ਵਿੱਤ ਮੰਤਰੀ ਚੀਮਾ ਨੇ ਹਰਿਆਉ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 50 ਲੱਖ ਦੇ ਚੈੱਕ ਵੰਡੇ
ਚੀਮਾ ਮੰਡੀ, 1 ਸਤੰਬਰ (ਗੁਰਜੀਤ ਸਿੰਘ ਚਹਿਲ) - ਪੰਜਾਬ ਦੇ ਵਿੱਤ ਮੰਤਰੀ ਅਤੇ ਹਲਕਾ ਦਿੜਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਇਸ ‘ਅਜੀਤ ਪ੍ਰਤੀਨਿੱਧ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਕਾਰਜਾਂ ’ਚ ਕਿਸੇ ਵੀ ਤਰ੍ਹਾਂ ਦੀ ਖੜੋਤ ਨਹੀਂ ਆਵੇਗੀ ਕਿਉਂਕਿ ਇਸ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਵਚਨਵੱਧ ਹੈ । ਵਿੱਤ ਮੰਤਰੀ ਚੀਮਾ ਵੱਲੋਂ ਪਿੰਡ ਹਰਿਆਉ ਦੀ ਨਗਰ ਪੰਚਾਇਤ ਨੂੰ 50 ਲੱਖ ਦੇ ਚੈਕ ਵੰਡੇ ਗਏ, ਜਿੰਨਾ ’ਚੋ 30 ਲੱਖ ਦਾ ਚੈਕ ਹਰਿਆਉ ਪਿੰਡ ਦੀਆਂ ਗਲੀਆਂ ਨਾਲੀਆਂ ਲਈ, 5 ਲੱਖ ਦਾ ਚੈਕ ਸੰਧੂ ਧਰਮਸਾਲਾ ਲਈ, 5 ਲੱਖ ਦਾ ਚੈਕ ਗਾਦੜ ਪੱਤੀ ਦੀ ਧਰਮਸਾਲਾ ਲਈ, 5 ਲੱਖ ਦਾ ਚੈਕ ਅਗਰਵਾਲ ਧਰਮਸਾਲਾ ਲਈ, 5 ਲੱਖ ਦਾ ਚੈਕ ਸੈਸੀ ਪੱਤੀ ਦੀ ਧਰਮਸਾਲਾ ਲਈ ਦਿੱਤੇ ਗਏ ।
ਚੀਮਾ ਮੰਡੀ, 1 ਸਤੰਬਰ (ਗੁਰਜੀਤ ਸਿੰਘ ਚਹਿਲ) - ਪੰਜਾਬ ਦੇ ਵਿੱਤ ਮੰਤਰੀ ਅਤੇ ਹਲਕਾ ਦਿੜਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਇਸ ‘ਅਜੀਤ ਪ੍ਰਤੀਨਿੱਧ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਵਿਕਾਸ ਕਾਰਜਾਂ ’ਚ ਕਿਸੇ ਵੀ ਤਰ੍ਹਾਂ ਦੀ ਖੜੋਤ ਨਹੀਂ ਆਵੇਗੀ ਕਿਉਂਕਿ ਇਸ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਵਚਨਵੱਧ ਹੈ । ਵਿੱਤ ਮੰਤਰੀ ਚੀਮਾ ਵੱਲੋਂ ਪਿੰਡ ਹਰਿਆਉ ਦੀ ਨਗਰ ਪੰਚਾਇਤ ਨੂੰ 50 ਲੱਖ ਦੇ ਚੈਕ ਵੰਡੇ ਗਏ, ਜਿੰਨਾ ’ਚੋ 30 ਲੱਖ ਦਾ ਚੈਕ ਹਰਿਆਉ ਪਿੰਡ ਦੀਆਂ ਗਲੀਆਂ ਨਾਲੀਆਂ ਲਈ, 5 ਲੱਖ ਦਾ ਚੈਕ ਸੰਧੂ ਧਰਮਸਾਲਾ ਲਈ, 5 ਲੱਖ ਦਾ ਚੈਕ ਗਾਦੜ ਪੱਤੀ ਦੀ ਧਰਮਸਾਲਾ ਲਈ, 5 ਲੱਖ ਦਾ ਚੈਕ ਅਗਰਵਾਲ ਧਰਮਸਾਲਾ ਲਈ, 5 ਲੱਖ ਦਾ ਚੈਕ ਸੈਸੀ ਪੱਤੀ ਦੀ ਧਰਮਸਾਲਾ ਲਈ ਦਿੱਤੇ ਗਏ । ਇਸ ਤੋ ਇਲਾਵਾ ਵਿੱਤ ਮੰਤਰੀ ਚੀਮਾ ਵਲੋਂ ਫਲੇੜਾ ਦੀ ਪੰਚਾਇਤ ਲਈ 5 ਲੱਖ ਰੁਪਏ, ਧਰਮਗੜ੍ਹ ਦੀ ਪੰਚਾਇਤ ਲਈ 7 ਲੱਖ ਰੁਪਏ ਜਦੋ ਕਿ ਸਰਕਾਰੀ ਸਕੂਲ ਧਰਮਗੜ੍ਹ ਲਈ 14 ਲੱਖ ਰੁਪਏ ਵੱਖਰੇ ਤੌਰ ‘ਤੇ ਦਿੱਤੇ ਗਏ ਅਤੇ ਮੈਦੇਵਾਸ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦਾ ਚੈਕ ਦਿੱਤਾ ਗਿਆ । ਇਸ ਮੌਕੇ ਵਿੱਤ ਮੰਤਰੀ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ,ਬਲਵੀਰ ਸਿੰਘ (ਬੀਓ ਮਾਨ), ਸਾਬਕਾ ਸਰਪੰਚ ਪਵਿੱਤਰ ਸਿੰਘ ਬੈਨੀਪਾਲ ਗੰਢੂਆ (ਦੋਵੇਂ ਮੈਬਰ ਜਿਲਾ ਪ੍ਰੀਸਦ), ਬਲਾਕ ਸੰਮਤੀ ਮੈਂਬਰ ਹਰਵਿੰਦਰ ਰਿਸ਼ੀ ਸਤੌਜ, ਸੁਖਵਿੰਦਰ ਸਿੰਘ ਹਰਿਆਉ ਮੈਬਰ ਬਲਾਕ ਸੰਮਤੀ, ਪੰਚਾਇਤ ਯੂਨੀਅਨ ਦੇ ਬਲਾਕ ਪ੍ਰਧਾਨ ਸਰਪੰਚ ਸਤਨਾਮ ਸਿੰਘ ਮੈਦੇਵਾਸ, ਸਰਪੰਚ ਤਰਸੇਮ ਸਿੰਘ ਫਲੇੜਾ, ਸਰਪੰਚ ਮੱਘਰ ਸਿੰਘ ਧਰਮਗੜ੍ਹ, ਜਥੇ. ਅਮਰਜੀਤ ਸਿੰਘ ਧਰਮਗੜ੍ਹ, ਆਪ ਯੂਥ ਆਗੂ ਜੱਸੀ ਲਿੱਟ ਫਲੇੜਾ, ਆਪ ਆਗੂ ਬਲਕਾਰਾ ਸਿੰਘ ਹਰਿਆਉ, ਸੇਵਾਮੁਕਤ ਐਸ ਡੀ ਓ ਪ੍ਰੀਤਮ ਸਿੰਘ ਚੀਮਾ, ਸਰਪੰਚ ਰਾਜਪਾਲ ਕੌਰ ਹਰਿਆਉ, ਸਰਪੰਚ ਦੇ ਪਤੀ ਮਨਦੀਪ ਸਿੰਘ ਖਾਲਸਾ, ਹਰਿਆਉ ਪਿੰਡ ਤੋ ਪੰਚ ਲਖਵਿੰਦਰ, ਨਵਦੀਪ ਸਿੰਘ, ਹਰਪ੍ਰੀਤ ਜੱਗਾ, ਸ਼ੈਲੀ, ਸੁਖਵਿੰਦਰ, ਰਾਮ ਸਿੰਘ, ਤਰਸੇਮ ਸਿੰਘ ਅਤੇ ਬਾਰਾ ਸਿੰਘ ਤੋਂ ਇਲਾਵਾ ਆਪ ਪਾਰਟੀ ਦੇ ਵਲੰਟੀਅਰ ਮੌਜੂਦ ਸਨ ।