ਕੈਬਨਿਟ ਮੰਤਰੀ ਗੋਇਲ ਦੀ ਅਗਵਾਈ ਹੇਠ ਮੂਨਕ ਵਿਖੇ ਸਫ਼ਾਈ ਮੁਹਿੰਮ ਜ਼ੋਰਾਂ ’ਤੇ - ਈ.ਓ. ਰਮਨਦੀਪ ਸ਼ਰਮਾ
ਮਾਲੇਰਕੋਟਲਾ, 23 ਸਤੰਬਰ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਜ਼ਮੀਨੀ ਪਕੜ ਨੂੰ ਮਜ਼ਬੂਤ ਕਰਨ ਦੇ ਲਈ ਮੋਰਚਾ ਸੰਭਾਲਦਿਆਂ ਹਲਕੇ ਅੰਦਰ ਸੁਖਬੀਰ ਸਿੰਘ ਬਾਦਲ ਦੀ ਆਮਦ ਸਬੰਧੀ ਹਲਕਾ ਅਮਰਗੜ੍ਹ ਤੋਂ ਪਾਰਟੀ ਦੇ ਇੰਚਾਰਜ ਤੇ ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਮੰਨਵੀਂ ਵਲੋਂ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ, ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ, ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ, ਸੀਨੀਅਰ ਅਕਾਲੀ ਆਗੂ ਜਥੇਦਾਰ ਹਰਦੇਵ ਸਿੰਘ ਸੇਹਕੇ , ਮਨਸਾਂਤ ਸਿੰਘ ਜਲਾਲਾਬਾਦ ਤੇ ਇਰਫਾਨ ਰੋਹੀੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ’ਚ ਪਹੁੰਚੇ ਹੋਏ ਵਰਕਰਾਂ ਨੂੰ ਅਪੀਲ ਕਰਦਿਆਂ ਆਖਿਆ ਕਿ 4 ਅਕਤੂਬਰ ਦੀ ਹਲਕਾ ਅਮਰਗੜ੍ਹ ਦੇ ਅੰਦਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਮੌਕੇ ਕਾਫਲੇ ਬੰਨ ਕੇ ਰੈਲੀ ਵਿੱਚ ਪਹੁੰਚਿਆ ਜਾਵੇ ।
ਮਾਲੇਰਕੋਟਲਾ, 23 ਸਤੰਬਰ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਜ਼ਮੀਨੀ ਪਕੜ ਨੂੰ ਮਜ਼ਬੂਤ ਕਰਨ ਦੇ ਲਈ ਮੋਰਚਾ ਸੰਭਾਲਦਿਆਂ ਹਲਕੇ ਅੰਦਰ ਸੁਖਬੀਰ ਸਿੰਘ ਬਾਦਲ ਦੀ ਆਮਦ ਸਬੰਧੀ ਹਲਕਾ ਅਮਰਗੜ੍ਹ ਤੋਂ ਪਾਰਟੀ ਦੇ ਇੰਚਾਰਜ ਤੇ ਨੌਜਵਾਨ ਆਗੂ ਜਸਵੀਰ ਸਿੰਘ ਜੱਸੀ ਮੰਨਵੀਂ ਵਲੋਂ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਰਲੋਚਨ ਸਿੰਘ ਧਲੇਰ, ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ, ਸਾਬਕਾ ਚੇਅਰਮੈਨ ਜਸਬੀਰ ਸਿੰਘ ਦਿਓਲ, ਸੀਨੀਅਰ ਅਕਾਲੀ ਆਗੂ ਜਥੇਦਾਰ ਹਰਦੇਵ ਸਿੰਘ ਸੇਹਕੇ , ਮਨਸਾਂਤ ਸਿੰਘ ਜਲਾਲਾਬਾਦ ਤੇ ਇਰਫਾਨ ਰੋਹੀੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਗਿਣਤੀ ’ਚ ਪਹੁੰਚੇ ਹੋਏ ਵਰਕਰਾਂ ਨੂੰ ਅਪੀਲ ਕਰਦਿਆਂ ਆਖਿਆ ਕਿ 4 ਅਕਤੂਬਰ ਦੀ ਹਲਕਾ ਅਮਰਗੜ੍ਹ ਦੇ ਅੰਦਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਮੌਕੇ ਕਾਫਲੇ ਬੰਨ ਕੇ ਰੈਲੀ ਵਿੱਚ ਪਹੁੰਚਿਆ ਜਾਵੇ । ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦੀ ਆਪਣੀ ਪਾਰਟੀ ਹੈ ਜਿਸ ਨੇ ਸਦਾ ਹੀ ਅਕਾਲੀ ਮੋਰਚਿਆਂ ਤੋਂ ਲੈ ਕੇ ਐਮਰਜੈਂਸੀ ਦੇ ਵੇਲਿਆਂ ਦੌਰਾਨ ਕੌਮੀ ਹਿੱਤਾਂ ਦੀ ਰਾਖੀ ਕਰਦਿਆਂ ਆਪਣੇ ਘਰ-ਘਾਟ ਬਰਬਾਦ ਕਰ ਲਏ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ । ਉਨ੍ਹਾਂ ਕਿਹਾ ਕਿ ਹਲਕਾ ਅਮਰਗੜ੍ਹ ਦੇ ਅੰਦਰ ਸੁਖਬੀਰ ਸਿੰਘ ਬਾਦਲ ਦੀ ਫੇਰੀ ਨੂੰ ਲੈ ਕੇ ਅਕਾਲੀ ਵਰਕਰਾਂ ਦੇ ਅੰਦਰ ਇੱਕ ਜੋਸ਼ ਤੇ ਉਤਸ਼ਾਹ ਹੈ । ਸੀਨੀਅਰ ਲੀਡਰਸ਼ਿਪ ਵਲੋਂ ਨਵੇਂ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ ਗਿਆ । ਸਟੇਜ ਦੀ ਕਾਰਵਾਈ ਮਨਸਾਂਤ ਸਿੰਘ ਜਲਾਲਾਬਾਦ ਨੇ ਸੰਭਾਲੀ । ਇਸ ਮੌਕੇ ਗੁਰਮੀਤ ਸਿੰਘ ਉੱਭੀ, ਪਰਮੇਸ਼ਰ ਸਿੰਘ ਮੰਨਵੀ, ਯੂਥ ਆਗੂ ਇਰਫਾਨ ਰੋਹੀੜਾ ਸਾਬਕਾ ਸਰਪੰਚ ਨਰਿੰਦਰ ਸਿੰਘ ਮੰਨਵੀ, ਸਾਬਕਾ ਸਰਪੰਚ ਗੁਰਮੇਲ ਸਿੰਘ ਮੰਨਵੀ, ਸੁਰਿੰਦਰ ਸਿੰਘ ਕੁਰੜ ਛਾਪਾ, ਵੀਰ ਸਿੰਘ ਤੋਲੇਵਾਲ, ਤਰਲੋਚਨ ਸਿੰਘ ਚਾਪੜਾ, ਜਰਨੈਲ ਸਿੰਘ ਮੋਮਨਾਬਾਦ, ਗੁਰਪ੍ਰੀਤ ਸਿੰਘ ਕੁੱਪ ਕਲਾਂ, ਅਮੋਲਕ ਸਿੰਘ ਝੱਲ, ਸੁਰਿੰਦਰ ਸਿੰਘ ਲਾਡੇਵਾਲ, ਜਰਨੈਲ ਸਿੰਘ ਆੜ੍ਹਤੀਆ, ਇੰਦਰਜੀਤ ਸਿੰਘ ਚੌਦਾ, ਦਵਿੰਦਰ ਸਿੰਘ, ਜੰਗ ਸਿੰਘ ਜਾਗੋਵਾਲ, ਮਨਪ੍ਰੀਤ ਸਿੰਘ ਢਿੱਲੋ, ਰਾਣਾ ਸਿੰਘ ਰਟੋਲਾ, ਅਵਤਾਰ ਸਿੰਘ, ਜਗਦੀਸ਼ ਸਿੰਘ ਨੰਬਰਦਾਰ, ਸਰਪੰਚ ਦਰਸ਼ਨ ਸਿੰਘ, ਅਮਰਿੰਦਰ ਸਿੰਘ ਬਬਲੂ ਜੰਡਾਲੀ, ਸੋਨੀ ਸਰਪੰਚ ਜੰਡਾਲੀ, ਇੰਸਪੈਕਟਰ ਨਿਰਭੈ ਸਿੰਘ, ਹਰਵਿੰਦਰ ਸਿੰਘ ਟਿਵਾਣਾ, ਡਾਕਟਰ ਦਵਿੰਦਰ ਸਿੰਘ, ਇੰਦਰਜੀਤ ਸਿੰਘ, ਦਲਵਿੰਦਰ ਸਿੰਘ ਜੱਟੂਆ, ਸਤਿੰਦਰ ਸਿੰਘ ਮੰਨਵੀ ਆਦਿ ਹਾਜ਼ਰ ਸਨ ।