ਪੰਜਾਬ ਦੇ ਸਾਰੇ ਸਕੂਲਾਂ ਨੂੰ ਸਫ਼ਾਈ ਸੇਵਕ ਅਤੇ ਸਫ਼ਾਈ ਲਈ ਲੋੜੀਂਦੇ ਫ਼ੰਡ ਜਾਰੀ ਕਰਨ ਦੀ ਕੀਤੀ ਮੰਗ
ਪੰਥਕ ਧਿਰਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਇਕ ਮੰਚ ‘ਤੇ ਇਕੱਠੀਆਂ ਹੋਣ - ਸਰਪੰਚ ਸਰਨਾ ਚੱਠਾ
ਸੰਗਰੂਰ, 1 ਸਤੰਬਰ (ਧੀਰਜ ਪਸ਼ੌਰੀਆ) – ਸਿੱਖਿਆ ਵਿਭਾਗ ਵਲੋਂ ਸਕੂਲਾਂ ਦੇ ਕਲਾਸ ਰੂਮ, ਪਖਾਨਿਆਂ, ਖੇਡ ਮੈਦਾਨਾਂ ਅਤੇ ਕੈਂਪਸ ਦੀ ਸਾਫ਼ ਸਫ਼ਾਈ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ । ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰਾਂ ਵਲੋਂ ਟੀਮਾਂ ਬਣਾ ਕੇ ਸਕੂਲਾਂ ਵਿੱਚ ਸਾਫ਼ ਸਫ਼ਾਈ ਚੈੱਕ ਕੀਤੀ ਜਾ ਰਹੀ ਹੈ।
ਸੰਗਰੂਰ, 1 ਸਤੰਬਰ (ਧੀਰਜ ਪਸ਼ੌਰੀਆ) – ਸਿੱਖਿਆ ਵਿਭਾਗ ਵਲੋਂ ਸਕੂਲਾਂ ਦੇ ਕਲਾਸ ਰੂਮ, ਪਖਾਨਿਆਂ, ਖੇਡ ਮੈਦਾਨਾਂ ਅਤੇ ਕੈਂਪਸ ਦੀ ਸਾਫ਼ ਸਫ਼ਾਈ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ । ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰਾਂ ਵਲੋਂ ਟੀਮਾਂ ਬਣਾ ਕੇ ਸਕੂਲਾਂ ਵਿੱਚ ਸਾਫ਼ ਸਫ਼ਾਈ ਚੈੱਕ ਕੀਤੀ ਜਾ ਰਹੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੋਰ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸਫ਼ਾਈ ਮੁਹਿੰਮ ਲਈ ਇਸ ਸਾਲ ਸਕੂਲਾਂ ਨੂੰ ਕੋਈ ਗਰਾਂਟ ਜਾਰੀ ਨਹੀਂ ਕੀਤੀ। ਮੀਹਾਂ ਦਾ ਮੌਸਮ ਹੋਣ ਕਾਰਨ ਸਕੂਲਾਂ ਦੇ ਖੇਡ ਮੈਦਾਨ ਅਤੇ ਕੈਂਪਸ ਵਿੱਚ ਬਹੁਤ ਵੱਡਾ ਵੱਡਾ ਉੱਗ ਰਿਹਾ ਹੈ। ਅਧਿਆਪਕਾਂ ਨੂੰ ਆਪਣੀਆਂ ਜੇਬਾਂ ਵਿਚੋਂ ਪੈਸਾ ਖ਼ਰਚ ਕਰਕੇ ਸਾਫ਼ ਸਫ਼ਾਈ ਦਾ ਕੰਮ ਕਰਵਾਉਣਾ ਪੈ ਰਿਹਾ ਹੈ। ਸਿਰਫ਼ 100 ਵਿਦਿਆਰਥੀਆਂ ਤੋਂ ਵੱਧ ਵਾਲੇ ਸਕੂਲਾਂ ਨੂੰ ਸਫ਼ਾਈ ਸੇਵਕ ਦਿੱਤੇ ਗਏ ਹਨ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਕੀ 99 ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਸਫ਼ਾਈ ਦੀ ਲੋੜ ਨਹੀਂ। ਜੇਕਰ ਕਿਸੇ ਸਕੂਲ ਵਿੱਚ 100 ਤੋਂ ਘੱਟ ਵਿਦਿਆਰਥੀ ਹਨ ਤਾਂ ਉਨ੍ਹਾਂ ਸਕੂਲਾਂ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕੀ ਕਸੂਰ ਹੈ । ਆਗੂਆਂ ਨੇ ਸਰਕਾਰ ਨੂੰ ਆਪਣੀ ਨੀਤੀਆਂ ਬਦਲ ਕੇ ਸਾਰੇ ਸਕੂਲਾਂ ਨੂੰ ਸਫ਼ਾਈ ਸੇਵਕ ਅਤੇ ਸਫ਼ਾਈ ਲਈ ਲੋੜੀਂਦੇ ਦੇ ਫ਼ੰਡ ਜਾਰੀ ਕਰਨੇ ਚਾਹੀਦੇ ਹਨ।