ਖੇਤਾਂ ਵਿਚ ਪਹੁੰਚੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਪਰਾਲੀ ਨੂੰ ਅੱਗ ਲਗਾਉਣ ਵਿਰੁੱਧ ਖ਼ੁਦ ਸੰਭਾਲਿਆ ਮੋਰਚਾ
ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ, ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚਣ ਦੇ ਨਿਰਦੇਸ਼
ਮੋਗਾ, 7 ਨਵੰਬਰ (ਗੁਰਤੇਜ ਸਿੰਘ ਬੱਬੀ)-ਸਿਵਲ ਸੁਸਾਇਟੀ ਮੋਗਾ ਨੇ ਇਕ ਸੁਤੰਤਰ ਪੱਤਰਕਾਰ, ਸਮਾਜਿਕ ਕਾਰਕੁਨ ਅਤੇ ਸਿਵਲ ਸੁਸਾਇਟੀ ਮੋਗਾ ਸਮੇਤ ਹੋਰ ਸਮਾਜਿਕ ਸੰਸਥਾਵਾਂ ਦੇ ਸਰਗਰਮ ਮੈਂਬਰ ਮਹਿੰਦਰਪਾਲ ਸਿੰਘ ਲੂੰਬਾ ਨੂੰ ਐਫ. ਆਈ.
ਸ
ਸਿਵਲ ਸੁਸਾਇਟੀ ਮੋਗਾ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ, ਮੁੱਖ ਸਲਾਹਕਾਰ ਅਜੇ ਸੂਦ ਗੋਰਾ ਤੇ ਹੋਰ ਪ੍ਰੈੱਸ ਕਾਨਫ਼ਰੰਸ ਦੌਰਾਨ। ਅਜੀਤ ਤਸਵੀਰ
ਖੇਤਾਂ ਵਿਚ ਪਹੁੰਚ ਕੇ ਖ਼ੁਦ ਕੇ ਪਰਾਲੀ ਨੂੰ ਅੱਗ ਲਗਾਉਣ ਵਿਰੁੱਧ ਖ਼ੁਦ ਮੋਰਚਾ ਸੰਭਾਲਦੇ ਹੋਏ ਡਿਪਟੀ ਕਮਿਸ਼ਨਰ ਸਾਗਰ ਸੇਤੀਆ। ਅਜੀਤ ਤਸਵੀਰ
08-11-2026
ਮੋਗਾ, 7 ਨਵੰਬਰ (ਗੁਰਤੇਜ ਸਿੰਘ ਬੱਬੀ)-ਸਿਵਲ ਸੁਸਾਇਟੀ ਮੋਗਾ ਨੇ ਇਕ ਸੁਤੰਤਰ ਪੱਤਰਕਾਰ, ਸਮਾਜਿਕ ਕਾਰਕੁਨ ਅਤੇ ਸਿਵਲ ਸੁਸਾਇਟੀ ਮੋਗਾ ਸਮੇਤ ਹੋਰ ਸਮਾਜਿਕ ਸੰਸਥਾਵਾਂ ਦੇ ਸਰਗਰਮ ਮੈਂਬਰ ਮਹਿੰਦਰਪਾਲ ਸਿੰਘ ਲੂੰਬਾ ਨੂੰ ਐਫ.ਆਈ.ਆਰ. ਨੰਬਰ 0234 ਮਿਤੀ 14 ਅਕਤੂਬਰ 2026 ਥਾਣਾ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਵਿਚ ਨਾਮਜ਼ਦ ਕੀਤੇ ਜਾਣ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅੱਜ ਸਿਵਲ ਸੁਸਾਇਟੀ ਮੋਗਾ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ ਅਤੇ ਮੁੱਖ ਸਲਾਹਕਾਰ ਅਜੇ ਸੂਦ ਗੋਰਾ ਤੇ ਉਨ੍ਹਾਂ ਦੀ ਟੀਮ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਐਫ.ਆਈ.ਆਰ. ਦੀ ਨਿਰਪੱਖ ਜਾਂਚ ਦੀ ਮੰਗ ਸਬੰਧੀ ਇਕ ਨੁਮਾਇੰਦਗੀ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਸਾਹਮਣੇ ਵਿਚਾਰ ਅਧੀਨ ਸੀ ਪਰੰਤੂ ਇਸ ਵਿਚ ਉਠਾਏ ਗਏ ਮੁੱਦਿਆਂ ਦੀ ਸੁਤੰਤਰ ਤੌਰ ‘ਤੇ ਜਾਂਚ ਹੋਣ ਤੋਂ ਪਹਿਲਾਂ ਹੀ ਲੂੰਬਾ ਨੂੰ 5 ਨਵੰਬਰ ਦੀ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਉਸੇ ਰਾਤ ਦੇਰ ਨਾਲ ਨਿਆਇਕ ਰਿਮਾਂਡ ਦਿੱਤੇ ਜਾਣ ਉਪਰੰਤ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 13 ਅਕਤੂਬਰ ਨੂੰ ਸ਼ਾਮ ਲਗ-ਪਗ 7 ਵਜੇ ਕਥਿਤ ਘਟਨਾ ਸਥਾਨ ‘ਤੇ ਲੂੰਬਾ ਮੌਜੂਦ ਨਹੀਂ ਸਨ, ਸਗੋਂ ਉਹ ਪਿੰਡ ਦੁਸਾਂਝ ਵਿਖੇ ਆਪਣੇ ਡੇਅਰੀ ਫਾਰਮ ‘ਤੇ ਮੌਜੂਦ ਸਨ, ਜਿੱਥੇ ਸੀ.ਸੀ.ਟੀ.ਵੀ. ਫੁਟੇਜ ਉਪਲਬਧ ਹੋਣ ਦੀ ਗੱਲ ਕਹੀ ਗਈ ਹੈ। ਇਸ ਲਈ ਕਿਸੇ ਵੀ ਸਾਜ਼ਿਸ਼ ਵਿਚ ਉਨ੍ਹਾਂ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਸੀ.ਸੀ.ਟੀ.ਵੀ. ਫੁਟੇਜ, ਇਲੈਕਟ੍ਰਾਨਿਕ ਰਿਕਾਰਡਾਂ ਅਤੇ ਹੋਰ ਸੁਤੰਤਰ ਸਬੂਤਾਂ ਦੇ ਆਧਾਰ ‘ਤੇ ਕੀਤੀ ਜਾਣੀ ਲਾਜ਼ਮੀ ਹੈ। ਸਿਵਲ ਸੁਸਾਇਟੀ ਮੋਗਾ ਨੂੰ ਇਹ ਵੀ ਖ਼ਦਸ਼ਾ ਹੈ ਕਿ ਉਨ੍ਹਾਂ ਦੀ ਸੁਤੰਤਰ ਪੱਤਰਕਾਰੀ, ਜਨਤਕ ਹਿਤਾਂ ਨਾਲ ਸਬੰਧਿਤ ਰਿਪੋਰਟਿੰਗ, ਨਸ਼ਿਆਂ ਵਿਰੁੱਧ ਜਾਗਰੂਕਤਾ ਦੇ ਕੰਮ ਅਤੇ ਸਮਾਜਿਕ ਸਰਗਰਮੀਆਂ, ਜਿਨ੍ਹਾਂ ਵਿਚ ਮੋਗਾ ਵਿਚ ਈ.ਡੀ. ਦੀ ਸੰਭਾਵਿਤ ਕਾਰਵਾਈ ਨਾਲ ਸਬੰਧਿਤ ਸੰਵੇਦਨਸ਼ੀਲ ਜਨਤਕ ਮੁੱਦਿਆਂ ਦੀ ਕਵਰੇਜ ਵੀ ਸ਼ਾਮਿਲ ਹੈ, ਉਨ੍ਹਾਂ ਨੂੰ ਨਾਮਜ਼ਦ ਕੀਤੇ ਜਾਣ ਦੇ ਹਾਲਾਤਾਂ ਨਾਲ ਸਬੰਧਿਤ ਹੋ ਸਕਦੀਆਂ ਹਨ। ਕਿਸੇ ਵੀ ਕਥਿਤ ਸਿਆਸੀ ਦਬਾਅ, ਦਖ਼ਲ-ਅੰਦਾਜ਼ੀ ਜਾਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰਾਂ ਦੀ ਦੁਰਵਰਤੋਂ ਦੀ ਸੁਤੰਤਰ ਤੌਰ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਹ ਮਾਮਲਾ ਇਕ ਕਮਜ਼ੋਰ ਅਤੇ ਅਸੁਰੱਖਿਅਤ ਹਾਲਤ ਵਿਚ ਰਹਿ ਰਹੀ ਲੜਕੀ ਦੇ ਕਥਿਤ ਸ਼ੋਸ਼ਣ ਅਤੇ ਇਸ ਨਾਲ ਜੁੜੇ ਸਮਾਜਿਕ ਮੁੱਦਿਆਂ ਸਬੰਧੀ ਜਨਤਕ ਹਿਤ ਵਿਚ ਕੀਤੀ ਗਈ ਪੱਤਰਕਾਰੀ ਦੀ ਪਿਛੋਕੜ ਵਿਚ ਸਾਹਮਣੇ ਆਇਆ ਸੀ। ਪੰਜਾਬ ਵਿਚ ਪੱਤਰਕਾਰਾਂ, ਆਰ.ਟੀ.ਆਈ. ਕਾਰਕੁਨਾਂ ਅਤੇ ਸਮਾਜਿਕ ਕਾਰਕੁਨਾਂ ਨਾਲ ਸਬੰਧਿਤ ਰਿਪੋਰਟ ਕੀਤੀਆਂ ਗਈਆਂ ਵੱਖ-ਵੱਖ ਘਟਨਾਵਾਂ ਨੇ ਕਥਿਤ ਸਿਆਸੀ ਦਖ਼ਲ-ਅੰਦਾਜ਼ੀ, ਪੁਲਿਸ ਅਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਦੁਰਵਰਤੋਂ ਅਤੇ ਕੁਝ ਸਿਆਸੀ ਅਹੁਦੇਦਾਰਾਂ ਤੇ ਅਧਿਕਾਰੀਆਂ ਵਿਚਕਾਰ ਸੰਭਾਵਿਤ ਮਿਲੀਭੁਗਤ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ। ਸਿਵਲ ਸੁਸਾਇਟੀ ਦੇ ਕਾਰਕੁਨਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਮਹਿੰਦਰਪਾਲ ਲੂੰਬਾ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਿੰਦਰ ਸਿੰਘ ਬੇਦੀ, ਲੱਕੀ ਗਿੱਲ, ਦਲਜੀਤ ਸਿੰਘ ਭੁੱਲਰ, ਅਮਰ ਅਨੇਜਾ ਅਤੇ ਕਿਰਨ ਅਨੇਜਾ ਹਾਜ਼ਰ ਸਨ।