ਪੀ.ਐਸ.ਯੂ. ਵਲੋਂ 9 ਸਤੰਬਰ ਨੂੰ ਮਨਾਇਆ ਜਾਵੇਗਾ ਸਰਕਾਰੀ ਕਾਲਜ ਮਲੇਰਕੋਟਲਾ ਦਾ 100 ਸਾਲਾ ਸਥਾਪਨਾ ਦਿਵਸ
ਮਾਲੇਰਕੋਟਲਾ, 4 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਾਲੇਰਕੋਟਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੀਨੀਅਰ ਆਗੂਆਂ ਕਮਲਦੀਪ ਕੌਰ ਚੁਹਾਨਾ, ਮਾਫੀਆ ਰੋਹੀੜ੍ਹਾ ਤੇ ਸੁਮਨਪ੍ਰੀਤ ਕੌਰ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰੀ ਕਾਲਜ ਮਲੇਰਕੋਟਲਾ ਦੀ ਸਥਾਪਨਾ 1 ਜੁਲਾਈ, 1926 ਵਿੱਚ ਕੀਤੀ ਗਈ ਸੀ ਜੋ ਆਪਣੇ 100 ਸਾਲ ਪੂਰੇ ਕਰ ਚੁੱਕਿਆ ਹੈ ਪਰ ਇਸ ਸਾਲ ਦੇ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਸਰਕਾਰ ਵੱਲੋਂ ਤੇ ਨਾ ਹੀ ਮਲੇਰਕੋਟਲਾ ਪ੍ਰਸ਼ਾਸਨ ਵੱਲੋਂ ਕਾਲਜ ਦੇ ਸੌ ਸਾਲਾ ਸਥਾਪਨਾ ਦਿਵਸ ਵੱਲ ਧਿਆਨ ਦਿੱਤਾ ਗਿਆ । ਕਾਲਜ ਦੇ ਇਸ ਅਹਿਮ ਮੌਕੇ ਨੂੰ ਮਹੱਤਤਾ ਦਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਮਲੇਰਕੋਟਲਾ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ 9 ਸਤੰਬਰ ਨੂੰ ਵਿਸ਼ੇਸ਼ ਸੈਮੀਨਾਰ ਕਰਨ ਦਾ ਫੈਸਲਾ ਕੀਤਾ ਗਿਆ ।
ਮਾਲੇਰਕੋਟਲਾ, 4 ਸਤੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਮਾਲੇਰਕੋਟਲਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੀਨੀਅਰ ਆਗੂਆਂ ਕਮਲਦੀਪ ਕੌਰ ਚੁਹਾਨਾ, ਮਾਫੀਆ ਰੋਹੀੜ੍ਹਾ ਤੇ ਸੁਮਨਪ੍ਰੀਤ ਕੌਰ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰੀ ਕਾਲਜ ਮਲੇਰਕੋਟਲਾ ਦੀ ਸਥਾਪਨਾ 1 ਜੁਲਾਈ, 1926 ਵਿੱਚ ਕੀਤੀ ਗਈ ਸੀ ਜੋ ਆਪਣੇ 100 ਸਾਲ ਪੂਰੇ ਕਰ ਚੁੱਕਿਆ ਹੈ ਪਰ ਇਸ ਸਾਲ ਦੇ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਸਰਕਾਰ ਵੱਲੋਂ ਤੇ ਨਾ ਹੀ ਮਲੇਰਕੋਟਲਾ ਪ੍ਰਸ਼ਾਸਨ ਵੱਲੋਂ ਕਾਲਜ ਦੇ ਸੌ ਸਾਲਾ ਸਥਾਪਨਾ ਦਿਵਸ ਵੱਲ ਧਿਆਨ ਦਿੱਤਾ ਗਿਆ । ਕਾਲਜ ਦੇ ਇਸ ਅਹਿਮ ਮੌਕੇ ਨੂੰ ਮਹੱਤਤਾ ਦਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਮਲੇਰਕੋਟਲਾ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ 9 ਸਤੰਬਰ ਨੂੰ ਵਿਸ਼ੇਸ਼ ਸੈਮੀਨਾਰ ਕਰਨ ਦਾ ਫੈਸਲਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਕਾਲਜ ਆਪਣੇ ਦਸ ਦਹਾਕੇ ਪੂਰੇ ਕਰ ਰਿਹਾ ਹੈ ਪਰ ਸਰਕਾਰ ਵੱਲੋਂ ਅਜਿਹੇ ਸਮੇਂ ਕਾਲਜ ਨੂੰ ਕੁਝ ਦੇਣ ਦੀ ਬਜਾਏ ਲਗਾਤਾਰ ਇਸ ਨੂੰ ਖੋਰਾ ਲਾਇਆ ਜਾ ਰਿਹਾ ਹੈ । ਸਿੱਖਿਆ ਕ੍ਰਾਂਤੀ ਦਾ ਦਾਅਵਾ ਕਰਨ ਵਾਲੀ ਸਰਕਾਰ ਵੱਲੋਂ ਪਿਛਲੇ ਪੰਜ ਸਾਲ ਤੋਂ ਕਾਲਜ ਦੇ ਵਿਕਾਸ ਲਈ ਇੱਕ ਵੀ ਗਰਾਂਟ ਜਾਰੀ ਨਹੀਂ ਕੀਤੀ ਗਈ । ਇਸ ਦੇ ਚਲਦਿਆਂ ਜਦ ਤੋਂ ਮਲੇਰਕੋਟਲਾ ਜਿਲ੍ਹਾ ਬਣਿਆ ਹੈ ਉਦੋਂ ਤੋਂ ਕਾਲਜ ਦੀ ਹਾਕੀ ਗਰਾਊਂਡ ਵਾਲੀ ਬਿਲਡਿੰਗ ਦੀ ਪਹਿਲੀ ਮੰਜ਼ਲ ਮੁਕੰਮਲ ਹੋਣ ਲਈ ਗਰਾਂਟ ਦੇ ਇੰਤਜ਼ਾਰ ਵਿੱਚ ਹੈ । ਕਾਲਜ ਦੀ ਆਰਟਸ ਗੈਲਰੀ ਵਿੱਚ ਸੀ.ਐਮ. ਯੋਗਸ਼ਾਲਾ ਦੀਆਂ ਕਲਾਸਾਂ ਲੱਗ ਰਹੀਆਂ ਹਨ । ਜਦਕਿ ਵਿਦਿਆਰਥੀ ਪਾਰਕਾਂ ਤੇ ਗਰਾਊਂਡਾਂ ਵਿੱਚ ਆਪਣੀਆਂ ਕਲਾਸਾਂ ਲਗਾਉਣ ਲਈ ਮਜਬੂਰ ਹਨ । ਵਿਦਿਆਰਥੀ ਆਗੂਆਂ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਸਿੱਖਿਆ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਲਈ ਨਵਾਂ ਫ਼ਾਰਮੂਲਾ ਲੈ ਕੇ ਆਈ ਹੈ । ਸਿੱਖਿਆ ਕ੍ਰਾਂਤੀ ਵਾਲੀ ਸਰਕਾਰ ਸਰਕਾਰੀ ਕਾਲਜ ਮਲੇਰਕੋਟਲਾ ਨੂੰ ਲਗਾਤਾਰ ਖੋਰਾ ਲਗਾਉਣ ਵਿੱਚ ਲੱਗੀ ਹੋਈ ਹੈ ਜਿਸ ਨੂੰ ਵਿਦਿਆਰਥੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਇਸ ਦੇ ਖਿਲਾਫ਼ ਜਲਦ ਹੀ ਸੰਘਰਸ਼ ਵਿੱਢਿਆ ਜਾਵੇਗਾ । ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 9 ਸਤੰਬਰ ਨੂੰ ਕਾਲਜ ਦੇ ਸੌ ਸਾਲਾ ਨੂੰ ਸਮਰਪਿਤ ਸਮਾਗਮ ‘ਚ ਸ਼ਿਰਕਤ ਕਰਨ ਦੀ ਅਪੀਲ ਕੀਤੀ । ਇਸ ਮੌਕੇ ਕਾਲਜ ਇਕਾਈ ਦੇ ਕਮਲਦੀਪ ਕੌਰ ਚੁਹਾਨਾ, ਮਾਫੀਆ ਰੋਹੀੜਾ, ਸੁਮਨਪ੍ਰੀਤ ਕੌਰ, ਗੁਰਵੀਰ ਕੌਰ, ਅਮਨਦੀਪ ਕੌਰ, ਮਹਿਕ, ਗਗਨਦੀਪ ਕੌਰ, ਅਮਰਿੰਦਰ ਸਿੰਘ, ਉਸਮਾਨ ਫਾਰੂਕੀ, ਰਾਜਦੀਪ ਸਿੰਘ ਆਦਿ ਹਾਜ਼ਰ ਸਨ।