12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪ੍ਰਿੰਸੀਪਲ ਰਿਫ਼ਤ ਵਹਾਬ ਨੈਸ਼ਨਲ ਐਕਸੀਲੈਂਸ ਐਵਾਰਡ-2026 ਨਾਲ ਸਨਮਾਨਿਤ

ਮਲੇਰਕੋਟਲਾ, 11 ਸਤੰਬਰ (ਮੁਹੰਮਦ ਹਨੀਫ ਥਿੰਦ)- ਪ੍ਰਿੰਸੀਪਲ ਸ੍ਰੀਮਤੀ ਰਿਫ਼ਤ ਵਹਾਬ ਨੂੰ ਵੱਕਾਰੀ ਨੈਸ਼ਨਲ ਐਕਸੀਲੈਂਸ ਅਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ ਹੈ । ਇਹ ਪੁਰਸਕਾਰ ਦੇਸ਼ ਭਗਤ ਯੂਨੀਵਰਸਿਟੀ, ਪੰਜਾਬ (ਨੈਕ ਏ ਗਰੇਡ ਸੰਸਥਾ) ਅਤੇ ਆਲ ਇੰਡੀਆ ਪ੍ਰਿੰਸੀਪਲਜ਼ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਦੌਰਾਨ ਦਿੱਤਾ ਗਿਆ।

ਅਜੀਤ ਡੈਸਕ 12-09-2026
ਮਲੇਰਕੋਟਲਾ, 11 ਸਤੰਬਰ (ਮੁਹੰਮਦ ਹਨੀਫ ਥਿੰਦ)- ਪ੍ਰਿੰਸੀਪਲ ਸ੍ਰੀਮਤੀ ਰਿਫ਼ਤ ਵਹਾਬ ਨੂੰ ਵੱਕਾਰੀ ਨੈਸ਼ਨਲ ਐਕਸੀਲੈਂਸ ਅਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ ਹੈ । ਇਹ ਪੁਰਸਕਾਰ ਦੇਸ਼ ਭਗਤ ਯੂਨੀਵਰਸਿਟੀ, ਪੰਜਾਬ (ਨੈਕ ਏ ਗਰੇਡ ਸੰਸਥਾ) ਅਤੇ ਆਲ ਇੰਡੀਆ ਪ੍ਰਿੰਸੀਪਲਜ਼ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਆਯੋਜਿਤ ਇਕ ਸ਼ਾਨਦਾਰ ਸਮਾਰੋਹ ਦੌਰਾਨ ਦਿੱਤਾ ਗਿਆ। ਇਹ ਸਨਮਾਨ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ ਦੇ ਵਾਈਸ ਚਾਂਸਲਰ ਹਰਸ਼ ਕੁਮਾਰ ਸਦਾਵਰਤੀ ਅਤੇ ਆਲ ਇੰਡੀਆ ਪ੍ਰਿੰਸੀਪਲਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਭਾਰਦਵਾਜ ਵਲੋਂ ਪ੍ਰਸਿੱਧ ਸਿੱਖਿਆ ਸ਼ਾਸਤਰੀਆਂ ਦੀ ਹਾਜ਼ਰੀ ਵਿਚ ਪ੍ਰਦਾਨ ਕੀਤਾ ਗਿਆ। ਸ੍ਰੀਮਤੀ ਰਿਫ਼ਤ ਵਹਾਬ ਦੀ ਚੋਣ ਜਿਊਰੀ ਵਲੋਂ ਉਹਨਾਂ ਦੀ ਦੂਰਅੰਦੇਸ਼ੀ ਅਗਵਾਈ, ਨਵੀਨਤਾਕਾਰੀ ਸਿੱਖਿਆ ਵਿਧੀਆਂ, ਸੰਪੂਰਨ ਅਤੇ ਕਦਰਾਂ-ਕੀਮਤਾਂ ਅਧਾਰਤ ਸਿੱਖਿਆ ਪ੍ਰਤੀ ਵਚਨਬੱਧਤਾ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਸਦਕਾ ਕੀਤੀ ਗਈ।
ਪਿਛਲੀ ਖ਼ਬਰ ਵਿਧਾਇਕਾ ਭਰਾਜ ਨੇ ‘ਰੰਗਲਾ ਪੰਜਾਬ’ ਸਕੀਮ ਤਹਿਤ ਤਿੰਨ ਪਿੰਡਾਂ ’ਚ 55 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਅਗਲੀ ਖ਼ਬਰ ਫੋਰਚੂਨ ਸਕੂਲ ਵਿਖੇ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।