤੇ ਉਨ੍ਹਾਂ ਦਾ ਮਾਣ ਭੱਤਾ 1500 ਰੁਪਏ ਤੋਂ 3000 ਰੁਪਏ ਕਰ ਦਿੱਤਾ ਜਾਵੇਗਾ। ਇਹ ਵੀ ਭਰੋਸਾ ਦਿੱਤਾ ਸੀ ਕਿ ਨੰਬਰਦਾਰੀ ਜੱਦੀ ਪੁਸ਼ਤੀ ਕਰ ਦਿੱਤੀ ਜਾਵੇਗੀ ਜੋ 13 ਨੁਕਾਤੀ ਗਾਰੰਟੀਆਂ ਵਿੱਚ ਸ਼ਾਮਿਲ ਸੀ। ਆਗੂਆਂ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸਾਢੇ ਚਾਰ ਸਾਲ ਲੰਘਣ ਉਪਰੰਤ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਗਈ, ਜਦ ਕਿ ਨੰਬਰਦਾਰਾਂ ਉੱਪਰ ਆਲ ਲਾਇਨ ਗਵਾਹੀਆਂ ਦਾ ਹੋਰ ਬੋਝ ਪਾ ਦਿੱਤਾ ਗਿਆ। ਆਪਣੀਆਂ ਮੰਗਾਂ ਨੂੰ ਦੁਹਰਾਉਂਦਿਆਂ ਗੁਰਦਰਸ਼ਨ ਸਿੰਘ ਗਲੋਲੀ ਅਤੇ ਰਸ਼ਪਾਲ ਸਿੰਘ ਰਾਮਪੁਰ ਨੇ ਕਿਹਾ ਕਿ ਨੰਬਰਦਾਰ ਦਾ ਮਾਣ ਭੱਤਾ 5,000 ਰੁਪਏ ਕੀਤਾ ਜਾਵੇ। ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਪੰਜਾਬ ਸਰਕਾਰ ਦੀ ਬੱਸਾਂ ਵਿੱਚ ਨੰਬਰਦਾਰਾਂ ਦਾ ਕਿਰਾਇਆ ਮਾਫ ਕਰਨ ਅਤੇ ਟੋਲ ਪਲਾਜਾ ਵੀ ਨੰਬਰਦਾਰਾਂ ਲਈ ਮੁਫਤ ਕਰਨ ਦੀ ਆਗੂਆਂ ਵੱਲੋਂ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਦਫਤਰ ਵਲੋਂ ਮੁੱਖ ਮੰਤਰੀ ਨਾਲ਼ ਮੀਟਿੰਗ ਦੇ ਲਿਖਤੀ ਭਰੋਸੇ ਉਪਰੰਤ ਧਰਨਾ ਨੰਬਰਦਾਰਾਂ ਵਲੋਂ ਸਮਾਪਤ ਕਰ ਦਿੱਤਾ ਗਿਆ ਹੈ। ਇਸ ਮੌਕੇ ਜਸਵੰਤ ਸਿੰਘ ਰੰਧਾਵਾ, ਹਰਕੰਵਲ ਸਿੰਘ ਮੁੰਧ, ਹਰਪਾਲ ਸਿੰਘ ਪੰਨੂ, ਭਗਵਾਨ ਸਿੰਘ ਮਾਣਕੀ, ਹੁਸ਼ਿਆਰ ਸਿੰਘ ਝੰਡੇਰ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਬਠਿੰਡਾ ਖਜ਼ਾਨਚੀ, ਕਰਮਜੀਤ ਸਿੰਘ ਨਮੋਲ ਜ਼ਿਲ੍ਹਾ ਪ੍ਰਧਾਨ ਸੰਗਰੂਰ, ਪਿਆਰਾ ਸਿੰਘ ਲੁਧਿਆਣਾ , ਵਰਿੰਦਰ ਕੁਮਾਰ ਰੋਪੜ, ਹਰਵੰਤ ਸਿੰਘ ਜ਼ਿਲ੍ਹਾ ਪ੍ਰਧਾਨ, ਅਮ੍ਰਿਤਪਾਲ ਸਿੰਘ ਮਾਨਸਾ, ਜਗਤਾਰ ਸਿੰਘ ਫਰੀਦਕੋਟ, ਅਮਰਜੀਤ ਸਿੰਘ ਮਲੇਰਕੋਟਲਾ, ਯਾਦਵਿੰਦਰ ਸਿੰਘ ਪਟਿਆਲਾ, ਹਰਭਜਨ ਸਿੰਘ ਬਦੋਵਾਲ ਤਰਨਤਾਰਨ ਭਾਕਰ ਸਿੰਘ ਬਠਿੰਡਾ, ਬਲਰਾਮ ਸਿੰਘ ਕਪੂਰਥਲਾ ਕੁਲਵੰਤ ਸਿੰਘ ਨਾਗਲਾ, ਹਰਪ੍ਰੀਤ ਸਿੰਘ ਆਦਿ ਨੇ ਵੀ ਵਿਚਾਰ ਰੱਖੇ।
ਪਿਛਲੀ ਖ਼ਬਰ ਗੋਬਿੰਦਪੁਰਾ ਵਿਖੇ ਨਹਿਰੀ ਪਾਣੀ ਵਾਲੀ ਕੱਸੀ ਟੁੱਟੀ 40 ਏਕੜ ਦੇ ਕਰੀਬ ਫ਼ਸਲ ਦਾ ਨੁਕਸਾਨ ਅਗਲੀ ਖ਼ਬਰ ਛਾਜਲਾ-ਨੀਲੋਵਾਲ ਸੜਕ ’ਤੇ ਟਰਾਲਾ ਖੇਤਾਂ ’ਚ ਪਲਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।