04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅਮਨਦੀਪ ਸਿੰਘ ਪੂਨੀਆ ਭਾਜਪਾ ਕਿਸਾਨ ਮੋਰਚਾ ਦੇ ਬਣੇ ਸੂਬਾ ਮੀਤ ਪ੍ਰਧਾਨ

ਸੰਗਰੂਰ, 3 ਅਕਤੂਬਰ (ਦਮਨਜੀਤ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਵਲੋਂ ਅੱਜ ਆਪਣੇ ਜਥੇਬੰਦਕ ਢਾਂਚੇ ’ਚ ਵਿਸਥਾਰ ਕਰਦਿਆਂ ਸੂਬੇ ਭਰ ਦੇ 33 ਆਗੂਆਂ ਨੂੰ ਵੱਖ-ਵੱਖ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਭਾਜਪਾ ਕਿਸਾਨ ਮੋਰਚੇ ਦੇ ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਵਲੋਂ ਅੱਜ ਜਾਰੀ ਕੀਤੀ ਗਈ ਇਸ ਸੂਚੀ ’ਚ ਸੰਗਰੂਰ ਦੇ ਟਕਸਾਲੀ ਭਾਜਪਾਈ ਪਰਿਵਾਰ ਨੂੰ ਵੀ ਥਾਂ ਦਿੱਤੀ ਗਈ ਹੈ।

ਅਮਨਦੀਪ ਸਿੰਘ ਪੂਨੀਆ 04-10-2026
ਸੰਗਰੂਰ, 3 ਅਕਤੂਬਰ (ਦਮਨਜੀਤ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਵਲੋਂ ਅੱਜ ਆਪਣੇ ਜਥੇਬੰਦਕ ਢਾਂਚੇ ’ਚ ਵਿਸਥਾਰ ਕਰਦਿਆਂ ਸੂਬੇ ਭਰ ਦੇ 33 ਆਗੂਆਂ ਨੂੰ ਵੱਖ-ਵੱਖ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਭਾਜਪਾ ਕਿਸਾਨ ਮੋਰਚੇ ਦੇ ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਵਲੋਂ ਅੱਜ ਜਾਰੀ ਕੀਤੀ ਗਈ ਇਸ ਸੂਚੀ ’ਚ ਸੰਗਰੂਰ ਦੇ ਟਕਸਾਲੀ ਭਾਜਪਾਈ ਪਰਿਵਾਰ ਨੂੰ ਵੀ ਥਾਂ ਦਿੱਤੀ ਗਈ ਹੈ। ਸੰਗਰੂਰ ਅੰਦਰ ਭਾਜਪਾ ਨਾਲ਼ ਹਰ ਔਖੇ-ਸੌਖੇ ਸਮੇਂ ਡਟ ਕੇ ਖੜ੍ਹਨ ਵਾਲ਼ੇ ਪਿੰਡ ਗੁਰਦਾਸਪੁਰਾ ਦੇ ਪੂਨੀਆ ਪਰਿਵਾਰ ਨੂੰ ਕਿਸਾਨ ਮੋਰਚੇ ਵਿੱਚ ਨੁਮਾਇੰਦਗੀ ਦਿੰਦਿਆਂ ਪਾਰਟੀ ਨੇ ਅਮਨਦੀਪ ਸਿੰਘ ਪੂਨੀਆ ਨੂੰ ਸੂਬੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਅਮਨਦੀਪ ਸਿੰਘ ਪੂਨੀਆ ਨੂੰ ਮਿਲ਼ੀ ਇਸ ਨਵੀਂ ਜ਼ਿੰਮੇਵਾਰੀ ਉੱਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਸੁਰਿੰਦਰ ਸ਼ਰਮਾ, ਵਿਜੇ ਸਾਹਨੀ, ਮੰਡਲ ਪ੍ਰਧਾਨ ਰੋਮੀ ਗੋਇਲ, ਜਗਸੀਰ ਸਿੰਘ ਖੇੜੀਚੰਦਵਾਂ, ਪ੍ਰਸ਼ੋਤਮ ਕਾਂਸਲ, ਪ੍ਰਤਾਪ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਭੱਟੀਵਾਲ, ਭੁਪਿੰਦਰ ਰਾਣਾ ਅਤੇ ਲਕਸ਼ਮਣ ਕੁਮਾਰ ਸਮੇਤ ਵੱਖ-ਵੱਖ ਭਾਜਪਾ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।
ਪਿਛਲੀ ਖ਼ਬਰ ਪ੍ਰਾਚੀਨ ਸਰਾਂ ਮੰਦਰ ’ਚ ਸੱਤ ਰੋਜ਼ਾ ਧਾਰਮਿਕ ਸਮਾਗਮ ਦੀ ਸ਼ੁਰੂਆਤ ਅੱਜ ਅਗਲੀ ਖ਼ਬਰ ਪਾਵਰਕਾਮ ਵਲੋਂ ਖੇਤੀਬਾੜੀ ਟਿਊਬਵੈੱਲਾਂ ਦੇ ਲੋਡ ਵਧਾਉਣ ਲਈ ਵੀ.ਡੀ.ਐੱਸ. ਸਕੀਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।