22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਖਨੌਰੀ ਦੀਆਂ ਸੜਕਾਂ ’ਤੇ ਆਵਾਜਾਈ ਬੇਹਾਲ ਹਾਦਸੇ ’ਚ ਵਪਾਰੀ ਦੀ ਮੌਤ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ

ਖਨੌਰੀ, 21 ਸਤੰਬਰ (ਅਜੀਤ ਬਿਊਰੋ)- ਖਨੌਰੀ ਸ਼ਹਿਰ ਦੀਆਂ ਮੁੱਖ ਸੜਕਾਂ, ਸਰਵਿਸ ਰੋਡਾਂ ਅਤੇ ਬਾਜ਼ਾਰਾਂ ’ਚ ਬੇਤਰਤੀਬ ਢੰਗ ਨਾਲ ਖੜ੍ਹੇ ਵਾਹਨਾਂ, ਸੜਕਾਂ ’ਤੇ ਰੱਖੇ ਵਪਾਰਕ ਸਾਮਾਨ ਅਤੇ ਫੁੱਟਪਾਥਾਂ ’ਤੇ ਹੋਏ ਕਬਜ਼ਿਆਂ ਕਾਰਨ ਆਵਾਜਾਈ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ । ਇਕ ਪਾਸੇ ਸੜਕਾਂ ਦੀ ਉਪਲਬਧ ਚੌੜਾਈ ਘਟਣ ਕਾਰਨ ਵਾਹਨਾਂ ਨੂੰ ਲੰਘਣ ’ਚ ਦਿੱਕਤ ਆ ਰਹੀ ਹੈ, ਉੱਥੇ ਦੂਜੇ ਪਾਸੇ ਪੈਦਲ ਰਾਹਗੀਰਾਂ ਲਈ ਵੀ ਸੁਰੱਖਿਅਤ ਰਸਤਾ ਮੁਹੱਈਆ ਨਹੀਂ ਰਹਿੰਦਾ ।

ਅਜੀਤ ਡੈਸਕ 22-09-2026
ਖਨੌਰੀ, 21 ਸਤੰਬਰ (ਅਜੀਤ ਬਿਊਰੋ)- ਖਨੌਰੀ ਸ਼ਹਿਰ ਦੀਆਂ ਮੁੱਖ ਸੜਕਾਂ, ਸਰਵਿਸ ਰੋਡਾਂ ਅਤੇ ਬਾਜ਼ਾਰਾਂ ’ਚ ਬੇਤਰਤੀਬ ਢੰਗ ਨਾਲ ਖੜ੍ਹੇ ਵਾਹਨਾਂ, ਸੜਕਾਂ ’ਤੇ ਰੱਖੇ ਵਪਾਰਕ ਸਾਮਾਨ ਅਤੇ ਫੁੱਟਪਾਥਾਂ ’ਤੇ ਹੋਏ ਕਬਜ਼ਿਆਂ ਕਾਰਨ ਆਵਾਜਾਈ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ । ਇਕ ਪਾਸੇ ਸੜਕਾਂ ਦੀ ਉਪਲਬਧ ਚੌੜਾਈ ਘਟਣ ਕਾਰਨ ਵਾਹਨਾਂ ਨੂੰ ਲੰਘਣ ’ਚ ਦਿੱਕਤ ਆ ਰਹੀ ਹੈ, ਉੱਥੇ ਦੂਜੇ ਪਾਸੇ ਪੈਦਲ ਰਾਹਗੀਰਾਂ ਲਈ ਵੀ ਸੁਰੱਖਿਅਤ ਰਸਤਾ ਮੁਹੱਈਆ ਨਹੀਂ ਰਹਿੰਦਾ । ਇਨ੍ਹਾਂ ਹਾਲਾਤਾਂ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧ ਰਿਹਾ ਹੈ । ਖਨੌਰੀ ਦਾ ਮੁੱਖ ਬਾਜ਼ਾਰ ਰਾਸ਼ਟਰੀ ਰਾਜ ਮਾਰਗ-52 ਅਤੇ ਸੰਗਰੂਰ-ਦਿੱਲੀ ਮੁੱਖ ਮਾਰਗ ਦੇ ਨਾਲ ਸਥਿਤ ਹੈ। ਹਾਈਵੇਅ ਦੇ ਦੋਵੇਂ ਪਾਸੇ ਬਣੀਆਂ ਸਰਵਿਸ ਰੋਡਾਂ ਦਾ ਮੁੱਖ ਮਕਸਦ ਸਥਾਨਕ ਆਵਾਜਾਈ ਨੂੰ ਸੁਚਾਰੂ ਬਣਾਉਣਾ ਅਤੇ ਮੁੱਖ ਮਾਰਗ ’ਤੇ ਆਵਾਜਾਈ ਦਾ ਦਬਾਅ ਘਟਾਉਣਾ ਹੈ। ਪਰ ਕਈ ਥਾਵਾਂ ’ਤੇ ਇਹ ਸਰਵਿਸ ਰੋਡਾਂ ਪਾਰਕਿੰਗ, ਸਾਮਾਨ ਰੱਖਣ ਅਤੇ ਵਪਾਰਕ ਗਤੀਵਿਧੀਆਂ ਲਈ ਵਰਤੀਆਂ ਜਾ ਰਹੀਆਂ ਹਨ । ਸਥਾਨਕ ਲੋਕਾਂ ਅਨੁਸਾਰ ਕਈ ਥਾਵਾਂ ’ਤੇ ਵੱਡੇ ਵਾਹਨ ਲੰਬੇ ਸਮੇਂ ਤੱਕ ਸਰਵਿਸ ਰੋਡਾਂ ’ਤੇ ਖੜ੍ਹੇ ਰਹਿੰਦੇ ਹਨ। ਇਸ ਦੇ ਨਾਲ ਹੀ ਦੁਕਾਨਾਂ ਦਾ ਸਾਮਾਨ ਵੀ ਸੜਕ ਦੀ ਹੱਦ ਤੱਕ ਰੱਖ ਦਿੱਤਾ ਜਾਂਦਾ ਹੈ। ਨਤੀਜੇ ਵਜੋਂ ਪਹਿਲਾਂ ਹੀ ਸੀਮਤ ਚੌੜਾਈ ਵਾਲੀ ਸਰਵਿਸ ਰੋਡ ਹੋਰ ਤੰਗ ਹੋ ਜਾਂਦੀ ਹੈ। ਖਨੌਰੀ ਦੀ ਪ੍ਰਸਿੱਧ ਵਿਸ਼ਵਕਰਮਾ ਟਰੱਕ ਮਾਰਕੀਟ ਵਿੱਚ ਵੀ ਸਰਵਿਸ ਰੋਡਾਂ ਦੀ ਵਰਤੋਂ ਨੂੰ ਲੈ ਕੇ ਲੋਕਾਂ ਵਲੋਂ ਸਵਾਲ ਉਠਾਏ ਜਾ ਰਹੇ ਹਨ। ਇੱਥੇ ਅਕਸਰ ਵੱਡੀ ਗਿਣਤੀ ਵਿੱਚ ਟਰੱਕ ਸਰਵਿਸ ਰੋਡਾਂ ’ਤੇ ਖੜ੍ਹੇ ਰਹਿੰਦੇ ਹਨ। ਕਈ ਥਾਵਾਂ ’ਤੇ ਦੁਕਾਨਾਂ ਦਾ ਸਾਮਾਨ ਸੜਕ ਤੱਕ ਰੱਖਿਆ ਹੋਇਆ ਦਿਖਾਈ ਦਿੰਦਾ ਹੈ, ਜਦਕਿ ਸਰਵਿਸ ਰੋਡ ਤੋਂ ਅੱਗੇ ਨਿਕਾਸੀ ਨਾਲਿਆਂ ਉੱਪਰ ਬਣੇ ਫੁੱਟਪਾਥਾਂ ਤੱਕ ਵੀ ਸਾਮਾਨ ਰੱਖੇ ਜਾਣ ਕਾਰਨ ਪੈਦਲ ਰਾਹਗੀਰਾਂ ਲਈ ਰਸਤਾ ਪ੍ਰਭਾਵਿਤ ਹੁੰਦਾ ਹੈ। ਕੁਝ ਥਾਵਾਂ ’ਤੇ ਟਰੱਕਾਂ ਦੀ ਕਟਾਈ-ਵਢਾਈ ਦਾ ਕੰਮ ਵੀ ਸਰਵਿਸ ਰੋਡਾਂ ’ਤੇ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ । ਇਸ ਕਾਰਨ ਵਾਹਨਾਂ ਦੀ ਆਵਾਜਾਈ ਲਈ ਬਚੀ ਜਗ੍ਹਾ ਹੋਰ ਘੱਟ ਹੋ ਜਾਂਦੀ ਹੈ ਅਤੇ ਕਈ ਵਾਰ ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਮੁੱਖ ਹਾਈਵੇਅ ਵੱਲੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਖ਼ਰੀਦਦਾਰੀ ਲਈ ਵਾਹਨ ਕੁਝ ਸਮੇਂ ਲਈ ਖੜ੍ਹਾ ਕਰਨਾ ਜ਼ਰੂਰੀ ਹੋ ਸਕਦਾ ਹੈ, ਪਰ ਵਾਹਨ ਇਸ ਢੰਗ ਨਾਲ ਖੜ੍ਹੇ ਕੀਤੇ ਜਾਣੇ ਚਾਹੀਦੇ ਹਨ ਕਿ ਹੋਰ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ। ਸਥਾਨਕ ਲੋਕਾਂ ਨੇ ਪ੍ਰਸ਼ਾਸਨ, ਨਗਰ ਪੰਚਾਇਤ ਅਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਖਨੌਰੀ ਸ਼ਹਿਰ ਦੀਆਂ ਮੁੱਖ ਸੜਕਾਂ, ਸਰਵਿਸ ਰੋਡਾਂ ਅਤੇ ਬਾਜ਼ਾਰਾਂ ਦਾ ਮੌਕੇ ’ਤੇ ਨਿਰੀਖਣ ਕਰਵਾਇਆ ਜਾਵੇ। ਸੜਕਾਂ ’ਤੇ ਵਾਹਨ ਖੜ੍ਹੇ ਕਰਨ ਸਬੰਧੀ ਸਪਸ਼ਟ ਨਿਯਮ ਬਣਾਏ ਜਾਣ ਅਤੇ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਵਾਹਨਾਂ ਨੂੰ ਹਟਾਉਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਅਹਿਮਦਗੜ੍ਹ ’ਚ ਡਾ. ਮੁਕੇਸ਼ ਅਰੋੜਾ ਨੂੰ ਮਜ਼ਬੂਤ ਸਮਰਥ... ਅਗਲੀ ਖ਼ਬਰ ਨੌਜਵਾਨ ਵਲੋਂ ਨਾਰੀਕੇ ਸਿਹਤ ਕੇਂਦਰ ਨੂੰ 50 ਹਜ਼ਾਰ ਰੁਪਏ ਦੀਆਂ ਦਵਾਈਆਂ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।