08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਰੋਟਰੀ ਕਲੱਬ ਸੁਨਾਮ ਨੇ ਅਧਿਆਪਕ ਦਿਵਸ ਮੌਕੇ 91 ਅਧਿਆਪਕਾਂ ਦਾ ਕੀਤਾ ਸਨਮਾਨ

ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ (ਰੁਪਿੰਦਰ ਸਿੰਘ ਸੱਗੂ ) - ਰੋਟਰੀ ਕਲੱਬ ਸੁਨਾਮ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ ਸਹਿਯੋਗ ਨਾਲ ਰੋਟਰੀ ਕੰਪਲੈਕਸ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਰੋਟਰੀ ਜ਼ਿਲ੍ਹਾ ਗਵਰਨਰ ਸੀ.

ਅਜੀਤ ਡੈਸਕ 08-09-2026
ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ (ਰੁਪਿੰਦਰ ਸਿੰਘ ਸੱਗੂ ) - ਰੋਟਰੀ ਕਲੱਬ ਸੁਨਾਮ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਦੇ ਸਹਿਯੋਗ ਨਾਲ ਰੋਟਰੀ ਕੰਪਲੈਕਸ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਰੋਟਰੀ ਜ਼ਿਲ੍ਹਾ ਗਵਰਨਰ ਸੀ.ਏ. ਅਮਿਤ ਸਿੰਗਲਾ ਨੇ ਮੁੱਖ ਮਹਿਮਾਨ ਅਤੇ ਰੋਟਰੀ ਜ਼ਿਲ੍ਹਾ ਗਵਰਨਰ 23-24 ਘਣਸ਼ਿਆਮ ਕਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ’ਚ ਸ਼ਿਰਕਤ ਕੀਤੀ । ਸਮਾਗਮ ਦਾ ਆਗਾਜ਼ ਰੋਟਰੀ ਕਲੱਬ ਦੀ ਪਰੰਪਰਾ ਅਨੁਸਾਰ ਮੁੱਖ ਮਹਿਮਾਨ ਸੀ.ਏ. ਅਮਿਤ ਸਿੰਗਲਾ, ਵਿਸ਼ੇਸ਼ ਮਹਿਮਾਨ ਘਣਸ਼ਿਆਮ ਕਾਂਸਲ, ਰੋਟਰੀ ਕਲੱਬ ਪ੍ਰਧਾਨ ਹਰੀਸ਼ ਗੱਖੜ ਅਤੇ ਸਹਿ-ਸਕੱਤਰ ਰਾਜ਼ੇਸ਼ ਗਰਗ ਅਤੇ ਸਹਿ-ਜ਼ਿਲ੍ਹਾ ਗਵਰਨਰ ਦਵਿੰਦਰਪਾਲ ਸਿੰਘ ਰਿੰਪੀ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ । ਸਾਬਕਾ ਰੋਟਰੀ ਜ਼ਿਲ੍ਹਾ ਗਵਰਨਰ ਘਣਸ਼ਿਆਮ ਕਾਂਸਲ ਨੇ ਰੋਟਰੀ ਕਲੱਬ ਸੁਨਾਮ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਸਨਮਾਨ ਦੇਣਾ ਅਸਲ ’ਚ ਗਿਆਨ, ਸਿੱਖਿਆ ਅਤੇ ਸਮਾਜ ਨਿਰਮਾਣ ਦੀ ਪੂਰੀ ਪ੍ਰਕਿਰਿਆ ਨੂੰ ਸਨਮਾਨ ਦੇਣਾ ਹੈ । ਸਹਿ-ਜ਼ਿਲ੍ਹਾ ਗਵਰਨਰ ਦਵਿੰਦਰਪਾਲ ਸਿੰਘ ਰਿੰਪੀ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇਣਾ ਵੀ ਬਹੁਤ ਜ਼ਰੂਰੀ ਹੈ ਅਤੇ ਇਸ ਕਾਰਜ ਵਿੱਚ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ । ਇਸ ਮੌਕੇ ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਹਰੀਸ਼ ਗੱਖੜ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮ ਹਿਮਾਨ, ਵਿਸ਼ੇਸ਼ ਮਹਿਮਾਨ, ਅਧਿਆਪਕਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਰੋਟਰੀ ਕਲੱਬ ਵਲੋਂ ਅੱਜ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ 35 ਸਕੂਲਾਂ ਦੇ 91 ਅਧਿਆਪਕਾਂ ਜਿਸ ਵਿੱਚ 40 ਅਧਿਆਪਕਾਂ ਦਾ ਰੋਟਰੀ ਕੰਪਲੈਕਸ ਸੁਨਾਮ ਅਤੇ ਦੁਪਹਿਰ ਬਾਅਦ 51 ਅਧਿਆਪਕਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਵਿਖੇ ਸਨਮਾਨਿਤ ਕੀਤਾ ਗਿਆ ਹੈ । ਇਸ ਅਵਸਰ ਤੇ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਨੇ ਸਟੇਟ ਅਵਾਰਡੀ ਅਧਿਆਪਕ ਸੁਰਿੰਦਰ ਸਿੰਘ ਭਰੂਰ, ਮਿਸ਼ਾਲ ਸਿੰਗਲਾ, ਗੀਤੂ ਰਾਣੀ, ਬੇਬੀ ਰਾਣੀ, ਉਮਾ ਰਾਣੀ, ਵੰਦਨਾ ਗੁਪਤਾ, ਸੁਮੀਤਾ ਸ਼ਰਮਾ, ਸੀਮਾ ਮੋਦੀ, ਰਿਤੀਕਾ ਗੁਪਤਾ, ਰੀਚਾ ਰਾਣੀ, ਰੇਨੂੰ ਬਾਂਸਲ, ਰੇਨੂੰ ਬਾਲਾ, ਰਮਾ ਰਾਣੀ, ਪ੍ਰਿਯੰਕਾ ਰਾਣੀ, ਪਰਵੀਨ ਕੁਮਾਰ, ਨਿਸ਼ਾ ਸਿੰਗਲਾ, ਮੁਨੀਸ਼ ਬਾਂਸਲ, ਮੋਨਿਸ਼ਾ ਮਹਿਤਾ, ਮੀਨੂੰ ਰਾਣੀ, ਮਨਜੀਤ ਕੌਰ, ਮਮਤਾ ਰਾਣੀ, ਕਾਂਤਾ ਰਾਣੀ, ਮਮਤਾ, ਜਗਜੀਤ ਕੌਰ, ਗੁਰਤੇਜ ਸਿੰਘ, ਭੁਪਿੰਦਰ ਸਿੰਘ, ਬੇਅੰਤ ਕੌਰ, ਬਲਵਿੰਦਰ ਸਿੰਘ, ਅਨੀਤਾ ਰਾਣੀ, ਜਯੋਤਿਕਾ ਰਾਣੀ, ਤਾਰਾ ਸਿੰਘ, ਪਰਵੀਨ ਗਰਗ, ਮੋਨਿ ਕਾ ਰਾਣੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਬਿਆਨੇ ਦੇ ਨਾਂਅ ’ਤੇ ਵਿਅਕਤੀ ਨਾਲ ਮਾਰੀ ਸਾਢੇ ਤਿੰਨ ਲੱਖ ਦੀ ਠੱਗੀ ਅਗਲੀ ਖ਼ਬਰ ਹਲਕਾ ਅਮਰਗੜ੍ਹ ਦੇ ਹਰ ਪਿੰਡ ਅੰਦਰ ਪਹੁੰਚਦਾ ਕੀਤਾ ਜਾਵੇਗਾ ਨਹਿਰੀ ਪਾਣੀ- ਪ੍ਰੋ. ਗੱਜਣਮਾਜਰਾ ਪਿੰਡ ਦੀਆਂ ਸੜਕਾਂ ਦੇ 18...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।