02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜਸਵਿੰਦਰ ਸਿੰਘ ਨੂੰ ਮਿਲੀ ਬਡਰੁੱਖਾਂ ਚੌਂਕੀ ਦੇ ਨਵੇਂ ਇੰਚਾਰਜ ਵਜੋਂ ਜ਼ਿੰਮੇਵਾਰੀ

ਸੰਗਰੂਰ, 1 ਸਤੰਬਰ (ਦਮਨਜੀਤ ਸਿੰਘ) - ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ. ਰਵਜੋਤ ਗਰੇਵਾਲ ਵੱਲੋਂ ਪੁਲਿਸ ਚੋਂਕੀ ਬਡਰੁੱਖਾਂ ਦੇ ਇੰਚਾਰਜ ਸਮੇਤ 4 ਪੁਲਿਸ ਮੁਲਾਜਮਾਂ ਦਾ ਤਬਾਦਲਾ ਕੀਤਾ ਗਿਆ ਹੈ ।

ਅਜੀਤ ਡੈਸਕ 02-09-2026
ਸੰਗਰੂਰ, 1 ਸਤੰਬਰ (ਦਮਨਜੀਤ ਸਿੰਘ) - ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ. ਰਵਜੋਤ ਗਰੇਵਾਲ ਵੱਲੋਂ ਪੁਲਿਸ ਚੋਂਕੀ ਬਡਰੁੱਖਾਂ ਦੇ ਇੰਚਾਰਜ ਸਮੇਤ 4 ਪੁਲਿਸ ਮੁਲਾਜਮਾਂ ਦਾ ਤਬਾਦਲਾ ਕੀਤਾ ਗਿਆ ਹੈ । ਅੱਜ ਬਾਅਦ ਸ਼ਾਮ ਜਾਰੀ ਹੋਏ ਹੁਕਮਾਂ ਤਹਿਤ ਸੀ.ਆਈ. ਏ. ਸਟਾਫ ਵਿਖ਼ੇ ਤਾਇਨਾਤ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਬਡਰੁੱਖਾਂ ਚੋਂਕੀ ਦਾ ਨਵਾਂ ਇੰਚਾਰਜ ਲਗਾਇਆ ਗਿਆ ਹੈ । ਬਡਰੁੱਖਾਂ ਚੌਂਕੀ ਵਿਖ਼ੇ ਸੇਵਾਵਾਂ ਨਿਭਾਅ ਰਹੇ ਥਾਣੇਦਾਰ ਦੀਪਿੰਦਰ ਸਿੰਘ ਨੂੰ ਸਹਾਇਕ ਥਾਣਾ ਮੁਖੀ ਸੁਨਾਮ ਲਗਾਇਆ ਗਿਆ ਹੈ । ਇਸ ਤੋਂ ਇਲਾਵਾ ਸਹਾਇਕ ਥਾਣੇਦਾਰ ਨਿਰਭੈਅ ਸਿੰਘ ਨੂੰ ਟਰੈਫਿਕ ਪੁਲਿਸ ’ਚੋਂ ਥਾਣਾ ਸੁਨਾਮ ਅਤੇ ਸਹਾਇਕ ਥਾਣੇਦਾਰ ਕ੍ਰਿਸ਼ਨ ਕੁਮਾਰ ਨੂੰ ਦਫਤਰ ਐਸ.ਪੀ. (ਡੀ) ਤੋਂ ਬਦਲ ਕੇ ਟਰੈਫਿਕ ਪੁਲਿਸ ਵਿਚ ਲਗਾਇਆ ਗਿਆ ਹੈ । ਜ਼ਿਕਰਯੋਗ ਹੈ ਕਿ ਬਡਰੁੱਖਾਂ ਚੌਂਕੀ ਦੇ ਇੰਚਾਰਜ ਲਗਾਏ ਗਏ ਜਸਵਿੰਦਰ ਸਿੰਘ ਵੱਲੋਂ ਸੀ.ਆਈ.ਏ. ਸਟਾਫ ਵਿਖ਼ੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ ਅਤੇ ਇਸ ਤੋਂ ਪਹਿਲਾਂ ਜਸਵਿੰਦਰ ਸਿੰਘ ਥਾਣਾ ਸਿਟੀ ਸੰਗਰੂਰ ਸਮੇਤ ਵੱਖ ਵੱਖ ਥਾਵਾਂ ਉੱਤੇ ਤਫਤਿਸ਼ੀ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ । ਜਸਵਿੰਦਰ ਸਿੰਘ ਨੇ ਆਪਣੀ ਇਸ ਨਿਯੁਕਤੀ ਲਈ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਗਰੇਵਾਲ ਵੱਲੋਂ ਦਿੱਤੀ ਇਸ ਜਿੰਮੇਵਾਰੀ ਨੂੰ ਓਹ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ ।
ਪਿਛਲੀ ਖ਼ਬਰ ਨੈਸ਼ਨਲ ਸਪੋਰਟਸ ਡੇ ਨੂੰ ਸਮਰਪਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ ਸੈਂਟਰ ਲੈਵਲ ਇੰਟਰ-ਪ੍ਰਾਇਮਰੀ ਸਕੂਲ ਐਥਲੈਟਿਕ ਮ... ਅਗਲੀ ਖ਼ਬਰ 58 ਲੱਖ ਰੁਪਏ ਦੀ ਲਾਗਤ ਨਾਲ ਬਣੇ ਖੇਡ ਸਟੇਡੀਅਮ ਓ.ਐੱਸ.ਡੀ. ਸੁਖਵੀਰ ਸਿੰਘ ਵਲੋਂ ਲੋਕਾਂ ਨੂੰ ਸਮਰਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।