ਸਾਬਕਾ ਪੰਚਾਇਤ ਸਕੱਤਰ ਵਿਜੇ ਕੁਮਾਰ ਨਹੀਂ ਰਹੇ
ਅਹਿਮਦਗੜ੍ਹ, 7 ਸਤੰਬਰ (ਸੁਖਜੀਤ ਸਿੰਘ ਖੇੜਾ) - ਅਹਿਮਦਗੜ੍ਹ ਵਾਸੀ ਠੇਕੇਦਾਰ ਜਗਦੇਵ ਸ਼ਰਮਾ (ਜੱਗੀ) ਅਤੇ ਰਵਿੰਦਰ ਕੁਮਾਰ ਸ਼ਰਮਾ (ਕੈਨੇਡਾ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪੂਜਨੀਕ ਪਿਤਾ ਅਤੇ ਸਾਬਕਾ ਪੰਚਾਇਤ ਸਕੱਤਰ ਵਿਜੇ ਕੁਮਾਰ ਸ਼ਰਮਾ ਅਹਿਮਦਗੜ੍ਹ ਦਾ ਕੁੱਝ ਦਿਨ ਬਿਮਾਰ ਰਹਿਣ ਤੋਂ ਬਾਅਦ ਅਚਾਨਕ ਸਵਰਗਵਾਸ ਹੋ ਗਿਆ । ਇਸ ਮੌਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਜਗੇੜਾ ਰੋਡ ਸ਼ਮਸ਼ਾਨ ਘਾਟ ਅਹਿਮਦਗੜ੍ਹ ਵਿਖੇ ਕੀਤਾ ਗਿਆ, ਜਿੱਥੇ ਕਿ ਸ਼ਹਿਰ ਦੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਸ਼ਰਮਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਅਜੀਤ ਡੈਸਕ
08-09-2026