13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਈਥਾਨੋਲ ਫੈਕਟਰੀ ਖ਼ਿਲਾਫ਼ ਇਲਾਕੇ ਦੇ ਲੋਕਾਂ ਵਲੋਂ ਆਰ–ਪਾਰ ਦੀ ਲੜਾਈ ਦਾ ਐਲਾਨ

ਧੂਰੀ, 12 ਸਤੰਬਰ (ਲਖਵੀਰ ਸਿੰਘ ਧਾਂਦਰਾ) - ਧੂਰੀ–ਸ਼ੇਰਪੁਰ ਰੋਡ ‘ਤੇ ਸਥਿਤ ਈਥਾਨੋਲ ਫੈਕਟਰੀ ਖ਼ਿਲਾਫ਼ ਵਿੱਢੇ ਸੰਘਰਸ਼ ਦੌਰਾਨ ਇੱਕ ਵੱਡੇ ਜਨ-ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਮਾਜਿਕ ਚਿੰਤਕ ਅਮਿਤੋਜ ਮਾਨ, ਖੁਸ਼ਵਿੰਦਰ ਸਿੰਘ ਕਾਕਾ, ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਨੇ ਸਥਾਨਕ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ । ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰੀ ਪ੍ਰਸ਼ਾਸਨ ਲੋਕ-ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਜ਼ਹਿਰ ਉਗਲ ਰਹੀ ਫੈਕਟਰੀ ਦਾ ਪੱਖ ਪੂਰ ਰਿਹਾ ਹੈ, ਜਿਸ ਨਾਲ ਇਲਾਕੇ ਦੀ ਆਬੋ-ਹਵਾ ਪੂਰੀ ਤਰ੍ਹਾਂ ਨਕਾਰਾ ਹੋ ਚੁੱਕੀ ਹੈ।

ਈਥਾਨੌਲ ਫੈਕਟਰੀ ਦੇ ਖਿਲਾਫ਼ ਲਗਾਏ ਗਏ ਧਰਨੇ ਦਾ ਦ੍ਰਿਸ਼। ਤਸਵੀਰ : ਲਖਵੀਰ ਸਿੰਘ ਧਾਂਦਰਾ 13-09-2026
ਧੂਰੀ, 12 ਸਤੰਬਰ (ਲਖਵੀਰ ਸਿੰਘ ਧਾਂਦਰਾ) - ਧੂਰੀ–ਸ਼ੇਰਪੁਰ ਰੋਡ ‘ਤੇ ਸਥਿਤ ਈਥਾਨੋਲ ਫੈਕਟਰੀ ਖ਼ਿਲਾਫ਼ ਵਿੱਢੇ ਸੰਘਰਸ਼ ਦੌਰਾਨ ਇੱਕ ਵੱਡੇ ਜਨ-ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਮਾਜਿਕ ਚਿੰਤਕ ਅਮਿਤੋਜ ਮਾਨ, ਖੁਸ਼ਵਿੰਦਰ ਸਿੰਘ ਕਾਕਾ, ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਨੇ ਸਥਾਨਕ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ । ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰੀ ਪ੍ਰਸ਼ਾਸਨ ਲੋਕ-ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਜ਼ਹਿਰ ਉਗਲ ਰਹੀ ਫੈਕਟਰੀ ਦਾ ਪੱਖ ਪੂਰ ਰਿਹਾ ਹੈ, ਜਿਸ ਨਾਲ ਇਲਾਕੇ ਦੀ ਆਬੋ-ਹਵਾ ਪੂਰੀ ਤਰ੍ਹਾਂ ਨਕਾਰਾ ਹੋ ਚੁੱਕੀ ਹੈ। ਬੁਲਾਰਿਆਂ ਨੇ ਕਿਹਾ ਕਿ ਫੈਕਟਰੀ ਵਲੋਂ ਧਰਤੀ ਹੇਠਲੇ ਪਾਣੀ ਅਤੇ ਹਵਾ ’ਚ ਘੋਲਿਆ ਜਾ ਰਿਹਾ ਪ੍ਰਦੂਸ਼ਣ ਹੁਣ ਕਿਸੇ ਤੋਂ ਛੁਪਿਆ ਨਹੀਂ ਰਿਹਾ। ਇਲਾਕੇ ਦਾ ਗੰਧਲਾ ਹੋ ਰਿਹਾ ਪੀਣ ਵਾਲਾ ਪਾਣੀ ਅਤੇ ਲੋਕਾਂ ਵਿੱਚ ਫੈਲ ਰਹੀਆਂ ਗੰਭੀਰ ਬੀਮਾਰੀਆਂ ਇਸ ਤਬਾਹੀ ਦਾ ਪ੍ਰਤੱਖ ਪ੍ਰਮਾਣ ਹਨ । ਪ੍ਰਸ਼ਾਸਨਿਕ ਅਣਗਹਿਲੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਜਨਤਾ ਦੀ ਸਿਹਤ ਨਾਲ ਹੁੰਦੇ ਇਸ ਖਿਲਵਾੜ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨਾਲ ਆਗੂਆਂ ਦੀ ਤਿੱਖੀ ਡਿਬੇਟ ਵੀ ਹੋਈ, ਜਿਸ ਵਿੱਚ ਅਧਿਕਾਰੀਆਂ ਨੂੰ ਤੁਰੰਤ ਠੋਸ ਕਦਮ ਚੁੱਕਣ ਲਈ ਮਜ਼ਬੂਰ ਕੀਤਾ ਗਿਆ। ਇਕੱਠ ਨੂੰ ਹੋਰਨਾਂ ਤੋਂ ਇਲਾਵਾ ਜੱਸਾ ਘਨੌਰ, ਡਾ. ਵਿਨੈਪਾਲ ਸਿੰਘ, ਗੁਰਪ੍ਰੀਤ ਸਿੰਘ ਕਾਲਾਬੂਲਾ, ਨਰਿੰਦਰਜੀਤ ਸਿੰਘ ਕਾਲਾਬੂਲਾ, ਬਾਬਾ ਬਿੱਕਰ ਸਿੰਘ, ਲਖਵੀਰ ਸਿੰਘ, ਜੀਤ ਸਿੰਘ, ਕਾਕਾ ਸਿੰਘ, ਨਾਜਰ ਸਿੰਘ ਅਤੇ ਸਰਪੰਚ ਮਨਪ੍ਰੀਤ ਸ਼ਰਮਾ ਨੇ ਵੀ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਇੱਕਜੁੱਟ ਹੋ ਕੇ ਚੇਤਾਵਨੀ ਦਿੱਤੀ ਕਿ ਜੇਕਰ ਫੈਕਟਰੀ ਦੀਆਂ ਪ੍ਰਦੂਸ਼ਣਕਾਰੀ ਗਤੀਵਿਧੀਆਂ ‘ ਤੇ ਤੁਰੰਤ ਨਕੇਲ ਨਾ ਕੱਸੀ ਗਈ, ਤਾਂ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ।
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਧਰਨਾ ਅੱਜ - ਢੀਂਡਸਾ ਅਗਲੀ ਖ਼ਬਰ ਤੂਰਬੰਜਾਰਾ ਘਟਨਾ ਦਾ ਸਿਆਸੀਕਰਨ ਕਰਨ ਦੀ ਤਿੱਖੀ ਆਲੋਚਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।