13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਥਾਣੇ ’ਚ ਖਾਧੀ ਜ਼ਹਿਰ ਅਤੇ ਕੁੱਟਮਾਰ ਦੇ ਦੋਸ਼ਾਂ ਹੇਠ ਕਿਸਾਨ ਯੂਨੀਅਨ ਨੇ ਥਾਣੇ ਅੱਗੇ ਲਗਾਇਆ ਧਰਨਾ

ਧੂਰੀ, 12 ਸਤੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ)- ਬੀਤੇ ਦਿਨੀਂ ਨੇੜਲੇ ਪਿੰਡ ਕੱਕੜਵਾਲ ਦੇ ਨੌਜਵਾਨ ਚਮਕੌਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਥਾਣਾ ਸਦਰ ਧੂਰੀ ਵਿਖੇ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਅਤੇ ਚਮਕੌਰ ਸਿੰਘ ਵਲੋਂ ਥਾਣੇ ’ਚ ਖਾਧੀ ਜ਼ਹਿਰ ਦੇ ਦੋਸ਼ਾਂ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਥਾਣਾ ਸਦਰ ਵਿਖੇ ਧਰਨਾ ਲਗਾ ਕੇ ਪੀੜਤ ਨੌਜਵਾਨ ਚਮਕੌਰ ਸਿੰਘ ਨੂੰ ਇਨਸਾਫ਼ ਦਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਯੂਨੀਅਨ ਵਲੋਂ ਜਰਨੈਲ ਸਿੰਘ ਸੁਲਤਾਨਪੁਰ ਰਾਮ ਸਿੰਘ ਕੱਕੜਵਾਲ ਕਰਮਜੀਤ ਭਲਵਾਨ ਬਾਬੂ ਸਿੰਘ ਮੂਲੋਵਾਲ ਦਰਸ਼ਨ ਸਿੰਘ ਆਦਿ ਦੇ ਨਾਮ ਹੇਠ ਜਾਰੀ ਕੀਤੇ ਪ੍ਰੈੱਸ ਨੋਟ ਅਨੁਸਾਰ ਦੋਸ਼ ਲਗਾਉਂਦਿਆਂ ਦੱਸਿਆ ਗਿਆ ਕਿ ਕੱਕੜਵਾਲ ਦਾ ਚਮਕੌਰ ਸਿੰਘ ਜੋ ਇੱਕ ਸਮਾਨ ਢੋਣ ਵਾਲੀ ਗੱਡੀ ਚਲਾ ਕੇ ਪਰਿਵਾਰ ਪਾਲ ਰਿਹਾ ਸੀ।

ਡੀ.ਐਸ.ਪੀ. ਧੂਰੀ ਨੇ ਮਾਮਲੇ ਨੂੰ ਦੱਸਿਆ ਬੇਬੁਨਿਆਦ 13-09-2026
ਧੂਰੀ, 12 ਸਤੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ)- ਬੀਤੇ ਦਿਨੀਂ ਨੇੜਲੇ ਪਿੰਡ ਕੱਕੜਵਾਲ ਦੇ ਨੌਜਵਾਨ ਚਮਕੌਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਥਾਣਾ ਸਦਰ ਧੂਰੀ ਵਿਖੇ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਅਤੇ ਚਮਕੌਰ ਸਿੰਘ ਵਲੋਂ ਥਾਣੇ ’ਚ ਖਾਧੀ ਜ਼ਹਿਰ ਦੇ ਦੋਸ਼ਾਂ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਥਾਣਾ ਸਦਰ ਵਿਖੇ ਧਰਨਾ ਲਗਾ ਕੇ ਪੀੜਤ ਨੌਜਵਾਨ ਚਮਕੌਰ ਸਿੰਘ ਨੂੰ ਇਨਸਾਫ਼ ਦਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਯੂਨੀਅਨ ਵਲੋਂ ਜਰਨੈਲ ਸਿੰਘ ਸੁਲਤਾਨਪੁਰ ਰਾਮ ਸਿੰਘ ਕੱਕੜਵਾਲ ਕਰਮਜੀਤ ਭਲਵਾਨ ਬਾਬੂ ਸਿੰਘ ਮੂਲੋਵਾਲ ਦਰਸ਼ਨ ਸਿੰਘ ਆਦਿ ਦੇ ਨਾਮ ਹੇਠ ਜਾਰੀ ਕੀਤੇ ਪ੍ਰੈੱਸ ਨੋਟ ਅਨੁਸਾਰ ਦੋਸ਼ ਲਗਾਉਂਦਿਆਂ ਦੱਸਿਆ ਗਿਆ ਕਿ ਕੱਕੜਵਾਲ ਦਾ ਚਮਕੌਰ ਸਿੰਘ ਜੋ ਇੱਕ ਸਮਾਨ ਢੋਣ ਵਾਲੀ ਗੱਡੀ ਚਲਾ ਕੇ ਪਰਿਵਾਰ ਪਾਲ ਰਿਹਾ ਸੀ। ਪਿੰਡ ਬੇਨੜਾ ਤੋਂ ਇੱਕ ਫ਼ੈਕਟਰੀ ਵਿੱਚੋਂ ਮਾਲ ਲੈ ਕੇ ਲੁਧਿਆਣਾ ਕਿਸੇ ਫ਼ੈਕਟਰੀ ਵਿੱਚ ਮਾਲ ਲੈ ਕੇ ਗਿਆ ਸੀ ਤਾਂ ਫ਼ੈਕਟਰੀ ਵਾਲੇ ਨੇ ਪਹੁੰਚ ਨਹੀਂ ਦਿੱਤੀ ਜਿਸ ਕਰਕੇ ਲੁਧਿਆਣਾ ਟਰਾਂਸਪੋਰਟ ਵਾਲਿਆਂ ਨਾਲ ਉਸ ਦਾ ਤਕਰਾਰ ਹੋ ਗਿਆ ਅਤੇ ਉਸ ਨੌਜਵਾਨ ਨਾਲ ਲੁਧਿਆਣਾ ਵਿਖੇ ਫ਼ੈਕਟਰੀ ਅੰਦਰ ਕੁੱਟਮਾਰ ਕੀਤੀ ਗਈ। ਨੌਜਵਾਨ ਚਮਕੌਰ ਸਿੰਘ ਨੇ ਪੁਲਿਸ ਥਾਣਾ ਲੁਧਿਆਣਾ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਪਰਿਵਾਰ ਨੇ ਬੇਨੜਾ ਫ਼ੈਕਟਰੀ ਮਾਲਕਾਂ ਨਾਲ ਗੱਲ ਕੀਤੀ ਤਾਂ ਮਾਲਕਾਂ ਨੇ ਵੀ ਗੱਲ ਨੂੰ ਅਣਗੌਲਿਆ ਕਰ ਦਿੱਤਾ। ਫਿਰ ਥਾਣਾ ਸਦਰ ਧੂਰੀ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਬੇਨੜਾ ਫ਼ੈਕਟਰੀ ਦੇ ਮਾਲਕ ਸਰਬਜੀਤ ਸਿੰਘ ਨੇ ਚਮਕੌਰ ਸਿੰਘ ਕੱਕੜਵਾਲ ਨੂੰ ਸਮੇਤ ਉਸ ਦੀ ਗੱਡੀ ਥਾਣਾ ਸਦਰ ਧੂਰੀ ਵਿਖੇ ਗ੍ਰਿਫ਼ਤਾਰ ਕਰਵਾ ਦਿੱਤਾ ਅਤੇ ਫ਼ੈਕਟਰੀ ਮਾਲਕ ਨੇ ਕੋਲ ਖੜ ਕੇ ਪੁਲਿਸ ਕੋਲੋਂ ਚਮਕੌਰ ਸਿੰਘ ਦੀ ਕੁੱਟਮਾਰ ਕਰਵਾਈ। ਉਪਰੰਤ ਨੌਜਵਾਨ ਚਮਕੌਰ ਸਿੰਘ ਨੇ ਥਾਣੇ ਵਿੱਚ ਕੋਈ ਜ਼ਹਿਰੀਲੀ ਵਸਤੂ ਪੀ ਲਈ ਅਤੇ ਹੁਣ ਚਮਕੌਰ ਸਿੰਘ ਡੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸੰਕੇਤਕ ਧਰਨੇ ਤੋਂ ਬਾਅਦ ਵੀ ਜੇਕਰ ਪੁਲਿਸ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਦਿਵਾਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਦੂਜੇ ਪਾਸੇ ਡੀ.ਐਸ.ਪੀ. ਧੂਰੀ ਗੁਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਮਕੌਰ ਸਿੰਘ ਦੀ ਥਾਣਾ ਸਦਰ ਧੂਰੀ ਵਿਖੇ ਹੋਈ ਕੁੱਟਮਾਰ ਅਤੇ ਥਾਣੇ ਅੰਦਰ ਕੋਈ ਜ਼ਹਿਰੀਲੀ ਵਸਤੂ ਖਾਣ ਵਾਲੀ ਗੱਲ ਨੂੰ ਬੇਬੁਨਿਆਦ ਦੱਸਦਿਆਂ ਦਾਅਵਾ ਕਰਦੇ ਹੋਏ ਕਿਹਾ ਕਿ ਕਿ ਸਰਬਜੀਤ ਸਿੰਘ ਵਾਸੀ ਬੇਨੜਾ ਵੱਲੋਂ ਥਾਣਾ ਸਦਰ ਧੂਰੀ ਵਿਖੇ ਚਮਕੌਰ ਸਿੰਘ ਵਾਸੀ ਕੱਕੜਵਾਲ ਦੇ ਖ਼ਿਲਾਫ਼ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਚਮਕੌਰ ਸਿੰਘ ਜੋ ਕਿ ਮਾਲ ਢੋਣ ਵਾਲੀ ਗੱਡੀ ਚਲਾਉਂਦਾ ਹੈ ਵਲੋਂ ਉਸ ਦੇ ਭੇਜੇ ਹੋਏ ਟਰਾਲੀਆਂ ਦੇ ਜੈਕ ਲੁਧਿਆਣਾ ਦੀ ਸਬੰਧਿਤ ਫ਼ਰਮ ਨੂੰ ਪੂਰੀ ਗਿਣਤੀ ਵਿੱਚ ਡਿਲਿਵਰੀ ਨਹੀਂ ਕੀਤੇ ਗਏ ਹਨ ਅਤੇ ਇਸ ਮਾਮਲੇ ਦੀ ਪੜਤਾਲ ਲਈ ਚਮਕੌਰ ਸਿੰਘ ਦਾ ਪੱਖ ਜਾਣਨ ਲਈ ਪੁਲਿਸ ਨੇ ਚਮਕੌਰ ਸਿੰਘ ਨੂੰ ਥਾਣੇ ਬੁਲਾਇਆ ਸੀ ਜੋ ਕਿ ਆਪਣੀ ਗੱਡੀ ਸਮੇਤ ਹੀ ਥਾਣਾ ਸਦਰ ਧੂਰੀ ਵਿਖੇ ਪੁੱਛ ਪੜਤਾਲ ਲਈ ਆਇਆ ਸੀ ਅਤੇ ਪੁਲਿਸ ਵਲੋਂ ਚਮਕੌਰ ਸਿੰਘ ਪਾਸੋਂ ਸਰਬਜੀਤ ਸਿੰਘ ਵਾਸੀ ਬੇਨੜਾ ਦੇ ਭੇਜੇ ਹੋਏ ਕਰੀਬ 80 ਜੈਕਾਂ ’ਚੋਂ ਬਾਕੀ ਰਹਿੰਦੇ 29 ਜੈਕ ਬੀ ਬਰਾਮਦ ਕਰਵਾ ਕੇ ਸਰਬਜੀਤ ਸਿੰਘ ਨੂੰ ਸੌਂਪ ਦਿੱਤੇ ਸਨ ਅਤੇ ਦੋਵਾਂ ਵੱਲੋਂ ਥਾਣੇ ਦੇ ਬਾਹਰ ਆਪਸੀ ਸਮਝੌਤਾ ਵੀ ਕਰ ਲਿਆ ਗਿਆ ਸੀ। ਗੁਰਪ੍ਰੀਤ ਸਿੰਘ ਡੀ.ਐਸ.ਪੀ. ਨੇ ਫਿਰ ਦਾਅਵਾ ਕਰਦਿਆਂ ਕਿਹਾ ਕਿ ਚਮਕੌਰ ਸਿੰਘ ਨੇ ਦੱਸਿਆ ਸੀ ਕਿ ਉਸ ਦੀ ਨਰਾਜ਼ਗੀ ਲੁਧਿਆਣਾ ਪੁਲਿਸ ਨਾਲ ਹੈ ਕਿਉਂਕਿ ਉੱਥੇ ਜਦੋਂ ਚਮਕੌਰ ਸਿੰਘ ਆਪਣੀ ਗੱਡੀ ਰਾਹੀਂ ਸਰਬਜੀਤ ਸਿੰਘ ਦਾ ਮਾਲ ਉਤਾਰਨ ਗਿਆ ਸੀ ਤਾਂ ਲੁਧਿਆਣੇ ਦੀ ਫ਼ੈਕਟਰੀ ਦੇ ਮੁਲਾਜ਼ਮਾਂ ਨਾਲ ਮਾਲ ਉਤਾਰਨ ਨੂੰ ਲੈ ਕੇ ਉਸ ਦੀ ਕਹਾ ਸੁਣੀ ਹੋਈ ਸੀ ਅਤੇ ਦੋਵਾਂ ਧਿਰਾਂ ਦੀ ਦਰਖਾਸਤ ਪੁਲਿਸ ਸਟੇਸ਼ਨ ਮੋਤੀ ਨਗਰ ਲੁਧਿਆਣਾ ਵਿਖੇ ਜੇਰੇ ਤਫ਼ਤੀਸ਼ ਹੈ। ਉਨ੍ਹਾਂ ਦੱਸਿਆ ਕਿ ਜਦੋਂ ਥਾਣਾ ਸਦਰ ਦੀ ਪੁਲਿਸ ਨੂੰ ਚਮਕੌਰ ਸਿੰਘ ਦੀ ਕਿਸੇ ਜ਼ਹਿਰੀਲੀ ਵਸਤੂ ਖਾਣ ਦੀ ਗੱਲ ਦਾ ਪਤਾ ਲੱਗਾ ਤਾਂ ਪੁਲਿਸ ਪਹਿਲਾਂ ਉਸ ਨੂੰ ਧੂਰੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਈ। ਉਸ ਉਪਰੰਤ ਉਸ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਮੁੱਢਲਾ ਇਲਾਜ ਕਰਦਿਆਂ ਉਸ ਨੂੰ ਡੀ.ਐਮ.ਸੀ. ਲੁਧਿਆਣਾ ਰੈਫ਼ਰ ਕਰਨ ਦੀ ਸਲਾਹ ਦਿੱਤੀ ਅਤੇ ਪੁਲਿਸ ਵੱਲੋਂ ਉਸ ਨੂੰ ਸਹਿਯੋਗ ਕਰਦਿਆਂ ਡੀ.ਐਮ.ਸੀ. ਲੁਧਿਆਣਾ ਭਿਜਵਾਇਆ ਗਿਆ। ਉਨ੍ਹਾਂ ਦੱਸਿਆ ਕਿ ਚਮਕੌਰ ਸਿੰਘ ਜੋ ਕਿ ਡੀਐਮਸੀ ਲੁਧਿਆਣਾ ਵਿਖੇ ਜੇਰੇ ਇਲਾਜ ਹੈ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ ਪ੍ਰੰਤੂ ਅਜੇ ਤੱਕ ਉਸ ਨੇ ਪੁਲਿਸ ਨੂੰ ਕੋਈ ਬਿਆਨ ਨਹੀਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਚਮਕੌਰ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
ਪਿਛਲੀ ਖ਼ਬਰ ਜਾਮੀਆ ਮਿਲੀਆ ਦੇ ਗਰਲਜ਼ ਹੋਸਟਲ ’ਚ ਵਿਦਿਆਰਥਣਾਂ ਵੱਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ’ਤੇ ਕਿਸਾਨਾਂ ਵਲੋਂ ਮਾਲੇਰਕੋਟਲਾ-ਪਟਿਆਲਾ ਹਾਈਵੇ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।