02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਨਗਰ ਕੌਂਸਲ ਦੀ ਪ੍ਰਧਾਨ ਅਮਨਜੋਤ ਕੌਰ ਬਾਜਵਾ ਦਾ ਸਨਮਾਨ

ਧੂਰੀ, 1 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸੀਨੀਅਰ ਸਿਟੀਜਨ ਆਫ ਧੂਰੀ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸੁਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਰਾਮ ਬਾਗ ਦੇ ਯੋਗਾ ਹਾਲ ਵਿੱਚ ਹੋਈ । ਇਸ ਮੌਕੇ ਅਮਰਜੋਤ ਕੋਰ ਬਾਜਵਾ ਪ੍ਰਧਾਨ ਨਗਰ ਕੌਂਸਲ ਧੂਰੀ ਨੇ ਵੀ ਸਮਾਗਮ ‘ਚ ਹਾਜਰੀ ਭਰੀ ।

ਨਗਰ ਕੌਂਸਲ ਦੀ ਪ੍ਰਧਾਨ ਅਮਨਜੋਤ ਕੌਰ ਬਾਜਵਾ ਦਾ ਸਨਮਾਨ 02-09-2026
ਧੂਰੀ, 1 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸੀਨੀਅਰ ਸਿਟੀਜਨ ਆਫ ਧੂਰੀ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸੁਖਵੀਰ ਸਿੰਘ ਦੀ ਪ੍ਰਧਾਨਗੀ ਹੇਠ ਰਾਮ ਬਾਗ ਦੇ ਯੋਗਾ ਹਾਲ ਵਿੱਚ ਹੋਈ । ਇਸ ਮੌਕੇ ਅਮਰਜੋਤ ਕੋਰ ਬਾਜਵਾ ਪ੍ਰਧਾਨ ਨਗਰ ਕੌਂਸਲ ਧੂਰੀ ਨੇ ਵੀ ਸਮਾਗਮ ‘ਚ ਹਾਜਰੀ ਭਰੀ । ਉਨ੍ਹਾਂ ਦਾ ਉਚੇਚੇ ਤੌਰ ’ਤੇ ਸਵਾਗਤ ਕੀਤਾ ਗਿਆ ਅਤੇ ਐਸੋਸੀਏਸ਼ਨ ਵਲੋਂ ਉਨ੍ਹਾਂ ਨੂੰ ਯਾਦਗਾਰੀ ਸਨਮਾਨ ਚਿੰਨ ਦਿੱਤੇ ਗਏ । ਉਨ੍ਹਾਂ ਨੇ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੀਨੀਅਰ ਸਿਟੀਜਨਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ ਅਤੇ ਕੋਈ ਵੀ ਵਿਅਕਤੀ ਆਪਣੇ ਕਿਸੇ ਵੀ ਕੰਮ ਸਬੰਧੀ ਜਦੋਂ ਮਰਜੀ ਆ ਕੇ ਮਿਲ ਸਕਦਾ ਹੈ । ਮੈਡਮ ਬਾਜਵਾ ਵਲੋ ਜਨਮ ਦਿਨ ਵਾਲੇ ਮੈਂਬਰਾਂ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦੀ ਲੰਮੇਰੀ ਉਮਰ ਲਈ ਕਾਮਨਾ ਵੀ ਕੀਤੀ । ਇਸ ਤੋਂ ਇਲਾਵਾ ਮੈਡਮ ਅਮਰਜੋਤ ਕੌਰ ਬਾਜਵਾ ਨੇ ਐਸੋਸੀਏਸ਼ਨ ਦੀ ਮੈਂਬਰਸ਼ਿਪ ਲੈ ਕੇ ਪਰਚੀ ਕਟਵਾਈ ਅਤੇ ਹਰ ਮੀਟਿੰਗ ‘ਚ ਆਉਣ ਦਾ ਵਾਅਦਾ ਕੀਤਾ । ਬਲਵੀਰ ਸਿੰਘ ਨੇ ਵੀ ਨੇ ਆਪਣੇ ਵਿਆਹ ਦੀ ਵਰ੍ਹੇਗੰਢ ‘ਤੇ ਐਸੋਸੀਏਸ਼ਨ ਨੂੰ ਸਹਾਇਤਾ ਦਿੱਤੀ । ਅਜੈਬ ਸਿੰਘ, ਰਣਜੀਤ ਸਿੰਘ ਨੇ ਕਵਿਤਾ ਗਾ ਕੇ ਮੰਨੋਰੰਜਨ ਕੀਤਾ । ਅਖੀਰ ’ਚ ਸਤੀਸ਼ ਕੁਮਾਰ ਗਰਗ ਨੇ ਆਪਣੇ ਵਿਚਾਰ ਪੇਸ਼ ਕੀਤੇ । ਮਨਜੀਤ ਸਿੰਘ ਬਖ਼ਸ਼ੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ । ਜਸਪਾਲ ਸਿੰਘ ਨੇ ਸਟੇਜ਼ ਦਾ ਕੰਮ ਬਾਖੂਬੀ ਨਿਭਾਇਆ। ਇਸ ਮੌਕੇ ਅਨਿਲ ਕੁਮਾਰ, ਸੁਖਵਿੰਦਰ ਸਿੰਘ, ਪ੍ਰੀਤਮ ਸਿੰਘ, ਬਲਵਿੰਦਰ ਸਿੰਘ, ਜੀਤ ਸਿੰਘ, ਜਗਰਾਜ ਸਿੰਘ, ਨਛੱਤਰ ਸਿੰਘ, ਸੁਖਦੇਵ ਸ਼ਰਮਾ, ਸੁਰਜੀਤ ਸਿੰਘ, ਹਰੀ ਚੰਦ ਵਰਮਾ, ਕਰਮਜੀਤ ਸਿੰਘ, ਰਾਮ ਲਾਲ ਸਮੇਤ ਅਨੇਕਾਂ ਸੀਨੀਅਰ ਸਿਟੀਜਨ ਹਾਜ਼ਰ ਸਨ ।
ਪਿਛਲੀ ਖ਼ਬਰ ਨਗਰ ਕੌਂਸਲ ਦੀ ਪ੍ਰਧਾਨ ਅਮਨਜੋਤ ਕੌਰ ਬਾਜਵਾ ਦਾ ਸਨਮਾਨ ਨਵੇਂ ਐੱਸ.ਐੱਮ.ਓ. ਕੰਵਲਜੀਤ ਸਿੰਘ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਸਬ ਕਮੇਟੀ ਨਾਲ ਮੀਟਿੰਗ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।