30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਿਹਾ, ‘ਆਪ’ ਦਾ ਪੰਜਾਬ ਨਾਲ ਨਹੀਂ ਕੋਈ ਭਾਵਨਾਤਮਕ ਲੈਣਾ-ਦੇਣਾ

ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੁਨਾਮ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਾਰਤ ਸਰਕਾਰ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਕੋਈ ਦਿਲਚਸਪੀ ਨਹੀ ਵਿਖਾ ਰਹੀ ,ਬਲਕਿ ਕੇਂਦਰੀ ਏਜੰਸੀਆ ਦੀ ਮਦਦ ਨਾਲ ਸਿੱਖ ਕੌਮ ਦੇ ਆਗੂਆਂ ਦਾ ਦਮਨ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਕੇਂਦਰ ਜਾਣ ਬੁੱਝ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਨਹੀ ਕਰਵਾ ਰਿਹਾ।

ਅਜੀਤ ਡੈਸਕ 30-09-2026
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੁਨਾਮ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਾਰਤ ਸਰਕਾਰ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਕੋਈ ਦਿਲਚਸਪੀ ਨਹੀ ਵਿਖਾ ਰਹੀ ,ਬਲਕਿ ਕੇਂਦਰੀ ਏਜੰਸੀਆ ਦੀ ਮਦਦ ਨਾਲ ਸਿੱਖ ਕੌਮ ਦੇ ਆਗੂਆਂ ਦਾ ਦਮਨ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਕੇਂਦਰ ਜਾਣ ਬੁੱਝ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਨਹੀ ਕਰਵਾ ਰਿਹਾ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਿੰਥੈਟਿਕ ਨਸ਼ਿਆ ਦੇ ਕੌਹੜ ਨੂੰ ਖਤਮ ਕਰਨ ਲਈ ਗੁਆਂਢੀ ਮੁਲਕ ਪਾਕਿਸਤਾਨ ਨਾਲ ਵੀ ਗੱਲਬਾਤ ਕੀਤੀ ਜਾਣੀ ਚਾਹੀਦੀ ਕਿਉਂਕਿ ਸਾਡੇ ਦੋਵਾਂ ਮੁਲਕਾਂ ਦਾ ਸੱਭਿਆਚਾਰ ਸਾਂਝਾ ਹੈ, ਇਕ ਦੁਜੇ ਦਾ ਦੁੱਖ ਸਮਝਿਆ ਜਾ ਸਕਦਾ ਹੈ।ਬਾਕੀ ਆਮ ਆਦਮੀ ਪਾਰਟੀਨੇੰ ਜਿਤਾਕੇ ਪੰਜਾਬੀਆ ਨੇ ਬੱਜਰ ਗਲਤੀ ਕੀਤੀ ਹੈ, ਇਹਨਾ ਬਾਹਰਲੇ ਲੋਕਾਂ ਨੇ ਪੰਜਾਬ ਦਾ ਸੱਤਿਆਨਾਸ ਕਰ ਦਿੱਤਾ ਹੈ ਸਿਆਸੀ ਗਠਜੋੜ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਵੱਖ-ਵੱਖ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ, ਪਰ ਅਜੇ ਤੱਕ ਕਿਸੇ ਗਠਜੋੜ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ। ਚੋਣ ਲੜਣ ਸਬੰਧੀ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਮੀਦਵਾਰਾਂ ਦੀ ਚੋਣ ਕਰਦਿਆਂ ਉਨ੍ਹਾਂ ਦੀ ਪੁਰਾਣੀ ਕਾਰਗੁਜ਼ਾਰੀ, ਲੋਕਾਂ ਨਾਲ ਜੁੜਾਅ ਅਤੇ ਮੈਦਾਨ ਵਿੱਚ ਕੀਤੇ ਕੰਮ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਰੱਤੋਕੇ, ਗੁਰਨੈਬ ਸਿੰਘ ਰਾਮਪੁਰਾ ਆਦਿ ਵੀ ਮੌਜੂਦ ਸਨ, ਸ਼ਾਹਬਾਜ ਸਿੰਘ ਡਸਕਾ ਐਗਜੈਕਟਿਵ ਮੈਂਬਰ ਪੰਜਾਬ, ਜਗਮੀਤ ਸਿੰਘ ਸੰਗਰੂਰ ਲੀਗਲ ਵਿੰਗ ਪ੍ਰਧਾਨ ਪੰਜਾਬ, ਸਰਦਾਰ ਸਤਿਨਾਮ ਸਿੰਘ ਰੱਤੌਕੇ ਹਲਕਾ ਇੰਚਾਰਜ ਸੁਨਾਮ,ਗੁਰਪ੍ਰੀਤ ਸਿੰਘ ਸਹਿਰੀ ਯੂਥ ਪ੍ਰਧਾਨ ਸੁਨਾਮ, ਮਲਕੀਤ ਸਿੰਘ ਸੁਨਾਮ ਸਹਿਰੀ ਪ੍ਰਧਾਨ, ਬੀਬੀ ਸੁਖਵੀਰ ਕੌਰ ਸੁਨਾਮ, ਹਰਵਿੰਦਰ ਸਿੰਘ ਸੁਨਾਮ, ਸ.ਗੁਰਵਿੰਦਰ ਸਿੰਘ ਗੰਢੂਆਂ, ਸ.ਦਵਿੰਦਰ ਸਿੰਘ ਮਹਿਰੋਕ ਸੁਨਾਮ, ਅਜੈ ਗੋਇਲ ਸੁਨਾਮ, ਸ.ਗੁਰਮੇਲ ਸਿੰਘ ਧੀਮਾਨ, ਸ਼ਰਨਦੀਪ ਸਿੰਘ ਧੀਮਾਨ, ਕਰਨੈਲ ਸਿੰਘ ਨਮੌਲ, ਗੁਰਚਰਨ ਸਿੰਘ ਜਖੇਪਲ, ਵਕੀਲ ਸਿਮਰਨਜੋਤ ਸਿੰਘ ਸੁਨਾਮ, ਅਰਸਦੀਪ ਸਿੰਘ ਕਿਲਾ ਭਰੀਆ, ਧੰਨਪਰੀਤ ਸਿੰਘ ਸੁਨਾਮ, ਸੱਗੂ ਸੁਨਾਮ, ਬੱਬੂ ਮਾਡਲ ਟਾਊਨ ਆਦਿ ਪਾਰਟੀ ਵਰਕਰ ਹਾਜਰ ਸਨ।
ਪਿਛਲੀ ਖ਼ਬਰ ਈਟੀਟੀ 2364 ਭਰਤੀ ਦੀਆਂ ਰਹਿੰਦੀਆਂ ਬਾਕੀ ਲਿਸਟਾਂ ਜਲਦੀ ਜਾਰੀ ਕਰੇ ਪੰਜਾਬ ਸਰਕਾਰ ਅਗਲੀ ਖ਼ਬਰ ਦੋ ਰੋਜ਼ਾ ਖੇਡਾਂ ਫਲੌਂਡ ਕਲਾਂ ਵਿਖੇ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।