08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅੱਖ ਦਾਨ ਜਾਗਰਤੀ ਪੰਦਰਵਾੜਾ ਮਨਾਇਆ

ਧੂਰੀ, 7 ਸਤੰਬਰ (ਲਖਵੀਰ ਸਿੰਘ ਧਾਂਦਰਾ) - ਜਿਉਂਦੇ ਜੀਅ ਖੂਨਦਾਨ, ਮਰਨ ਉਪਰੰਤ ਅੱਖਾਂ ਦਾਨ ਦੇ ਬੈਨਰ ਹੇਠ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਸਮਾਜ ਸੇਵੀ ਸੰਸਥਾ ਵਿਗਿਆਨਕ ਅਤੇ ਵੈਲਫੇਅਰ ਕਲੱਬ (ਰਜਿ) ਅਮਰਗੜ੍ਹ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਜੱਟਾਂ ਵਿਖੇ ਅੱਖ ਦਾਨ ਜਾਗਰਤੀ ਪੰਦਰਵਾੜੇ ਸਬੰਧੀ ਸੈਮੀਨਾਰ ਕਲੱਬ ਪ੍ਰਧਾਨ ਅਮਰੀਕ ਮਾਨਾ ਦੀ ਅਗਵਾਈ ‘ਚ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਡਾ.

ਅਜੀਤ ਡੈਸਕ 08-09-2026
ਧੂਰੀ, 7 ਸਤੰਬਰ (ਲਖਵੀਰ ਸਿੰਘ ਧਾਂਦਰਾ) - ਜਿਉਂਦੇ ਜੀਅ ਖੂਨਦਾਨ, ਮਰਨ ਉਪਰੰਤ ਅੱਖਾਂ ਦਾਨ ਦੇ ਬੈਨਰ ਹੇਠ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀ ਆ ਰਹੀ ਸਮਾਜ ਸੇਵੀ ਸੰਸਥਾ ਵਿਗਿਆਨਕ ਅਤੇ ਵੈਲਫੇਅਰ ਕਲੱਬ (ਰਜਿ) ਅਮਰਗੜ੍ਹ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਜੱਟਾਂ ਵਿਖੇ ਅੱਖ ਦਾਨ ਜਾਗਰਤੀ ਪੰਦਰਵਾੜੇ ਸਬੰਧੀ ਸੈਮੀਨਾਰ ਕਲੱਬ ਪ੍ਰਧਾਨ ਅਮਰੀਕ ਮਾਨਾ ਦੀ ਅਗਵਾਈ ‘ਚ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਡਾ.ਪਵਿੱਤਰ ਸਿੰਘ ਵਲੋਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਅੱਖਾਂ ਦਾਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸੈਮੀਨਾਰ ’ਚ ਸੇਵਾ ਮੁਕਤ ਪ੍ਰਿੰਸੀਪਲ ਸੰਤ ਸਿੰਘ ਅਤੇ ਰਾਮ ਚੰਦ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਕਲੱਬ ਦੇ ਕੰਮਾਂ ਦੀ ਸਲਾਘਾ ਕੀਤੀ। ਪ੍ਰਿੰਸੀਪਲ ਪਰਮਿੰਦਰ ਕੌਰ ਸੋਹੀ ਨੇ ਆਏ ਮਹਿਮਾਨਾਂ ਅਤੇ ਕਲੱਬ ਦੀ ਟੀਮ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਲਈ ਸਾਡੀ ਸੰਸਥਾ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ। ਸਟੇਜ ਸੰਚਾਲਨ ਦੀ ਜਿੰਮੇਵਾਰੀ ਪ੍ਰਸਿੱਧ ਕਹਾਣੀਕਾਰ ਮਲਕੀਤ ਸਿੰਘ ਬਲਿੰਗ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਕਲੱਬ ਦੇ ਖਜ਼ਾਨਚੀ ਮਨਜੀਤ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ ਸਿਆਣ, ਜਗਸੀਰ ਸਿੰਘ ਤੋਲੇਵਾਲ ਅਤੇ ਸਮੁੱਚਾ ਸਟਾਫ਼ ਹਾਜਰ ਸਨ।
ਪਿਛਲੀ ਖ਼ਬਰ ਪੈਨਸ਼ਨਰਾਂ ਵਲੋਂ ਅੱਜ ਦੀ ਹੜਤਾਲ ਦੇ ਸਮਰਥਨ ਦਾ ਐਲਾਨ ਅਗਲੀ ਖ਼ਬਰ ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਨਾਲ ਲਗਾਤਾਰ ਹੋ ਰਹੀ ਬੇਇਨਸਾਫੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।