21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਖਨੌਰੀ ’ਚ ਦਰਦਨਾਕ ਸੜਕ ਹਾਦਸੇ ’ਚ ਵਪਾਰੀ ਦੀ ਮੌਤ

ਖਨੌਰੀ (ਸੰਗਰੂਰ), 20 ਸਤੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਵਿਖੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਖਨੌਰੀ ਦੇ ਵਪਾਰੀ ਰਾਮਫਲ (57) ਦੀ ਮੌਕੇ ’ਤੇ ਹੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਰਾਮਫਲ, ਵਾਸੀ ਵਾਰਡ ਨੰਬਰ 4, ਖਨੌਰੀ ਆਪਣੇ ਕਾਰੋਬਾਰੀ ਕੰਮ ਸੰਬੰਧੀ ਪਾਤੜਾਂ ਵਿਖੇ ਗਏ ਹੋਏ ਸਨ ।

ਅਜੀਤ ਡੈਸਕ 21-09-2026
ਖਨੌਰੀ (ਸੰਗਰੂਰ), 20 ਸਤੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਵਿਖੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਖਨੌਰੀ ਦੇ ਵਪਾਰੀ ਰਾਮਫਲ (57) ਦੀ ਮੌਕੇ ’ਤੇ ਹੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਰਾਮਫਲ, ਵਾਸੀ ਵਾਰਡ ਨੰਬਰ 4, ਖਨੌਰੀ ਆਪਣੇ ਕਾਰੋਬਾਰੀ ਕੰਮ ਸੰਬੰਧੀ ਪਾਤੜਾਂ ਵਿਖੇ ਗਏ ਹੋਏ ਸਨ । ਆਪਣਾ ਕੰਮ ਨਿਪਟਾਉਣ ਉਪਰੰਤ ਉਹ ਸਕੂਟਰੀ ’ਤੇ ਸਵਾਰ ਹੋ ਕੇ ਵਾਪਸ ਖਨੌਰੀ ਆਪਣੇ ਘਰ ਆ ਰਹੇ ਸਨ । ਜਦੋਂ ਉਹ ਖਨੌਰੀ ਦੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਸਕੂਟਰੀ ਸੜਕ ’ਤੇ ਖੜ੍ਹੇ ਇੱਕ ਟਰੱਕ ਦੇ ਟਰਾਲੇ ਨਾਲ ਜਾ ਟਕਰਾਈ। ਹਾਦਸੇ ’ਚ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਅਤੇ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ।
ਪਿਛਲੀ ਖ਼ਬਰ ਝੋਨੇ ਦੀ ਨਿਰਵਿਘਨ ਖ਼ਰੀਦ ਅਤੇ ਖਾਦ ਦੀ ਸਪਲਾਈ ਨੂੰ ਲੈ ਕੇ ਮਹਿਲ ਕਲਾਂ ’ਚ ਕਿਸਾਨਾਂ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਜੈਕਾਰਿਆਂ ਦੀ ਗੂੰਜ ’ਚ ਸ਼ੁਰੂ ਸੰਤ ਬਾਬਾ ਅਤਰ ਸਿੰਘ ਵਲੋਂ ਵਰੋਸਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।