ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਵਿਕਲਾਂਗ ਨੌਜਵਾਨਾਂ ਨੂੰ ਪੁਲਿਸ ਨੇ ਹੇਠਾਂ ਉਤਾਰਿਆ
ਧੂਰੀ, 11 ਸਤੰਬਰ (ਸੰਜੇ ਲਹਿਰੀ) - ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਧੂਰੀ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਆ ਰਹੇ ਵਿਕਲਾਂਗ ਵਿਅਕਤੀਆਂ ਵਿੱਚੋਂ ਵਿਕਲਾਂਗ ਜਥੇਬੰਦੀ ਦੇ ਪ੍ਰਧਾਨ ਲਾਭ ਸਿੰਘ ਆਪਣੇ ਇੱਕ ਸਾਥੀ ਧਰਮ ਸਿੰਘ ਦੇ ਨਾਲ ਬੀਤੀ ਕੱਲ ਧੂਰੀ ਵਿਖੇ ਏ ਪੀ ਇਨਕਲੇਬ ਕਲੋਨੀ ਦੀ ਪਾਣੀ ਵਾਲੀ ਟੈਂਕੀ ਤੇ ਚੜ ਗਏ ਸਨ ਨੂੰ ਪੁਲਿਸ ਪ੍ਰਸ਼ਾਸਨ ਅਤੇ ਐਸ. ਡੀ.
ਧੂਰੀ, 11 ਸਤੰਬਰ (ਸੰਜੇ ਲਹਿਰੀ) - ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਧੂਰੀ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਆ ਰਹੇ ਵਿਕਲਾਂਗ ਵਿਅਕਤੀਆਂ ਵਿੱਚੋਂ ਵਿਕਲਾਂਗ ਜਥੇਬੰਦੀ ਦੇ ਪ੍ਰਧਾਨ ਲਾਭ ਸਿੰਘ ਆਪਣੇ ਇੱਕ ਸਾਥੀ ਧਰਮ ਸਿੰਘ ਦੇ ਨਾਲ ਬੀਤੀ ਕੱਲ ਧੂਰੀ ਵਿਖੇ ਏ ਪੀ ਇਨਕਲੇਬ ਕਲੋਨੀ ਦੀ ਪਾਣੀ ਵਾਲੀ ਟੈਂਕੀ ਤੇ ਚੜ ਗਏ ਸਨ ਨੂੰ ਪੁਲਿਸ ਪ੍ਰਸ਼ਾਸਨ ਅਤੇ ਐਸ.ਡੀ.ਐਮ. ਧੂਰੀ ਡਾ, ਇਸਮਿਤ ਵਿਜੇ ਸਿੰਘ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਨਾਲ 18 ਸਤੰਬਰ ਨੂੰ ਮੀਟਿੰਗ ਦਾ ਭਰੋਸਾ ਦਿਵਾਉਣ ਉਪਰੰਤ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰ ਲਿਆ ਹੈ ਅਤੇ ਸੰਗਰੂਰ ਵਾਲੀ ਕੋਠੀ ਕੋਲ ਤ੍ਰਿਵੈਣੀ ਚੌਂਕ ਵਿਖੇ ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਦਿਵਿਆਂਗ ਮੋਰਚਾ ਦੇ ਆਗੂ ਅੱਜ ਟੈਂਕੀ ਹੇਠਾਂ ਧਰਨਾ ਲਗਾਉਣ ਤੋਂ ਬਾਅਦ ਮੁੜ ਤ੍ਰਵੈਣੀ ਚੌਂਕ ਵਿਖੇ ਹੀ ਧਰਨੇ ਤੇ ਬੈਠ ਗਏ ਹਨ। ਜ਼ਿਕਰਯੋਗ ਹੈ ਕਿ ਇਹਨਾਂ ਵੱਲੋਂ ਪੂਰੀ ਰਾਤ ਟੈਂਕੀ ਹੇਠਾਂ ਬੈਠ ਕੇ ਹੀ ਬਿਤਾਈ ਗਈ ਸੀ। ਇਸ ਮੌਕੇ ਲਾਭ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੇ ਮਿਲੇ ਭਰੋਸੇ ਉਪਰੰਤ ਮੁੱਖ ਮੰਤਰੀ ਨਾਲ ਮੀਟਿੰਗ ਨਾ ਕਰਵਾਉਣ ਦੇ ਰੋਸ ਵਿੱਚ ਅਤੇ ਆਪਣੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਿੱਚ ਵੱਖ ਵੱਖ ਸ਼ਹਿਰਾਂ ਤੋਂ ਆਏ ਵਿਕਲਾਂਗ ਵਿਅਕਤੀਆਂ ਵੱਲੋਂ ਕਈ ਵਾਰ ਮੁੱਖ ਮੰਤਰੀ ਦਫਤਰ ਧੂਰੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਸਾਡੀ ਕਿਸੇ ਪ੍ਰਕਾਰ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਉਨਾ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਵਿੱਚ ਵਿਕਲਾਂਗ ਵਿਅਕਤੀਆਂ ਦੀ ਪੈਨਸ਼ਨ ਵਿੱਚ ਵਾਧਾ ਕਰਨਾ, ਸਰਕਾਰੀ ਨੌਕਰੀਆਂ ਵਿੱਚ ਸਹੀ ਅਤੇ ਯੋਗ ਵਿਕਲਾਂਗ ਵਿਅਕਤੀਆਂ ਨੂੰ ਬਣਦੇ ਕੋਟੇ ਮੁਤਾਬਕ ਨੌਕਰੀਆਂ ਦੇਣਾ ਆਦਿ ਮੁੱਖ ਤੌਰ ਤੇ ਸ਼ਾਮਿਲ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਵਿਕਲਾਂਗ ਵਿਅਕਤੀਆਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਮੰਗਾਂ ਮੰਨਣ ਤੱਕ ਤ੍ਰਵੈਣੀ ਚੌਂਕ ਧੂਰੀ ਵਿਖੇ ਚੱਲਿਆ ਆ ਰਿਹਾ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।