ਹਲਕਾ ਧਰਮਕੋਟ ’ਚ ਜਵਾਨੀ ਸੰਭਾਲ ਸਾਈਕਲ ਯਾਤਰਾ ਦਾ ਅੱਜ ਹੋਵੇਗਾ ਭਰਵਾਂ ਸਵਾਗਤ-ਆਗੂ ਕਿਹਾ, ਸਾਬਕਾ ਵਿਧਾਇਕ ਲੋਹਗੜ੍ਹ ਦੀ ਅਗਵਾਈ ਵਿਚ ਵਰਕਰਾਂ ਦੇ ਹੌਸਲੇ ਬੁਲੰਦ
ਕੋਟ ਈਸੇ ਖਾਂ, 14 ਨਵੰਬਰ (ਗੁਰਮੀਤ ਸਿੰਘ ਖਾਲਸਾ)-ਸਾਬਕਾ ਮੁੱਖ ਮੰਤਰੀ ਅਤੇ ਕੱਦਾਵਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਚੱਲ ਰਹੀ ਜਵਾਨੀ ਸੰਭਾਲ ਸਾਈਕਲ ਯਾਤਰਾ ਦਾ 15 ਨਵੰਬਰ ਨੂੰ ਹਲਕਾ ਧਰਮਕੋਟ ਵਿਚ ਦਾਖਲ ਹੋਣ ਸਮੇਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ’ਚ ਭਰਵਾਂ ਸਵਾਗਤ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੁਰਮੁਖ ਸਿੰਘ ਘਲੋਟੀ, ਬਲਰਾਮ ਸ਼ਰਮਾ ਬੱਬੀ, ਸ਼ਹਿਰੀ ਪ੍ਰਧਾਨ ਗੋਪਾਲ ਗਰਗ, ਕੁਲਦੀਪ ਰਾਜਪੂਤ ਸਾਬਕਾ ਪ੍ਰਧਾਨ ਨਗਰ ਪੰਚਾਇਤ ਆਦਿ ਆਗੂਆਂ ਨੇ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਜਵਾਨੀ ਸੰਭਾਲ ਸਾਈਕਲ ਯਾਤਰਾ ਦੀ ਆਮਦ ਨੂੰ ਲੈ ਕੇ ਵਰਕਰਾਂ ਆਗੂਆਂ ’ਚ ਪੂਰਨ ਉਤਸ਼ਾਹ ਹੈ ਤੇ ਵੱਡੇ ਕਾਫਲੇ ਲੈ ਕੇ ਯਾਤਰਾ ਦੇ ਸਵਾਗਤ ਵਿਚ ਸ਼ਮੂਲੀਅਤ ਕੀਤੀ ਜਾਵੇਗੀ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਵਿਧਾਇਕ ਲੋਹਗੜ੍ਹ, ਗੁਰਮੁਖ ਸਿੰਘ ਘਲੋਟੀ, ਬਲਰਾਮ ਸ਼ਰਮਾ ਬੱਬੀ, ਗੋਪਾਲ ਗਰਗ, ਕੁਲਦੀਪ ਰਾਜਪੂਤ|
15-11-2026