04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮਾਲੇਰਕੋਟਲਾ-ਪਟਿਆਲਾ ਹਾਈਵੇ ’ਤੇ ਪਿੰਡ ਤੋਲੇਵਾਲ ਨੇੜੇ ਭਿਆਨਕ ਸੜਕ ਹਾਦਸਾ

ਅਮਰਗੜ੍ਹ, 3 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਮਾਲੇਰਕੋਟਲਾ-ਪਟਿਆਲਾ ਹਾਈਵੇ ’ਤੇ ਪਿੰਡ ਤੋਲੇਵਾਲ ਦੀ ਦਾਣਾ ਮੰਡੀ ਨੇੜੇ ਮਾਲੇਰਕੋਟਲਾ ਵਲੋਂ ਆ ਰਹੇ ਕੈਂਟਰ ਅਤੇ ਪਟਿਆਲਾ ਵਲੋਂ ਆ ਰਹੀ ਪਿਕਅੱਪ ਗੱਡੀ ਵਿਚਕਾਰ ਹੋਈ ਜ਼ਬਰਦਸਤ ਟੱਕਰ ‘ਚ ਦੋਵੇਂ ਵਾਹਨਾਂ ਦੇ ਚਾਲਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੈਂਟਰ ਦਾ ਕਲੀਨਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮਾਲੇਰਕੋਟਲਾ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨਾਸਰਦੀਨ ਨੇ ਦੱਸਿਆ ਕਿ ਨਾਭਾ ਤੋਂ ਟਮਾਟਰਾਂ ਨਾਲ ਲੱਦੀ ਪਿਕਅੱਪ ਗੱਡੀ ਮਾਲੇਰਕੋਟਲਾ ਵੱਲ ਜਾ ਰਹੀ ਸੀ, ਜਦਕਿ ਅਹਿਮਦਗੜ੍ਹ ਤੋਂ ਮੁਰਗਿਆਂ ਨਾਲ ਭਰਿਆ ਕੈਂਟਰ ਦਿੱਲੀ ਵੱਲ ਜਾ ਰਿਹਾ ਸੀ।

ਅਜੀਤ ਡੈਸਕ 04-10-2026
ਅਮਰਗੜ੍ਹ, 3 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਮਾਲੇਰਕੋਟਲਾ-ਪਟਿਆਲਾ ਹਾਈਵੇ ’ਤੇ ਪਿੰਡ ਤੋਲੇਵਾਲ ਦੀ ਦਾਣਾ ਮੰਡੀ ਨੇੜੇ ਮਾਲੇਰਕੋਟਲਾ ਵਲੋਂ ਆ ਰਹੇ ਕੈਂਟਰ ਅਤੇ ਪਟਿਆਲਾ ਵਲੋਂ ਆ ਰਹੀ ਪਿਕਅੱਪ ਗੱਡੀ ਵਿਚਕਾਰ ਹੋਈ ਜ਼ਬਰਦਸਤ ਟੱਕਰ ‘ਚ ਦੋਵੇਂ ਵਾਹਨਾਂ ਦੇ ਚਾਲਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕੈਂਟਰ ਦਾ ਕਲੀਨਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮਾਲੇਰਕੋਟਲਾ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨਾਸਰਦੀਨ ਨੇ ਦੱਸਿਆ ਕਿ ਨਾਭਾ ਤੋਂ ਟਮਾਟਰਾਂ ਨਾਲ ਲੱਦੀ ਪਿਕਅੱਪ ਗੱਡੀ ਮਾਲੇਰਕੋਟਲਾ ਵੱਲ ਜਾ ਰਹੀ ਸੀ, ਜਦਕਿ ਅਹਿਮਦਗੜ੍ਹ ਤੋਂ ਮੁਰਗਿਆਂ ਨਾਲ ਭਰਿਆ ਕੈਂਟਰ ਦਿੱਲੀ ਵੱਲ ਜਾ ਰਿਹਾ ਸੀ। ਪਿੰਡ ਤੋਲੇਵਾਲ ਨੇੜੇ ਦਾਣਾ ਮੰਡੀ ਕੋਲ ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ, ਜਿਸ ਕਾਰਨ ਇੰਨਾ ਭਿਆਨਕ ਹਾਦਸਾ ਵਾਪਰਿਆ ਕਿ ਦੋਵੇਂ ਵਾਹਨਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਂਚ ਅਧਿਕਾਰੀ ਅਨੁਸਾਰ ਕੈਂਟਰ ਚਾਲਕ ਸ਼ਹਿਰ ਅਲੀ ਪੁੱਤਰ ਫੈਜਾਦੀਨ ਸ਼ੇਖ ਵਾਸੀ ਨਾਜਨ ਗੜ੍ਹੀ, ਆਸਾਮ ਅਤੇ ਪਿਕਅੱਪ ਚਾਲਕ ਛਿੰਦਾ ਪੁੱਤਰ ਪ੍ਰੇਮ ਲਾਲ ਵਾਸੀ ਬੀੜ ਤਲਾਇਆ ਬਠਿੰਡਾ ਦੀ ਹਾਦਸੇ ’ਚ ਮੌਕੇ ’ਤੇ ਹੀ ਮੌਤ ਹੋ ਗਈ। ਉੱਥੇ ਹੀ ਕੈਂਟਰ ਦਾ ਕਲੀਨਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਮਾਲੇਰਕੋਟਲਾ ਹਸਪਤਾਲ ਪਹੁੰਚਾਇਆ ਗਿਆ। ਨਾਸਰਦੀਨ ਨੇ ਦੱਸਿਆ ਕਿ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੋਵੇਂ ਮ੍ਰਿਤਕਾਂ ਨੂੰ ਵਾਹਨਾਂ ਦੇ ਬੁਰੀ ਤਰ੍ਹਾਂ ਨੁਕਸਾਨੇ ਹਿੱਸਿਆਂ ਨੂੰ ਕੱਟ ਕੇ ਬਾਹਰ ਕੱਢਣਾ ਪਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਅਮਰਗੜ੍ਹ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਮਾਮਲੇ ਦੀ ਪੜਤਾਲ ਕਰਦਿਆਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਪਿਛਲੀ ਖ਼ਬਰ ਮਿਡ-ਡੇ-ਮੀਲ ਵਰਕਰਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ ਅਗਲੀ ਖ਼ਬਰ 10 ਦੀ ਸੂਬਾ ਪੱਧਰੀ ਰੈਲੀ ’ਚ ਵੱਡੀ ਗਿਣਤੀ ਮੁਲਾਜ਼ਮ ਅਤੇ ਪੈਨਸ਼ਨਰ ਕਰਨਗੇ ਸ਼ਮੂਲੀਅਤ- ਰਾਜ ਕੁਮਾਰ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।