12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ 2 ਬਾਈਪਾਸਾਂ ਦੇ ਨਿਰਮਾਣ ਨਾਲ ਕਰੀਬ 5 ਜ਼ਿਲਿਆਂ ਦੇ ਰਾਹਗੀਰਾਂ ਨੂੰ ਮਿਲੇਗੀ ਰਾਹਤ ਖੰਨਾ ਮੁੱਖ ਮਾਰਗ ਤੋਂ ਬਰਨਾਲਾ ਸੜਕ ਤੱਕ ਅਤੇ ਅਮਰਗੜ੍ਹ ਬਾਈਪਾਸ ਨੂੰ ਮਨਜ਼ੂਰੀ ਮਿਲਣ ਨਾਲ ਟ੍ਰੈਫਿਕ ਸਮੱਸਿਆ ਦਾ ਹੋਵੇਗਾ ਹੱਲ - ਪ੍ਰੋ. ਗੱਜਣਮਾਜਰਾ

ਮਲੇਰਕੋਟਲਾ, 11 ਸਤੰਬਰ (ਮੁਹੰਮਦ ਹਨੀਫ ਥਿੰਦ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੀ 2026-27 ਲਈ ਅੱਜ ਹੋਈ ਚੋਣ ਵਿਚ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਨੇ ਆਪਣੇ ਵਿਰੋਧੀ ਧੜੇ ਦੇ ਉਮੀਦਵਾਰ ਐਡਵੋਕੇਟ ਰਵਿੰਦਰ ਸਿੰਘ ਢੀਂਡਸਾ ਨੂੰ 54 ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਦੀ ਕੁਰਸੀ ’ਤੇ ਕਬਜ਼ਾ ਕੀਤਾ ਜਦਕਿ ਵਿਰੋਧੀ ਧੜੇ ਦੇ ਉਮੀਦਵਾਰ ਐਡਵੋਕੇਟ ਮੁਹੰਮਦ ਅਮਜ਼ਦ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਮੁਹੰਮਦ ਕਾਸਿਮ ਨੂੰ 31 ਵੋਟਾਂ ਦੇ ਫਰਕ ਨਾਲ ਹਰਾ ਕੇ ਸੈਕਟਰੀ ਦੀ ਕੁਰਸੀ ਤੇ ਕਬਜ਼ਾ ਕੀਤਾ। ਜ਼ਿਲਾ ਬਾਰ ਐਸੋਸੀਏਸ਼ਨ ਦੀਆਂ ਕੁੱਲ 424 ਵੋਟਾਂ ਸਨ ਜਿਨਾਂ ਵਿੱਚੋਂ ਕੁੱਲ 408 ਵੋਟਾਂ ਹੀ ਪੋਲ ਹੋਈਆਂ।

ਅਜੀਤ ਡੈਸਕ 12-09-2026
ਮਲੇਰਕੋਟਲਾ, 11 ਸਤੰਬਰ (ਮੁਹੰਮਦ ਹਨੀਫ ਥਿੰਦ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੀ 2026-27 ਲਈ ਅੱਜ ਹੋਈ ਚੋਣ ਵਿਚ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਨੇ ਆਪਣੇ ਵਿਰੋਧੀ ਧੜੇ ਦੇ ਉਮੀਦਵਾਰ ਐਡਵੋਕੇਟ ਰਵਿੰਦਰ ਸਿੰਘ ਢੀਂਡਸਾ ਨੂੰ 54 ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਦੀ ਕੁਰਸੀ ’ਤੇ ਕਬਜ਼ਾ ਕੀਤਾ ਜਦਕਿ ਵਿਰੋਧੀ ਧੜੇ ਦੇ ਉਮੀਦਵਾਰ ਐਡਵੋਕੇਟ ਮੁਹੰਮਦ ਅਮਜ਼ਦ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਮੁਹੰਮਦ ਕਾਸਿਮ ਨੂੰ 31 ਵੋਟਾਂ ਦੇ ਫਰਕ ਨਾਲ ਹਰਾ ਕੇ ਸੈਕਟਰੀ ਦੀ ਕੁਰਸੀ ਤੇ ਕਬਜ਼ਾ ਕੀਤਾ। ਜ਼ਿਲਾ ਬਾਰ ਐਸੋਸੀਏਸ਼ਨ ਦੀਆਂ ਕੁੱਲ 424 ਵੋਟਾਂ ਸਨ ਜਿਨਾਂ ਵਿੱਚੋਂ ਕੁੱਲ 408 ਵੋਟਾਂ ਹੀ ਪੋਲ ਹੋਈਆਂ। ਜਿਸ ਵਿਚ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਨੂੰ 230 ਵੋਟਾਂ ਅਤੇ ਐਡਵੋਕੇਟ ਰਵਿੰਦਰ ਸਿੰਘ ਢੀਂਡਸਾ ਨੂੰ 176 ਵੋਟਾਂ ਪਈਆਂ। ਵਾਈਸ ਪ੍ਰਧਾਨ ਦੀ ਚੋਣ ਵਿਚ ਐਡਵੋਕੇਟ ਸਚਿਨ ਚੌਧਰੀ ਨੂੰ 212 ਵੋਟਾਂ ਅਤੇ ਐਡਵੋਕੇਟ ਸ਼ਿਵ ਪ੍ਰਕਾਸ਼ ਨੂੰ 194 ਵੋਟਾਂ ਪਈਆਂ, ਐਡਵੋਕੇਟ ਸਚਿਨ ਚੌਧਰੀ ਨੇ ਇਹ ਚੋਣ 18 ਵੋਟਾਂ ਦੇ ਫ਼ਰਕ ਨਾਲ ਜਿੱਤੀ। ਵਾਈਸ ਪ੍ਰਧਾਨ ਇਸਤਰੀ ਦੀ ਚੋਣ ਵਿਚ ਐਡਵੋਕੇਟ ਕਿਰਨਦੀਪ ਨੂੰ 234 ਵੋਟਾਂ ਮਿਲੀਆਂ ਅਤੇ ਐਡਵੋਕੇਟ ਇਰਵਨ ਚੀਮਾ ਨੂੰ 170 ਵੋਟਾਂ ਮਿਲੀਆਂ ਤੇ ਕਿਰਨਦੀਪ ਕੌਰ ਨੇ ਇਹ ਚੋਣ 64 ਵੋਟਾਂ ਦੇ ਅੰਤਰ ਨਾਲ ਜਿੱਤੀ। ਸੈਕਟਰੀ ਦੇ ਅਹੁਦੇ ਲਈ ਮੁਹੰਮਦ ਅਮਜ਼ਦ ਨੂੰ 219 ਵੋਟਾਂ ਅਤੇ ਵਿਰੋਧੀ ਧੜੇ ਦੇ ਉਮੀਦਵਾਰ ਮੁਹੰਮਦ ਕਾਸਿਮ ਨੂੰ 188 ਵੋਟਾਂ ਪਈਆਂ ਅਤੇ ਮੁਹੰਮਦ ਅਮਜ਼ਦ ਨੇ ਇਹ ਚੋਣ 31 ਵੋਟਾਂ ਦੇ ਫਰਕ ਨਾਲ ਜਿੱਤੀ। ਜੁਆਇੰਟ ਸੈਕਟਰੀ ਦੀ ਚੋਣ ਵਿਚ ਐਡਵੋਕੇਟ ਮਨਵੀਰ ਕੌਰ ਨੂੰ 241 ਵੋਟਾਂ ਮਿਲੀਆਂ ਅਤੇ ਐਡਵੋਕੇਟ ਅਮਨਦੀਪ ਕੌਰ ਲੂਥਰਾ ਨੂੰ 164 ਵੋਟਾਂ ਮਿਲੀਆਂ, ਇਸ ਤਰ੍ਹਾਂ ਐਡਵੋਕੇਟ ਮਨਵੀਰ ਕੌਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 77 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤੀ। ਵਿੱਤ ਸਕੱਤਰ ਦੀ ਚੋਣ ਵਿਚ ਐਡਵੋਕੇਟ ਵਰਿੰਦਰਜੀਤ ਸਿੰਘ ਨੂੰ 226 ਵੋਟਾਂ ਮਿਲੀਆਂ ਜਦਕਿ ਵਿਰੋਧੀ ਧੜੇ ਦੇ ਉਮੀਦਵਾਰ ਐਡਵੋਕੇਟ ਹਨਦੀਪ ਕੁਮਾਰ ਨੂੰ 189 ਵੋਟਾਂ ਮਿਲੀਆਂ ਐਡਵੋਕੇਟ ਵਰਿੰਦਰਜੀਤ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 47 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤੀ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਜ਼ਿਲਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੀਆਂ ਜੋ ਵੀ ਸਮੱਸਿਆਵਾਂ ਹਨ, ਉਹਨਾਂ ਦੇ ਹੱਲ ਲਈ ਉਹ ਆਪਣੇ ਭਾਈਚਾਰੇ ਦੇ ਨਾਲ ਮਿਲ ਬੈਠਕੇ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰਨਗੇ ਅਤੇ ਉਹਨਾਂ ਜਿੱਤ ਦੀ ਖੁਸ਼ੀ ਵਿਚ ਵਕੀਲ ਭਾਈਚਾਰੇ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਹ ਚੋਣ ਇਲੈਕਸ਼ਨ ਕਮੇਟੀ ਦੇ ਰਿਟਰਨਿੰਗ ਅਫਸਰ ਐਡਵੋਕੇਟ ਮਨਦੀਪ ਸਿੰਘ ਚਹਿਲ, ਐਡਵੋਕੇਟ ਹਰਦੀਪ ਸਿੰਘ ਖਟੜਾ, ਐਡਵੋਕੇਟ ਪ੍ਰਦੀਪ ਸਿੰਘ ਭਨੋਟ, ਐਡਵੋਕੇਟ ਅਬਦੁਲ ਸਤਾਰ ਰੋਹੀੜਾ, ਐਡਵੋਕੇਟ ਅਨਵਾਰ ਬੱਤੇ, ਐਡਵੋਕੇਟ ਮਾਨਵ ਸਨੇਹਪਾਲ ਸਿੰਘ ਅਤੇ ਐਡਵੋਕੇਟ ਜਸਪ੍ਰੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਹੋਈ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜੀ। ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਸ਼ਮਸ਼ਾਦ ਅਲੀ ਮੇੈਂਬਰ ਪੰਜਾਬ ਵਕਫ ਬੋਰਡ, ਐਡਵੋਕੇਟ ਜ਼ੁਲਫਕਾਰ ਅਲੀ ਮਲਿਕ ਸਾਬਕਾ ਸੀ.ਈ.ਓ. ਪੰਜਾਬ ਵਕਫ ਬੋਰਡ, ਐਡਵੋਕੇਟ ਗੁਰਮੁਖ ਸਿੰਘ ਟਿਵਾਣਾ, ਐਡਵੋਕੇਟ ਸ਼ਹਿਬਾਜ਼ ਖਾਨ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਕੀਲ ਭਾਈਚਾਰਾ ਮੌਜੂਦ ਰਿਹਾ।
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਪਰਿਵਾਰ ਦੀ ਵਿੱਤੀ ਸ... ਅਗਲੀ ਖ਼ਬਰ ਗ੍ਰੰਥੀ ਸਿੰਘਾਂ ਦੀਆਂ ਸਮਸਿਆਵਾਂ ਉੱਤੇ ਹੋਈ ਵਿਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।