ਬੈਂਕ ਦੇ ਸਥਾਪਨਾ ਦਿਵਸ ’ਤੇ ਕਾਮਰੇਡ ਪਾਲੀ ਰਾਮ ਬਾਂਸਲ ਨੇ ਚੁੱਕੇ ਸਵਾਲ
ਸੰਗਰੂਰ, 11 ਸਤੰਬਰ (ਧੀਰਜ ਪਸ਼ੌਰੀਆ) - ਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ ਵੱਲੋਂ 21 ਦਸੰਬਰ 2018 ਦੀ ਅਧਿਸੂਚਨਾ ਰਾਹੀ ਪੰਜਾਬ ਵਿਚਲੇ ਤਿੰਨ ਗ੍ਰਾਮੀਣ ਬੈਂਕਾਂ ਪੰਜਾਬ ਗ੍ਰਾਮੀਣ ਬੈਂਕ, ਮਾਲਵਾ ਗ੍ਰਾਮੀਣ ਬੈਂਕ ਅਤੇ ਸਤਲੁਜ ਗ੍ਰਾਮੀਣ ਬੈਂਕ ਦੇ ਆਪਸੀ ਰਲੇਵਾਂ ਕਰਕੇ 01 ਜਨਵਰੀ 2019 ਤੋ ਇੱਕ ਨਵਾਂ ਬੈਂਕ ਪੰਜਾਬ ਗ੍ਰਾਮੀਣ ਬੈਂਕ ਬਣਾਇਆ ਗਿਆ ਸੀ, ਦੇ ਸਥਾਪਨਾ ਦੀ ਤਾਰੀਖ਼਼ ’ਤੇ ਸਵਾਲ ਉਠਾਉਂਦਿਆਂ ਉੱਘੇ ਟ੍ਰੇਡ ਯੂਨੀਅਨ ਆਗੂ ਤੇ ਪੰਜਾਬ ਗ੍ਰਾਮੀਣ ਬੈਂਕ ਆਫ਼ੀਸਰਜ਼ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਪਾਲੀ ਰਾਮ ਬਾਂਸਲ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਇਸ ਅਧਿਸੂਚਨਾ ਵਿੱਚ 31 ਦਸੰਬਰ 2018 ਤੱਕ ਹੋਂਦ ਵਿੱਚ ਰਹਿਣ ਵਾਲੇ ਤਿੰਨੋ ਬੈਂਕਾਂ ਨੂੰ ਟਰਾਂਸਫ਼ਰ ਬੈਂਕ ਤੇ ਨਵੇਂ ਬਣੇ ਬੈਂਕ ਨੂੰ ਟਰਾਂਸਫਰੀ ਬੈਂਕ ਕਿਹਾ ਗਿਆ ਹੈ। ਅਧਿਸੂਚਨਾ ਵਿੱਚ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਰੇਲਵੇ ਦੀ ਤਾਰੀਖ ਤੋ ਟਰਾਂਸਫ਼ਰ ਬੈਂਕ ਕਿਸੇ ਕਿਸਮ ਦਾ ਲੈਣ ਦੇਣ ਨਹੀਂ ਕਰ ਸਕਦੇ ।
ਬ
ਬੈਂਕ ਦੇ ਚੇਅਰਮੈਨ ਨੇ ਲਾਏ ਦੋਸ਼ਾਂ ਨੂੰ ਦੱਸਿਆ ਮਨਘੜਤ
12-09-2026
ਸੰਗਰੂਰ, 11 ਸਤੰਬਰ (ਧੀਰਜ ਪਸ਼ੌਰੀਆ) - ਭਾਰਤ ਸਰਕਾਰ ਦੇ ਵਿੱਤੀ ਸੇਵਾਵਾਂ ਵਿਭਾਗ ਵੱਲੋਂ 21 ਦਸੰਬਰ 2018 ਦੀ ਅਧਿਸੂਚਨਾ ਰਾਹੀ ਪੰਜਾਬ ਵਿਚਲੇ ਤਿੰਨ ਗ੍ਰਾਮੀਣ ਬੈਂਕਾਂ ਪੰਜਾਬ ਗ੍ਰਾਮੀਣ ਬੈਂਕ, ਮਾਲਵਾ ਗ੍ਰਾਮੀਣ ਬੈਂਕ ਅਤੇ ਸਤਲੁਜ ਗ੍ਰਾਮੀਣ ਬੈਂਕ ਦੇ ਆਪਸੀ ਰਲੇਵਾਂ ਕਰਕੇ 01 ਜਨਵਰੀ 2019 ਤੋ ਇੱਕ ਨਵਾਂ ਬੈਂਕ ਪੰਜਾਬ ਗ੍ਰਾਮੀਣ ਬੈਂਕ ਬਣਾਇਆ ਗਿਆ ਸੀ, ਦੇ ਸਥਾਪਨਾ ਦੀ ਤਾਰੀਖ਼਼ ’ਤੇ ਸਵਾਲ ਉਠਾਉਂਦਿਆਂ ਉੱਘੇ ਟ੍ਰੇਡ ਯੂਨੀਅਨ ਆਗੂ ਤੇ ਪੰਜਾਬ ਗ੍ਰਾਮੀਣ ਬੈਂਕ ਆਫ਼ੀਸਰਜ਼ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਪਾਲੀ ਰਾਮ ਬਾਂਸਲ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਇਸ ਅਧਿਸੂਚਨਾ ਵਿੱਚ 31 ਦਸੰਬਰ 2018 ਤੱਕ ਹੋਂਦ ਵਿੱਚ ਰਹਿਣ ਵਾਲੇ ਤਿੰਨੋ ਬੈਂਕਾਂ ਨੂੰ ਟਰਾਂਸਫ਼ਰ ਬੈਂਕ ਤੇ ਨਵੇਂ ਬਣੇ ਬੈਂਕ ਨੂੰ ਟਰਾਂਸਫਰੀ ਬੈਂਕ ਕਿਹਾ ਗਿਆ ਹੈ। ਅਧਿਸੂਚਨਾ ਵਿੱਚ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਰੇਲਵੇ ਦੀ ਤਾਰੀਖ ਤੋ ਟਰਾਂਸਫ਼ਰ ਬੈਂਕ ਕਿਸੇ ਕਿਸਮ ਦਾ ਲੈਣ ਦੇਣ ਨਹੀਂ ਕਰ ਸਕਦੇ । ਇਸ ਵਿੱਚ 31 ਦਸੰਬਰ 2018 ਤੱਕ ਕੰਮ ਕਰਣ ਵਾਲਾ ਪੰਜਾਬ ਗ੍ਰਾਮੀਣ ਬੈਂਕ ਵੀ ਸ਼ਾਮਿਲ ਹੈ। ਭਾਰਤੀ ਰਿਜ਼ਰਵ ਬੈਕ ਨੇ ਆਪਣੀ 27 ਜੁਲਾਈ 2020 ਦੀ ਨੋਟੀਫ਼ਿਕੇਸ਼ਨ ਰਾਹੀ ਤਿੰਨੋ ਟਰਾਂਸਫ਼ਰ ਬੈਂਕਾਂ ਪੰਜਾਬ ਗ੍ਰਾਮੀਣ ਬੈਂਕ, ਮਾਲਵਾ ਗ੍ਰਾਮੀਣ ਬੈਂਕ ਤੇ ਸਤਲੁਜ ਗ੍ਰਾਮੀਣ ਬੈਂਕ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਦੂਜੀ ਸੂਚੀ ( ਸ਼ਡਿਊਲਡ ਬੈਕ) ਵਿੱਚੋਂ ਕੱਢ ਦਿੱਤਾ ਗਿਆ ਤੇ 01 ਜਨਵਰੀ 2019 ਨੂੰ ਨਵੇਂ ਬਣੇ ਟਰਾਂਸਫ਼ਰ ਬੈਂਕ ਪੰਜਾਬ ਗ੍ਰਾਮੀਣ ਬੈਂਕ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਬੈਂਕ ਪ੍ਰਬੰਧਨ ਵੱਲੋਂ ਇਹ ਦਾਅਵਾ ਕਰਕੇ ਕਿ ਇਹ ਬੈਂਕ 12/9/2005 ‘ਚ ਹੋਂਦ ਵਿੱਚ ਆਇਆ, ਸਥਾਪਨਾ ਦਿਵਸ 12 ਸਤੰਬਰ ਨੂੰ ਮਨਾਉਣਾ ਨਾ ਕੇਵਲ ਭਾਰਤ ਸਰਕਾਰ, ਭਾਰਤੀ ਰਿਜ਼ਰਵ ਬੈਂਕ ਤੇ ਗਜ਼ਟ ਨੋਟੀਫ਼ਿਕੇਸ਼ਨ ਦੀ ਘੋਰ ਉਲੰਘਣਾ ਹੈ ।ਰਾਸ਼ਟਰਪਤੀ,ਪ੍ਰਧਾਨ ਮੰਤਰੀ, ਕੇਂਦਰੀ ਵਿੱਤ ਮੰਤਰੀ, ਭਾਰਤੀ ਰਿਜ਼ਰਵ ਬੈਂਕ, ਨਾਬਾਰਡ ਅਤੇ ਬੈਂਕ ਦੇ ਸਾਰੇ ਨਿਰਦੇਸ਼ਕਾਂ ਤੋ ਇਲਾਵਾ ਵੱਖ ਵੱਖ ਅਧਿਕਾਰੀਆਂ ਨੂੰ ਭੇਜੀ ਆਪਣੀ ਸ਼ਿਕਾਇਤ ਵਿੱਚ ਬਾਂਸਲ ਨੇ ਮੰਗ ਕੀਤੀ ਕਿ 12/9/26 ਨੂੰ ਬੈਂਕ ਦੇ ਤਥਾ ਕਥਿਤ “22 ਵੇ ਸਥਾਪਨਾ ਦਿਵਸ” ਮਨਾਉਣ ’ਤੇ ਬਰਬਾਦ ਕੀਤੇ ਗਏ ਲੱਖਾਂ ਰੁਪਏ ਸਬੰਧੀ ਜ਼ਿੰਮੇਵਾਰੀ ਨਿਸ਼ਚਿਤ ਕਰਕੇ ਦੋਸ਼ੀ ਅਫ਼ਸਰਾਂ ਤੋ ਵਸੂਲੀ ਕੀਤੀ ਜਾਵੇ। ਬੈਂਕ ਦੇ ਚੇਅਰਮੈਨ ਨੇ ਲਾਏ ਦੋਸ਼ਾਂ ਨੂੰ ਦੱਸਿਆ ਮਨਘੜਤ ਜਦ ਇਸ ਸਬੰਧੀ ਪੰਜਾਬ ਗਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਗੇਜਿੰਦਰ ਕੁਮਾਰ ਨੇਗੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੈਂਕ ਦਾ ਸਥਾਪਨਾ ਦਿਵਸ 12 ਸਤੰਬਰ ਹੀ ਬਣਦਾ ਹੈ ਕਿਉਂਕਿ ਇਹ ਬੈਂਕ 12 ਸਤੰਬਰ 2005 ਨੂੰ ਹੋਂਦ ਵਿੱਚ ਆਇਆ ਸੀ।ਜੋ ਕਹਾਣੀਆਂ ਬਿਆਨ ਕੀਤੀਆਂ ਜਾ ਰਹੀਆਂ ਹਨ ਉਹ ਬਿਲਕੁਲ ਮਨ ਘੜਤ ਅਤੇ ਬੇਲੋੜੀਆਂ ਅਫ਼ਵਾਹਾਂ ਫੈਲਾਉਣ ਵਾਲੀਆਂ ਹਨ। ਬੈਂਕਾਂ ਵਿੱਚ ਲੋਕਾਂ ਦੀ ਜਮਾ ਰਾਸ਼ੀ ਬਿਲਕੁਲ ਅਤੇ ਬਿਲਕੁਲ ਸੁਰੱਖਿਅਤ ਹੈ ਅਤੇ ਨਾ ਹੀ ਦਿੱਤੇ ਹੋਏ ਕਰਜ਼ਿਆਂ ਵਿੱਚ ਕੋਈ ਦਿੱਕਤ ਹੈ।ਬੈਂਕ ਪੂਰੀ ਤਰ੍ਹਾਂ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਿਕ ਚੱਲ ਰਿਹਾ ਹੈ।