ਬਿਜਲੀ ਮੁਲਾਜ਼ਮਾਂ ਵਲੋਂ ਅੱਜ ਤੋਂ ਅਣਮਿੱਥੇ ਸਮੇ ਲਈ ਧਰਨਾ
ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਪਾਵਰਕਾਮ ਸੁਨਾਮ ਊਧਮ ਸਿੰਘ ਵਾਲਾ ਦੀਆਂ ਵੱਖ-ਵੱਖ ਡਵੀਜ਼ਨਾਂ ਸੁਨਾਮ ਦੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ । ਜਿਸ ’ਚ ਸੁਨਾਮ ਵਿਖੇ ਕੰਮ ਕਰਦੇ ਦੋ ਬਿਜਲੀ ਮੁਲਾਜਮਾਂ ਦੀਆਂ ਸਿਆਸੀ ਆਧਾਰ ’ਤੇ ਹੋਈਆਂ ਬਦਲੀਆਂ ਰੱਦ ਕਰਵਾਉਣ ਲਈ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ।
ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਪਾਵਰਕਾਮ ਸੁਨਾਮ ਊਧਮ ਸਿੰਘ ਵਾਲਾ ਦੀਆਂ ਵੱਖ-ਵੱਖ ਡਵੀਜ਼ਨਾਂ ਸੁਨਾਮ ਦੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ । ਜਿਸ ’ਚ ਸੁਨਾਮ ਵਿਖੇ ਕੰਮ ਕਰਦੇ ਦੋ ਬਿਜਲੀ ਮੁਲਾਜਮਾਂ ਦੀਆਂ ਸਿਆਸੀ ਆਧਾਰ ’ਤੇ ਹੋਈਆਂ ਬਦਲੀਆਂ ਰੱਦ ਕਰਵਾਉਣ ਲਈ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ । ਜਥੇਬੰਦੀ ਦੇ ਆਗੂ ਲਖਵਿੰਦਰ ਸਿੰਘ, ਕ੍ਰਿਸ਼ਨ ਕਾਂਤ, ਅਜੇ ਕੁਮਾਰ, ਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਬਦਲੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਜਥੇਬੰਦੀਆਂ ਦੇ ਆਗੂਆਂ ਨੂੰ ਬਦਲੀਆਂ ਰੱਦ ਕਰਵਾਉਣ ਦਿੱਤੀਆਂ ਜਾਣਗੀਆਂ ਦਾ ਵਿਸ਼ਵਾਸ ਦਵਾਉਣ ਦੇ ਬਾਵਜੂਦ ਵੀ ਇੱਕ ਹਫਤਾ ਬੀਤ ਜਾਣ ਦੇ ਬਾਅਦ ਵੀ ਬਦਲੀਆਂ ਰੱਦ ਨਹੀਂ ਹੋਈਆਂ । ਜਿਸ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ । ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ ਅੱਜ 8 ਸਤੰਬਰ ਤੋਂ ਸਥਾਨਕ 33 ਕੇ.ਵੀ. ਗਰਿੱਡ ਦੇ ਦਫਤਰ ਸੁਨਾਮ ਅੱਗੇ ਅਣਮਿੱਥੇ ਸਮੇ ਲਈ ਰੋਸ਼ ਧਰਨਾ ਦਿੱਤਾ ਜਾਵੇਗਾ । ਜੇਕਰ ਫਿਰ ਵੀ ਬਿਜਲੀ ਕਾਮਿਆਂ ਦੀਆਂ ਬਦਲੀਆਂ ਰੱਦ ਨਾ ਹੋਈਆਂ ਤਾਂ ਹੋਰ ਵੀ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਲਖਵਿੰਦਰ ਸਿੰਘ, ਕ੍ਰਿਸ਼ਨ ਕਾਂਤ, ਅਜੇ ਕੁਮਾਰ, ਰਵਿੰਦਰ ਸਿੰਘ, ਨਵੀਨ ਮਦਾਨ, ਨਰਿੰਦਰ ਪ੍ਰਸ਼ਾਦ, ਸੁਰੇਸ਼ ਕੁਮਾਰ, ਜਬਲਾ ਸਿੰਘ, ਨਰਿੰਦਰ ਸ਼ਰਮਾ, ਸੁਖਵਿੰਦਰ ਸਿੰਘ, ਬਲਕਾਰ ਸਿੰਘ, ਸੰਦੀਪ ਸਿੰਘ ਰਮਨਜੀਤ ਸਿੰਘ ਤੋਂ ਇਲਾਵਾ ਪੈਨਸ਼ਨਰ ਆਗੂ ਸੋਮ ਸਿੰਘ ਵੀ ਮੌਜੂਦ ਸਨ।