22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

34ਵਾਂ ਵਿਸ਼ਾਲ ਮੇਲਾ 23 ਤੇ 24 ਨੂੰ

ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਰੁਪਿੰਦਰ ਸਿੰਘ ਸੱਗੂ) - ਪੀਰਾ ਦਾ ਪੀਰ ਬਾਬਾ ਜੁੜਵਾ ਸ਼ਾਹ ਦਾ 34 ਵਾਂ ਵਿਸ਼ਾਲ ਮੇਲਾ 23 ਤੇ 24 ਸਤੰਬਰ ਨੂੰ ਸਿਨੇਮਾ ਰੋਡ ’ਤੇ ਪੀਰ ਬਾਬਾ ਜੁੜਵਾ ਸ਼ਾਹ ਦੀ ਦਰਗਾਹ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀਆਂ ਤਿਆਰੀਆਂ ਜੋਰਾਂ ’ਤੇ ਚੱਲ ਰਹੀਆ ਹਨ।

ਅਜੀਤ ਡੈਸਕ 22-09-2026
ਸੁਨਾਮ ਊਧਮ ਸਿੰਘ ਵਾਲਾ, 21 ਸਤੰਬਰ (ਰੁਪਿੰਦਰ ਸਿੰਘ ਸੱਗੂ) - ਪੀਰਾ ਦਾ ਪੀਰ ਬਾਬਾ ਜੁੜਵਾ ਸ਼ਾਹ ਦਾ 34 ਵਾਂ ਵਿਸ਼ਾਲ ਮੇਲਾ 23 ਤੇ 24 ਸਤੰਬਰ ਨੂੰ ਸਿਨੇਮਾ ਰੋਡ ’ਤੇ ਪੀਰ ਬਾਬਾ ਜੁੜਵਾ ਸ਼ਾਹ ਦੀ ਦਰਗਾਹ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀਆਂ ਤਿਆਰੀਆਂ ਜੋਰਾਂ ’ਤੇ ਚੱਲ ਰਹੀਆ ਹਨ। ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਸ਼ੈਕੀ ਖੰਨਾ ਨੇ ਦੱਸਿਆ ਕਿ ਪੀਰ ਬਾਬਾ ਜੁੜਵਾ ਸ਼ਾਹ ਦਾ ਮੇਲਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ’ਚ 23 ਸਤੰਬਰ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਮਹਿੰਦੀ ਦੀ ਰਸਮ ਹੋਵੇਗੀ ਅਤੇ ਇਸੇ ਤਰ੍ਹਾਂ 24 ਸਤੰਬਰ ਨੂੰ ਸਵੇਰੇ 7 ਵਜੇ ਝੰਡਾ ਦੇ ਰਸਮ ਤੇ ਚਾਦਰ ਦੀ ਰਸਮ ਸਵੇਰੇ 9 ਵਜੇ ਹੋਵੇਗੀ। ਇਸੇ ਦਿਨ ਸ਼ਾਮ ਨੂੰ 6 ਵਜੇ ਜਸ਼ਨ ਏ ਮਹਿਫਲ ਹੋਵੇਗੀ, ਜਿਸ ’ਚ ਉੱਘੇ ਸੂਫੀ ਗਾਇਕ ਮਨਮੰਦਰ ਮਾਨਵਨ, ਅਮਰ ਅਲੀ ਖਾਨ ਅਤੇ ਕਮਲ ਖਾਨ ਆਪਣੀ ਸੂਫੀ ਗਾਇਕੀ ਨਾਲ ਭਗਤਾਂ ਨੂੰ ਨਿਹਾਲ ਕਰਨਗੇ । ਇਸ ਮੌਕੇ ਸ਼ੰਕਰ ਖੰਨਾ, ਸੁਰਜੀਤ ਸਿੰਘ ਆਨੰਦ, ਹਰਦੀਪ ਗਰਗ, ਗੁਰਪ੍ਰੀਤ ਸਿੰਘ ਗੱਪੂ, ਦੀਪਕ ਬਾਸਲ, ਮਨਦੀਪ ਬਾਲੀਆ, ਜਤਿੰਨ ਅਹੂਜਾ, ਸੰਜੂ ਕੁਮਾਰ ਸਮੈਤ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਨੀਤਕ ਪਾਰਟੀਆਂ ‘ਆਪ’ ਸਰਕਾਰ ਨੂੰ ਬਦਨਾਮ ਕਰਨ ਦੀ ਕਰ ਰਹੀਆਂ ਕੋਸ਼ਿਸ਼ ਅਗਲੀ ਖ਼ਬਰ ਫਲਾਈ ਐਸ਼ ਕੰਕਰੀਟ ਬਾਰੇ ਵਿਚਾਰ ਗੋਸ਼ਟੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।