02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਗਰਵਾਲ ਸਭਾ ਵਲੋਂ ਚੇਅਰਮੈਨ ਈਲਵਾਲ ਸਨਮਾਨਿਤ

ਸੰਗਰੂਰ, 1 ਸਤੰਬਰ (ਧੀਰਜ ਪਸ਼ੌਰੀਆ) - ਅਗਰਵਾਲ ਸਭਾ ਸੰਗਰੂਰ ਨੇ ਮੁੜ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਨਿਯੁਕਤ ਹੋਏ ਅਵਤਾਰ ਸਿੰਘ ਈਲਵਾਲ ਨੂੰ ਸਨਮਾਨਿਤ ਕੀਤਾ। ਅਵਤਾਰ ਸਿੰਘ ਈਲਵਾਲ ਨੂੰ ਸਨਮਾਨਿਤ ਕਰਨ ਤੋਂ ਬਾਅਦ ਅਗਰਵਾਲ ਸਭਾ ਦੇ ਪ੍ਰਧਾਨ ਬੱਦਰੀ ਜਿੰਦਲ ਅਤੇ ਜਨਰਲ ਸੈਕਟਰੀ ਸੀਸ਼ਨ ਕੁਮਾਰ ਗਰਗ ਨੇ ਕਿਹਾ ਕਿ ਸਮੇਂ ਸਮੇਂ ਤੇ ਜਦੋਂ ਵੀ ਅਗਰਵਾਲ ਸਭਾ ਨੂੰ ਜਰੂਰਤ ਪਈ ਤਾਂ ਅਵਤਾਰ ਸਿੰਘ ਈਲਵਾਲ ਵੱਲੋਂ ਸਭਾ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ।

ਅਜੀਤ ਡੈਸਕ 02-09-2026
ਸੰਗਰੂਰ, 1 ਸਤੰਬਰ (ਧੀਰਜ ਪਸ਼ੌਰੀਆ) - ਅਗਰਵਾਲ ਸਭਾ ਸੰਗਰੂਰ ਨੇ ਮੁੜ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਨਿਯੁਕਤ ਹੋਏ ਅਵਤਾਰ ਸਿੰਘ ਈਲਵਾਲ ਨੂੰ ਸਨਮਾਨਿਤ ਕੀਤਾ। ਅਵਤਾਰ ਸਿੰਘ ਈਲਵਾਲ ਨੂੰ ਸਨਮਾਨਿਤ ਕਰਨ ਤੋਂ ਬਾਅਦ ਅਗਰਵਾਲ ਸਭਾ ਦੇ ਪ੍ਰਧਾਨ ਬੱਦਰੀ ਜਿੰਦਲ ਅਤੇ ਜਨਰਲ ਸੈਕਟਰੀ ਸੀਸ਼ਨ ਕੁਮਾਰ ਗਰਗ ਨੇ ਕਿਹਾ ਕਿ ਸਮੇਂ ਸਮੇਂ ਤੇ ਜਦੋਂ ਵੀ ਅਗਰਵਾਲ ਸਭਾ ਨੂੰ ਜਰੂਰਤ ਪਈ ਤਾਂ ਅਵਤਾਰ ਸਿੰਘ ਈਲਵਾਲ ਵੱਲੋਂ ਸਭਾ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਹੈ। ਸ਼੍ਰੀ ਈਲਵਾਲ ਨੂੰ ਵਧਾਈ ਦਿੰਦਿਆਂ ਅਗਰਵਾਲ ਸਭਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਸ਼੍ਰੀ ਈਲਵਾਲ ਇੱਕ ਰਾਜਨੀਤਿਕ ਆਗੂ ਹੀ ਨਹੀਂ ਬਲਕਿ ਸਮਾਜ ਸੇਵੀ ਵੀ ਹਨ ਜਿਸ ਸਦਕਾ ਸਾਰਾ ਸਮਾਜ ਉਹਨਾਂ ਦੀ ਕਦਰ ਕਰਦਾ ਹੈ। ਸ੍ਰੀ ਈਲਵਾਲ ਨੇ ਉਹਨਾਂ ਨੂੰ ਮਾਣ ਸਨਮਾਨ ਦੇਣ ਲਈ ਅਗਰਵਾਲ ਸਭਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਹਨ ਲਾਲ, ਉਦੇਸ਼ ਗੋਇਲ, ਕੇਸ਼ਵ ਸਿੰਗਲਾ, ਦੀਪਕ ਕੁਮਾਰ,ਰਿਸ਼ੂ ਬਾਗੜੀ, ਰਜਿੰਦਰ ਕੁਮਾਰ, ਮਨਦੀਪ ਮਿੱਤਲ,ਕਮਲ ਚੌਧਰੀ, ਸੁਭਾਸ ਬਦਰਾ ਮਜੂਰ ਸਨ।
ਪਿਛਲੀ ਖ਼ਬਰ ਸਿੱਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ ਅਗਲੀ ਖ਼ਬਰ ਸਮਾਗਮਾਂ ਦੇ ਤੀਸਰੇ ਦਿਨ ਹੋਇਆ ਕਥਾ-ਕੀਰਤਨ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।