15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਸੰਗਰੂਰ ’ਚ 17 ਨੂੰ ਹੋਵੇਗੀ ‘ਨਸ਼ਿਆਂ ਖ਼ਿਲਾਫ਼ ਮੈਰਾਥਨ ਦੌੜ’- ਦਿਓਲ

ਸੰਗਰੂਰ, 14 ਸਤੰਬਰ (ਦਮਨਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ’ਤੇ ਸੰਗਰੂਰ ਵਿਖੇ “ਨਸ਼ਾ ਛੱਡੋ, ਤੰਦਰੁਸਤ ਪੰਜਾਬ ਬਣਾਓ” ਦੇ ਸੁਨੇਹੇ ਤਹਿਤ ਇਕ ਵਿਸ਼ੇਸ਼ “ਨਸ਼ਿਆਂ ਖ਼ਿਲਾਫ਼ ਮੈਰਾਥਨ ਦੌੜ” ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਭਾਜਪਾ ਹਲਕਾ ਧੂਰੀ ਦੇ ਇੰਚਾਰਜ ਰਣਦੀਪ ਸਿੰਘ ਦਿਓਲ ਵਲੋਂ ਦਿੱਤੀ ਗਈ।

ਅਜੀਤ ਡੈਸਕ 15-09-2026
ਸੰਗਰੂਰ, 14 ਸਤੰਬਰ (ਦਮਨਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ’ਤੇ ਸੰਗਰੂਰ ਵਿਖੇ “ਨਸ਼ਾ ਛੱਡੋ, ਤੰਦਰੁਸਤ ਪੰਜਾਬ ਬਣਾਓ” ਦੇ ਸੁਨੇਹੇ ਤਹਿਤ ਇਕ ਵਿਸ਼ੇਸ਼ “ਨਸ਼ਿਆਂ ਖ਼ਿਲਾਫ਼ ਮੈਰਾਥਨ ਦੌੜ” ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਭਾਜਪਾ ਹਲਕਾ ਧੂਰੀ ਦੇ ਇੰਚਾਰਜ ਰਣਦੀਪ ਸਿੰਘ ਦਿਓਲ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਕਰ ਕੇ ਖੇਡਾਂ ਅਤੇ ਤੰਦਰੁਸਤ ਜੀਵਨ ਵੱਲ ਪ੍ਰੇਰਿਤ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸੇਵਾ, ਸੁਸ਼ਾਸਨ ਅਤੇ ਵਿਕਾਸ’ ਦੇ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਇਸ ਵਾਰ ਸ੍ਰੀ ਮੋਦੀ ਦਾ ਜਨਮ ਦਿਨ ਪੰਜਾਬ ਦੀ ਜਵਾਨੀ ਦੀ ਤੰਦਰੁਸਤੀ ਅਤੇ ਨਸ਼ਾ ਮੁਕਤੀ ਦੇ ਲੇਖੇ ਲਾਉਣ ਦਾ ਫ਼ੈਸਲਾ ਕੀਤਾ ਹੈ । ਰਣਦੀਪ ਸਿੰਘ ਦਿਓਲ ਨੇ ਦੱਸਿਆ ਕਿ ਇਹ 10 ਕਿਲੋਮੀਟਰ ਦੀ ਦੌੜ 17 ਸਤੰਬਰ ਨੂੰ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ, ਮਸਤੂਆਣਾ ਸਾਹਿਬ ਤੱਕ ਹੋਵੇਗੀ। ਮੈਰਾਥਨ ਵਿੱਚ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਕੁੱਲ 22 ਇਨਾਮ ਰੱਖੇ ਗਏ ਹਨ। ਪਹਿਲਾ ਇਨਾਮ 5100 ਰੁਪਏ, ਦੂਸਰਾ ਇਨਾਮ 2100 ਰੁਪਏ, ਅਗਲੇ 10 ਖਿਡਾਰੀਆਂ ਨੂੰ 1100 ਰੁਪਏ ਪ੍ਰਤੀ ਖਿਡਾਰੀ ਅਤੇ ਉਸ ਤੋਂ ਅਗਲੇ ਖਿਡਾਰੀਆਂ ਨੂੰ ਟੀ-ਸ਼ਰਟਾਂ ਦਿੱਤੀਆਂ ਜਾਣਗੀਆਂ।
ਪਿਛਲੀ ਖ਼ਬਰ ਸੰਗਰੂਰ ’ਚ ਅੱਖਾਂ ਦੀਆਂ ਗੰਭੀਰ ਬਿਮਾਰੀਆਂ ਸੰਬੰਧੀ ਵਿਸ਼ੇਸ਼ ਡਾਕਟਰੀ ਸਿੱਖਿਆ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਸ਼ਾਹੀ ਸਮਾਧਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।