15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਅਨਾਜ ਮੰਡੀ ਸੰਗਰੂਰ ’ਚ ਬਾਸਮਤੀ ਦੀ ਆਮਦ ਨੇ ਫੜੀ ਤੇਜ਼ੀ ਬਾਸਮਤੀ ਦਾ ਭਾਅ 4000 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਿਆ

ਸੰਗਰੂਰ, 14 ਸਤੰਬਰ (ਧੀਰਜ ਪਸ਼ੌਰੀਆ) - ਅਨਾਜ ਮੰਡੀ ਸੰਗਰੂਰ ਵਿਚ ਬਾਸਮਤੀ ਦੀ ਆਮਦ ਨੇ ਤੇਜੀ ਫੜ ਲਈ ਹੈ। ਰੋਜਾਨਾ 10 ਹਜ਼ਾਰ ਗੱਟੇ ਦੇ ਕਰੀਬ ਬਾਸਮਤੀ ਅਨਾਜ ਮੰਡੀ ਸੰਗਰੂਰ ’ਚ ਪਹੁੰਚ ਰਹੀ ਹੈ।

ਅਜੀਤ ਡੈਸਕ 15-09-2026
ਸੰਗਰੂਰ, 14 ਸਤੰਬਰ (ਧੀਰਜ ਪਸ਼ੌਰੀਆ) - ਅਨਾਜ ਮੰਡੀ ਸੰਗਰੂਰ ਵਿਚ ਬਾਸਮਤੀ ਦੀ ਆਮਦ ਨੇ ਤੇਜੀ ਫੜ ਲਈ ਹੈ। ਰੋਜਾਨਾ 10 ਹਜ਼ਾਰ ਗੱਟੇ ਦੇ ਕਰੀਬ ਬਾਸਮਤੀ ਅਨਾਜ ਮੰਡੀ ਸੰਗਰੂਰ ’ਚ ਪਹੁੰਚ ਰਹੀ ਹੈ। ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰ ਪਾਲ, ਸੁਪਰਡੈਂਟ ਗੁਰਜੀਤ ਸਿੰਘ ਲੱਡੀ, ਹਰਿੰਦਰ ਸਿੰਘ ਮੰਡੀ ਸਪਰਵਾਈਜ਼ਰ ਅਤੇ ਬਘੇਲ ਸਿੰਘ ਮੰਡੀ ਸੁਪਰਵਾਈਜ਼ਰ ਨੇ ਦੱਸਿਆ ਕਿ ਬਾਸਮਤੀ ਦਾ ਭਾਅ 3800 ਤੋਂ 4000 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ। ਅਨਾਜ ਮੰਡੀ ਸੰਗਰੂਰ ਵਿੱਚ ਬਾਸਮਤੀ ਦੇ ਵਧੀਆ ਭਾਅ ਬਾਰੇ ਇਹਨਾਂ ਦੱਸਿਆ ਕਿ ਸੰਗਰੂਰ ਵਿੱਚ ਹੀ ਅੱਠ ਸੇਲਾ ਪਲਾਂਟ ਹਨ। ਇਹਨਾਂ ਸੇਲਾ ਪਲਾਂਟਾਂ ਤੋਂ ਇਲਾਵਾ ਬਾਹਰਲੀਆਂ ਫਰਮਾਂ ਵੀ ਇਸ ਅਨਾਜ ਮੰਡੀ ਵਿੱਚ ਆ ਕੇ ਬਾਸਮਤੀ ਦੀ ਖਰੀਦ ਕਰ ਰਹੀਆਂ ਹਨ। ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾ, ਕੇਵਲ ਗੁਪਤਾ, ਵਿਜੇ ਜੈਨ, ਕਮਲ ਨਰੇਸ਼ ਮਿੱਤਲ, ਹਰਿੰਦਰ ਬਾਵਾ, ਮਨੋਜ ਗਰਗ, ਪ੍ਰਦੀਪ ਸਿੰਗਲਾ, ਨਰੇਸ਼ ਵਿਕੀ, ਅਮਨ ਪੂਨੀਆ, ਨਰਿੰਦਰ ਨਿੰਦੀ, ਜਤਿੰਦਰ ਗਰੇਵਾਲ, ਕੁਲਦੀਪ ਤਿਵਾੜੀ, ਕੇਸ਼ਵ ਸਿੰਗਲਾ, ਚਰਨਜੀਤ ਸ਼ਰਮਾ, ਦਰਸ਼ਨ ਕੁਮਾਰ ਤੁੰਗਾਂ, ਦਲਵੀਰ ਔਲਖ, ਹਰਦੀਪ ਸ਼ਰਮਾ ਤੋਂ ਇਲਾਵਾ ਅਕਾਂਉਟੈਂਟ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਤਿਵਾੜੀ, ਸਰਜੀਤ ਭੁੱਲਰ, ਬਲਜੀਤ ਕਾਂਝਲਾ, ਗੋਗੀ ਉਭਾਵਾਲ, ਵਕੀਲ ਮਛਾਲ, ਵਰੁਣ ਬੰਟੀ ਦਾ ਕਹਿਣਾ ਕਿ ਅਨਾਜ ਮੰਡੀ ਵਿੱਚ ਬਾਸਮਤੀ ਅਤੇ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਕਿਸਾਨਾਂ ਵਲੋਂ ਅੱਜ ਤੋਂ ਅਮਨ ਅਰੋੜਾ ਦੀ ਰਿਹਾਇਸ਼ ਨੇੜੇ ਪੱਕਾ ਮੋਰਚਾ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਪੀ.ਆਰ.ਟੀ.ਸੀ ਪੈਨਸ਼ਨਰਾਂ ਨੇ ਐਮ.ਡੀ ਨੂੰ ਭੇਜਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।