ਲਾਲ ਦੁਆਰਾ ਮੰਦਰ ਵਿਖੇ ਰਮਾ ਇਕਾਦਸ਼ੀ ਮੌਕੇ ਸੰਕੀਰਤਨ ਕਰ ਕੇ ਸ਼ਰਧਾਲੂਆਂ ਨੇ ਕੀਤਾ ਗੁਰੂ ਮਹਿਮਾ ਦਾ ਗੁਣਗਾਨ-ਰਜਿੰਦਰ ਵਧਵਾ
ਮੋਗਾ, 6 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਕੋਟਕਪੂਰਾ ਬਾਈਪਾਸ ਸਥਿਤ ਲਾਲ ਦੁਆਰਾ ਮੰਦਰ ਵਿਖੇ ਰਮਾ ਇਕਾਦਸ਼ੀ ਦੇ ਪਵਿੱਤਰ ਮੌਕੇ ‘ਤੇ ਸਤਿਸੰਗ ਅਤੇ ਆਰਤੀ ਦਾ ਆਯੋਜਨ ਕੀਤਾ ਗਿਆ। ਸਭ ਤੋਂ ਪਹਿਲਾਂ ਪੰਡਤ ਸ਼੍ਰਵਣ ਕੁਮਾਰ ਦੀ ਅਗਵਾਈ ਹੇਠ ਸ੍ਰੀ-ਸ੍ਰੀ 1008 ਪਰਮ ਹੰਸ ਯੋਗੀਰਾਜ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਦੇ ਆਸ਼ੀਰਵਾਦ ਨਾਲ ਸ਼ਰਧਾਲੂਆਂ ਨੇ ਬਾਵਾ ਲਾਲ ਦਿਆਲ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ।
ਅਜੀਤ ਡੈਸਕ
07-11-2026