ਨਸ਼ਿਆਂ ਦੇ ਵਧ ਰਹੇ ਪ੍ਰਭਾਵ ਖਿਲਾਫ ਯੂਥ ਕਾਂਗਰਸ ਦੇ ਆਗੂਆਂ, ਵਰਕਰਾਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ
ਸੰਗਰੂਰ, 11 ਸਤੰਬਰ (ਅਮਨਦੀਪ ਸਿੰਘ ਬਿੱਟਾ)- ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਭਿੰਡਰਾ ਦੀ ਅਗਵਾਈ ਹੇਠ ਸਥਾਨਕ ਵੱਡੇ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਰੋਸ਼ ਮੁਜਾਹਰਾ ਕੀਤਾ ਗਿਆ। ਗੱਲਬਾਤ ਕਰਦਿਆਂ ਮਨਜੀਤ ਸਿੰਘ ਭਿੰਡਰਾ ਨੇ ਕਿਹਾ ਕਿ ਸੰਗਰੂਰ ਜਿਲ੍ਹੇ ਵਿੱਚ ਪਹਿਲਾ ਪਿੰਡ ਸ਼ੇਰੋਂ ਵਿਖੇ ਨੌਜਵਾਨ ਮੋਹਨਜੀਤ ਸਿੰਘ ਨੇ ਮੁੱਖ ਮੰਤਰੀ ਦੀ ਆਮਦ ਉੱਤੇ ਆਪਣੇ ਪਿੰਡ ਨਸ਼ਿਆਂ ਖਿਲਾਫ ਅਵਾਜ ਉਠਾਉਂਦਿਆਂ ਕਾਲਾ ਕੱਪੜਾ ਦਿਖਾਇਆ ਜਿਸ ਦੇ ਸਿੱਟੇ ਵਜੋਂ ਉਪਰੋਕਤ ਨੌਜਵਾਨ ਨੂੰ ਪੁਲਿਸ ਵੱਲੋਂ ਯਾਤਨਾਵਾ ਦਿੱਤੀਆਂ ਗਈਆਂ।
ਸੰਗਰੂਰ, 11 ਸਤੰਬਰ (ਅਮਨਦੀਪ ਸਿੰਘ ਬਿੱਟਾ)- ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਭਿੰਡਰਾ ਦੀ ਅਗਵਾਈ ਹੇਠ ਸਥਾਨਕ ਵੱਡੇ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਰੋਸ਼ ਮੁਜਾਹਰਾ ਕੀਤਾ ਗਿਆ। ਗੱਲਬਾਤ ਕਰਦਿਆਂ ਮਨਜੀਤ ਸਿੰਘ ਭਿੰਡਰਾ ਨੇ ਕਿਹਾ ਕਿ ਸੰਗਰੂਰ ਜਿਲ੍ਹੇ ਵਿੱਚ ਪਹਿਲਾ ਪਿੰਡ ਸ਼ੇਰੋਂ ਵਿਖੇ ਨੌਜਵਾਨ ਮੋਹਨਜੀਤ ਸਿੰਘ ਨੇ ਮੁੱਖ ਮੰਤਰੀ ਦੀ ਆਮਦ ਉੱਤੇ ਆਪਣੇ ਪਿੰਡ ਨਸ਼ਿਆਂ ਖਿਲਾਫ ਅਵਾਜ ਉਠਾਉਂਦਿਆਂ ਕਾਲਾ ਕੱਪੜਾ ਦਿਖਾਇਆ ਜਿਸ ਦੇ ਸਿੱਟੇ ਵਜੋਂ ਉਪਰੋਕਤ ਨੌਜਵਾਨ ਨੂੰ ਪੁਲਿਸ ਵੱਲੋਂ ਯਾਤਨਾਵਾ ਦਿੱਤੀਆਂ ਗਈਆਂ। ਮੋਹਨਜੀਤ ਸਿੰਘ ਨੂੰ ਜਖਮ ਦਿੱਤੇ ਗਏ ਅਤੇ ਉਨ੍ਹਾਂ ਉੱਤੇ ਨਮਕ ਛਿੜਕਿਆ ਗਿਆ। ਅੰਮ੍ਰਿਤਧਾਰੀ ਮੋਹਨਜੀਤ ਸਿੰਘ ਦੇ ਕਕਾਰਾਂ ਦੀ ਵੀ ਬੇਅਦਬੀ ਪੁਲਿਸ ਵੱਲੋਂ ਕੀਤੀ ਗਈ ਜਿਸ ਦਾ ਨਤੀਜਾ ਇਹ ਰਿਹਾ ਕਿ ਉਹ ਕਈ ਦਿਨ ਸੰਗਰੂਰ ਅਤੇ ਪਟਿਆਲਾ ਦੇ ਹਸਪਤਾਲਾਂ ਵਿੱਚ ਜੇਰੇ ਇਲਾਜ ਰਿਹਾ। ਇਸ ਤੋਂ ਇਲਾਵਾ ਜਿਲ੍ਹੇ ਦੇ ਪਿੰਡ ਤੂਰਬਨਜਾਰਾ ਵਿਖੇ ਜਦ ਇੱਕ ਵਿਅਕਤੀ ਗੁਲਜਾਰ ਸਿੰਘ ਨੇ ਪਿੰਡ ਆਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਆਪਣੇ ਲੜਕੇ ਦੇ ਨਸ਼ਿਆਂ ਵਿੱਚ ਗ੍ਰਸਤ ਹੋਣ ਦੀ ਗੱਲ ਕਰਦਿਆਂ ਨਸ਼ੇ ਖਤਮ ਕਰਨ ਸੰਬੰਧੀ ਸਵਾਲ ਪੁੱਛਿਆ ਤਾਂ ਉਸ ਨੂੰ ਡਰਾਇਆ ਧਮਾਕਿਆ ਗਿਆ ਜਿਸ ਕਾਰਨ ਗੁਲਜਾਰ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਗਵਾਉਣੇ ਪਏ। ਉਨ੍ਹਾਂ ਮੰਗ ਕੀਤੀ ਕਿ ਦੋਵਾਂ ਮਸਲਿਆਂ ਵਿਚ ਸ਼ੁਮਾਰ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ ਤੂਰਬਨਜਾਰਾ ਘਟਨਾ ਵਿੱਚ ਮੁੱਖ ਤੌਰ ਉੱਤੇ ਜਿੰਮੇਵਾਰ ਹਰਪਾਲ ਸਿੰਘ ਚੀਮਾ ਨੂੰ ਵੀ ਮੁਕੱਦਮੇ ਵਿੱਚ ਸ਼ਾਮਲ ਕੀਤਾ ਜਾਵੇ। ਇਸ ਮੌਕੇ ਮਿੱਠੂ ਲੱਡਾ ਸਰਪੰਚ, ਗੈਰੀ ਧੂਰੀ, ਕੁਲਦੀਪ ਸਿੰਘ ਦਿੜ੍ਹਬਾ, ਮਨਵੀਰ ਸਿੰਘ ਸੰਗਰੂਰ, ਗੁਰਸੇਵਕ ਸਿੰਘ, ਦਿਲਪ੍ਰੀਤ ਸਿੰਘ ਸੁਨਾਮ, ਹਰਪ੍ਰੀਤ ਧੀਮਾਨ, ਗੁਰੂ ਬਡਰੁੱਖਾਂ ਅਤੇ ਸੁਖਚੈਨ ਸਿੰਘ ਚੈਨੀ ਆਦਿ ਮੌਜੂਦ ਸਨ।