ਸ਼ਿਆਮ ਸੇਵਾ ਸੁਸਾਇਟੀ ਨੇ ਸ਼ੀਸ਼ ਪੂਜਣ, ਨਿਸ਼ਾਨ ਪੂਜਣ ਅਤੇ ਲੱਡੂ ਗੋਪਾਲ ਪੂਜਣ ਨਾਲ ਕੀਤਾ ਸ਼ਿਆਮ ਜਨਮ ਉਤਸਵ ਦਾ ਸ਼ੁੱਭ ਅਰੰਭ
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ਼ਿਆਮ ਸੇਵਾ ਸੁਸਾਇਟੀ ਵਲੋਂ ਜਲੰਧਰ ਕਾਲੋਨੀ ਸਥਿਤ ਸ੍ਰੀ ਸ਼ਿਆਮ ਮੰਦਰ ਵਿਖੇ ਸ਼ਿਆਮ ਬਾਬਾ ਦੇ ਜਨਮ ਉਤਸਵ ਦੀ ਸ਼ੁਰੂਆਤ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਗਈ। ਇਸ ਮੌਕੇ ਸ਼ੀਸ਼ ਪੂਜਣ, ਨਵਗ੍ਰਹਿ ਪੂਜਣ, ਕਲਸ਼ ਪੂਜਣ, ਨਿਸ਼ਾਨ ਪੂਜਣ ਅਤੇ ਲੱਡੂ ਗੋਪਾਲ ਪੂਜਣ ਦੀਆਂ ਰਸਮਾਂ ਵਿਧੀਵਤ ਢੰਗ ਨਾਲ ਨਿਭਾਈਆਂ ਗਈਆਂ।
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ਼ਿਆਮ ਸੇਵਾ ਸੁਸਾਇਟੀ ਵਲੋਂ ਜਲੰਧਰ ਕਾਲੋਨੀ ਸਥਿਤ ਸ੍ਰੀ ਸ਼ਿਆਮ ਮੰਦਰ ਵਿਖੇ ਸ਼ਿਆਮ ਬਾਬਾ ਦੇ ਜਨਮ ਉਤਸਵ ਦੀ ਸ਼ੁਰੂਆਤ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਗਈ। ਇਸ ਮੌਕੇ ਸ਼ੀਸ਼ ਪੂਜਣ, ਨਵਗ੍ਰਹਿ ਪੂਜਣ, ਕਲਸ਼ ਪੂਜਣ, ਨਿਸ਼ਾਨ ਪੂਜਣ ਅਤੇ ਲੱਡੂ ਗੋਪਾਲ ਪੂਜਣ ਦੀਆਂ ਰਸਮਾਂ ਵਿਧੀਵਤ ਢੰਗ ਨਾਲ ਨਿਭਾਈਆਂ ਗਈਆਂ। ਮੰਦਰ ਦਾ ਸਾਰਾ ਵਾਤਾਵਰਨ ਸ਼ਿਆਮ ਬਾਬਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸਮਾਗਮ ਦੀ ਸ਼ੁਰੂਆਤ ਪੰਡਤ ਨੰਦ ਲਾਲ ਸ਼ਰਮਾ ਨੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਨਵਗ੍ਰਹਿ ਪੂਜਣ ਅਤੇ ਕਲਸ਼ ਪੂਜਣ ਕਰਵਾ ਕੇ ਕੀਤੀ। ਇਸ ਉਪਰੰਤ ਸ਼ਿਆਮ ਬਾਬਾ ਦੇ ਪਾਵਨ ਸ਼ੀਸ਼ ਦਾ ਪੂਜਣ ਸਮਾਜ ਸੇਵੀ ਅਨੂਪ ਕੁਮਾਰ ਸੂਦ ਅਤੇ ਸ਼ੰਭੂ ਸੂਦ ਵਲੋਂ ਕੀਤਾ ਗਿਆ। ਨਿਸ਼ਾਨ ਪੂਜਣ ਦੀ ਰਸਮ ਅਸ਼ਵਨੀ ਗੋਇਲ, ਸੰਜੀਵ ਸੂਦ ਅਤੇ ਜਗਮੋਹਨ ਗੋਇਲ ਨੇ ਨਿਭਾਈ। ਇਸੇ ਤਰ੍ਹਾਂ ਲੱਡੂ ਗੋਪਾਲ ਜੀ ਦਾ ਪੂਜਣ ਸਮਾਜ ਸੇਵੀ ਜਗਮੋਹਨ ਗੋਇਲ ਅਤੇ ਸੁਨੀਲ ਅਗਰਵਾਲ ਵਲੋਂ ਕੀਤਾ ਗਿਆ। ਨਵਗ੍ਰਹਿ ਪੂਜਣ ਵਿਚ ਸ਼ਿਆਮ ਸੇਵਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਅਜੈ ਗਰਗ, ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੌਂਸਲਰ ਭੂਸ਼ਨ ਗਰਗ, ਮੀਤ ਪ੍ਰਧਾਨ ਅਤੇ ਕੌਂਸਲਰ ਭਾਰਤ ਭੂਸ਼ਨ ਗਰਗ ਰਾਜੂ, ਪ੍ਰਧਾਨ ਵਿਨੋਦ ਪੋਪਲੀ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰ ਮੋਹਨ ਸਹਿਗਲ, ਸੰਜੀਵ ਗਰਗ ਟੀਟੂ, ਭੁਪੇਸ਼ ਸ਼ਰਮਾ, ਜਗਦੀਸ਼ ਬੱਤਰਾ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਕਪਿਲ ਕਪੂਰ, ਜਗਜੀਵ ਧੀਰ, ਸੋਨੂੰ ਜੈਸਵਾਲ, ਪ੍ਰਿੰਕਲ ਸ਼ਰਮਾ, ਸ਼ੁਭਮ ਗਰਗ ਸਮੇਤ ਹੋਰ ਅਹੁਦੇਦਾਰਾਂ ਨੇ ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ, ਦੁਸ਼ਾਲਾ ਅਤੇ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ ਅਤੇ ਸਾਰਿਆਂ ਨੂੰ ਸ਼ਿਆਮ ਬਾਬਾ ਦੇ ਜਨਮ ਉਤਸਵ ਦੀਆਂ ਵਧਾਈਆਂ ਦਿੱਤੀਆਂ। ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ਼ਿਆਮ ਬਾਬਾ ਦੇ ਜਨਮ ਉਤਸਵ ਵਰਗੇ ਧਾਰਮਿਕ ਸਮਾਗਮ ਸ਼ਰਧਾਲੂਆਂ ਨੂੰ ਆਪਸੀ ਪਿਆਰ, ਭਾਈਚਾਰੇ ਅਤੇ ਸੇਵਾ ਭਾਵਨਾ ਨਾਲ ਜੋੜਦੇ ਹਨ। ਅਜਿਹੇ ਸਮਾਗਮਾਂ ਨਾਲ ਸਮਾਜ ਵਿਚ ਧਾਰਮਿਕ ਆਸਥਾ ਅਤੇ ਸਕਾਰਾਤਮਿਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਿਆਮ ਪ੍ਰੇਮੀ ਅਤੇ ਸ਼ਰਧਾਲੂ ਹਾਜ਼ਰ ਸਨ। ਸਾਰਿਆਂ ਨੇ ਬਾਬਾ ਦੇ ਚਰਨਾਂ ਵਿਚ ਸੀਸ ਨਿਵਾ ਕੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਤਰੱਕੀ ਦੀ ਕਾਮਨਾ ਕੀਤੀ।