ਕਿਸਾਨਾਂ ਨੇ ਪੱਕੇ ਮੋਰਚੇ ਦੌਰਾਨ ਬੰਦ ਕੀਤੇ ਪ੍ਰਬੰਧਕੀ ਕੰਪਲੈਕਸ ਦੇ ਤਿੰਨੇ ਮੁੱਖ ਗੇਟ
ਸੰਗਰੂਰ, 14 ਸਤੰਬਰ (ਅਮਨਦੀਪ ਸਿੰਘ ਬਿੱਟਾ)– ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਚੱਲ ਰਹੇ ਪੱਕੇ ਧਰਨੇ ਦੇ 16ਵੇਂ ਦਿਨ ਮੋਰਚਾ ਉਸ ਵੇਲੇ ਗੰਭੀਰ ਰੁਖ ਅਖਤਿਆਰ ਕਰ ਗਿਆ, ਜਦ ਕਿਸਾਨਾਂ ਯੂਨੀਅ ਦੇ ਕਾਰਕੁੰਨਾਂ ਨੇ ਡੀ. ਸੀ.
ਡ
ਡੀ.ਸੀ. ਨਾਲ ਚੱਲੀ ਲੰਬੀ ਮੀਟਿੰਗ ਉਪਰੰਤ ਫਿਲਹਾਲ ਧਰਨਾ ਕੀਤਾ ਸਮਾਪਤ
15-09-2026
ਸੰਗਰੂਰ, 14 ਸਤੰਬਰ (ਅਮਨਦੀਪ ਸਿੰਘ ਬਿੱਟਾ)– ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਚੱਲ ਰਹੇ ਪੱਕੇ ਧਰਨੇ ਦੇ 16ਵੇਂ ਦਿਨ ਮੋਰਚਾ ਉਸ ਵੇਲੇ ਗੰਭੀਰ ਰੁਖ ਅਖਤਿਆਰ ਕਰ ਗਿਆ, ਜਦ ਕਿਸਾਨਾਂ ਯੂਨੀਅ ਦੇ ਕਾਰਕੁੰਨਾਂ ਨੇ ਡੀ.ਸੀ. ਦਫਤਰ ਨੂੰ ਜਾਂਦੇ ਤਿੰਨਾ ਗੇਟਾਂ ਨੂੰ ਘੇਰਦਿਆਂ ਧਰਨਾ ਆਰੰਭ ਕਰ ਦਿੱਤਾ। ਕਿਸਾਨ ਯੂਨੀਅ ਦੇ ਇਸ ਕਦਮਾਂ ਕਾਰਨ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਕਿਸਾਨਾਂ ਦੇ ਦਿੱਤੇ ਧਰਨੇ ਕਾਰਨ ਕੇਵਲ ਮੁਲਾਜਮਾਂ ਹੀ ਖੱਜਲ ਖੁਆਰ ਨਹੀਂ ਹੋਏ ਬਲਕਿ ਰੋਜਮਰ੍ਹਾਂ ਕੰਮ ਕਾਜ ਲਈ ਆਉਂਦੇ ਲੋਕਾਂ ਨੂੰ ਵੀ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪਿਆ। ਪ੍ਰਬੰਧਕੀ ਕੰਪਲੈਕਸ ਨੂੰ ਆਉਂਦੇ ਤਿੰਨ ਮੁੱਖ ਗੇਟ ਜਿਨ੍ਹਾਂ ਵਿੱਚ ਬੱਸ ਸਟੈਂਡ ਸਾਹਮਣੇ ਤਹਿਸੀਲ ਕੰਪਲੈਕਸ ਵਾਲਾ ਗੇਟ, ਖਾਲਸਾ ਸਕੂਲ ਵਾਲੀ ਸੜਕ ਉੱਤੇ ਸਥਿਤ ਮੁੱਖ ਗੇਟ ਅਤੇ ਪੁਰਾਣੀ ਨਗਰ ਕੌਸਲ ਇਮਾਰਤ ਵਾਲੀ ਸੜਕ ਉੱਤੇ ਸਥਿਤ ਤੀਸਰੇ ਗੇਟ ਉੱਪਰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਧਰਨੇ ਆਰੰਭ ਹੋ ਗਏ। ਮੁੱਖ ਸਟੇਜ ਉੱਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਨੇ ਕਿਹਾ ਕਿ ਧਰਨਿਆਂ ਦਾ ਮੁੱਖ ਮਨਰੋਥ ਭਾਰਤ ਅਮਰੀਕਾ ਵਪਾਰ ਸਮਝੌਤਾ ਵਾਰਤਾ ਰੱਦ ਕਰਵਾਉਣਾ, ਸਾਮਰਾਜੀ ਮੁਲਕਾਂ ਨਾਲ ਕੀਤੀਆਂ ਲੋਕਾਂ ਵਿਰੋਧੀ ਨੀਤੀਆਂ ਰੱਦ ਕਰਵਾਉਣ ਲੈਂਡ ਪੂਲਿੰਗ ਨੀਤੀ ਰੱਤ ਕਰਵਾਉਣਾ, ਕਰਜਾ ਮੁਕਤੀ, ਕਾਰਪੋਰੇਟ ਲੁੱਟ ਬੰਦ ਕਰਵਾਉਣ ਦੇ ਮਸਲੇ ਹੱਲ ਕਰਵਾਉਣ ਹੈ। ਤਿੰਨਾਂ ਗੇਟ ਉੱਤੇ ਗੱਲੇ ਧਰਨਿਆਂ ਉਪਰੰਤ ਪ੍ਰਸ਼ਾਸਨ ਵੀ ਤੁਰੰਤ ਫੁਰਤ ਐਕਸ਼ਨ ਵਿੱਚ ਆਇਆ। ਡਿਪਟੀ ਕਮਿਸ਼ਨਰ, ਐਸ.ਡੀ.ਐਸ ਅਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ, ਅਮਰੀਕ ਸਿੰਘ ਗੰਢੂਆ, ਅਮਨਦੀਪ ਸਿੰਘ ਮਹਿਲਾ ਚੌਕ, ਬਲਵਿੰਦਰ ਸਿੰਘ ਘਨੌੜ ਅਤੇ ਜਗਤਾਰ ਸਿੰਘ ਲੱਡੀ ਦੀ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਤਾਰ ਸਿੰਘ ਲੱਡੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਸਥਾਨਕ ਪੱਧਰ ਦੀ ਮੰਗਾਂ ਉਹ ਪੂਰੀਆਂ ਕਰਵਾਉਣਗੇ ਅਤੇ ਬਾਕੀ ਦੀ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਜਾਣੂ ਕਰਵਾਉਣਗੇ। ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਧਰਨੇ ਦੀ ਸਟੇਜ ਉੱਤੇ ਆ ਕੇ ਐਲਾਨ ਕਰਨ ਲਈ ਕਿਹਾ ਪਰ ਡਿਪਟੀ ਕਮਿਸ਼ਨਰ ਸਟੇਜ ਉੱਤੇ ਨਹੀਂ ਆਏ। ਜਗਤਾਰ ਸਿੰਘ ਲੱਡੀ ਨੇ ਦੱਸਿਆ ਕਿ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਫੈਸਲਾ ਕੀਤਾ ਗਿਆ ਕਿ ਜੇ 24 ਸਤੰਬਰ ਤੱਕ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ ਪੱਕਾ ਮੋਰਚਾ ਪੰਜਾਬ ਦੇ ਡੀ.ਸੀ. ਦਫਤਰਾਂ ਬਾਹਰ ਆਰੰਭ ਹੋ ਜਾਵੇਗਾ। ਜਗਤਾਰ ਸਿੰਘ ਲੱਡੀ ਨੇ ਕਿਹਾ ਕਿ ਫਿਲਹਾਲ ਮੋਰਚਾ ਤੌਰ ਉੱਤੇ ਚੱਕ ਲਿਆ ਗਿਆ ਹੈ। ਦੁਕਾਨਦਾਰਾਂ ਅਤੇ ਸ਼ਹਿਰੀਆਂ ਨੇ ਲਿਆ ਸੁੱਖ ਦਾ ਸਾਹ ਸੰਗਰੂਰ, ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨਾਂ ਦੇ ਪੱਕੇ ਮੋਰਚੇ ਕਾਰਨ ਪ੍ਰੇਮ ਬਸਤੀ, ਗੁਰ ਨਾਨਕ ਕਾਲੋਨੀ, ਸੁੰਦਰ ਬਸਤੀ ਦੇ ਵਸਨੀਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖਾਲਸਾ ਸਕੂਲ ਵਾਲੀ ਸੜਕ ਉੱਤੇ ਲੱਗੀ ਮੁੱਖ ਸਟੇਜ ਕਾਰਨ ਇਸ ਸੜਕ ਦੇ ਦੁਕਾਨਦਾਰਾਂ ਦਾ ਰੁਜ਼ਗਾਰ ਵੀ ਠੱਪ ਹੋਇਆ ਪਿਆ ਸੀ। ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਨਿੱਤ ਦਿਹਾੜੇ ਲੱਗੇ ਰਹੇ ਧਰਨਿਆਂ ਕਾਰਨ ਉਨ੍ਹਾਂ ਜੀਵਨ ਮੁਹਾਲ ਹੋਇਆ ਪਿਆ ਹੈ। ਇਸ ਸੜਕ ਉੱਤੇ ਸਥਿਤ ਦੁਕਾਨਦਾਰਾਂ ਦੀ ਇਹ ਵੀ ਮੰਗ ਹੈ ਕਿ ਪ੍ਰਸ਼ਾਸਨ ਧਰਨਿਆਂ ਮੁਜਾਹਰਿਆਂ ਦਾ ਸਥਾਨ ਹੋਰ ਥਾਂ ਉੱਤੇ ਨਿਸ਼ਚਤ ਕਰੇ।