06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਰਕਾਰੀ ਹਾਈ ਸਕੂਲ ਨਾਨਕਸਰ ਘੋਲੀਆ ਕਲਾਂ ਵਿਖੇ ਲੈਬ ਦੇ ਕਮਰਿਆਂ ਦਾ ਉਦਘਾਟਨ

ਸਮਾਧ ਭਾਈ, 5 ਨਵੰਬਰ (ਜਗਰੂਪ ਸਿੰਘ ਸਰੋਆ)-ਸਰਕਾਰੀ ਹਾਈ ਸਕੂਲ ਨਾਨਕਸਰ ਘੋਲੀਆ ਕਲਾਂ ਵਿਖੇ ਐਨ. ਐਸ.

ਅਜੀਤ ਡੈਸਕ 06-11-2026
ਸਮਾਧ ਭਾਈ, 5 ਨਵੰਬਰ (ਜਗਰੂਪ ਸਿੰਘ ਸਰੋਆ)-ਸਰਕਾਰੀ ਹਾਈ ਸਕੂਲ ਨਾਨਕਸਰ ਘੋਲੀਆ ਕਲਾਂ ਵਿਖੇ ਐਨ.ਐਸ.ਕਿਊ.ਐਫ. ਲੈਬਜ਼ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਰਮਨ ਮਿੱਤਲ ਵਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਰਮਨ ਮਿੱਤਲ ਨੇ ਕਿਹਾ ਕਿ ਸਾਨੂੰ ਜੀਵਨ ਵਿਚ ਇੱਕ ਨਿਸ਼ਾਨਾ ਮਿਥ ਲੈਣਾ ਚਾਹੀਦਾ ਹੈ ਅਤੇ ਉਸ ਦੀ ਪੂਰਤੀ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਸਰਪੰਚ ਨਿਰਭੈ ਸਿੰਘ ਨੇ ਕਿਹਾ ਕਿ ਅਧਿਆਪਕ ਸਾਡੇ ਜੀਵਨ ਦਾ ਚਾਨਣ ਮੁਨਾਰਾ ਹਨ, ਇਸ ਲਈ ਸਾਨੂੰ ਅਧਿਆਪਕਾਂ ਦੇ ਨਕਸ਼ੇ ਕਦਮ ‘ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਚੇਅਰਮੈਨ ਰਮਨ ਮਿੱਤਲ ਨੇ ਸਕੂਲ ਦੇ ਵਿਕਾਸ ਲਈ 5100 ਰੁਪਏ ਅਤੇ ਭੂਸ਼ਨ ਕੁਮਾਰ ਨੇ 11 00 ਰੁਪਏ ਦਿੱਤੇ। ਅੰਤ ਵਿਚ ਸਕੂਲ ਮੁਖੀ ਤੇਜਵਿੰਦਰ ਸਿੰਘ ਨੇ ਮੁੱਖ ਮਹਿਮਾਨ ਤੇ ਪਤਵੰਤੇ ਸੱਜਣਾਂ ਨੂੰ ਸਨਮਾਨ ਚਿੰਨਾਂ ਨਾਲ ਸਨਮਾਨਿਤ ਕੀਤਾ । ਇਸ ਮੌਕੇ ਭੂਸ਼ਨ ਕੁਮਾਰ, ਗੁਰਪ੍ਰੀਤ ਸਿੰਘ ਮੈਂਬਰ, ਗੁਰਜੰਟ ਸਿੰਘ ਮੈਂਬਰ, ਜਗਸੀਰ ਸਿੰਘ ਮੈਂਬਰ, ਬੇਅੰਤ ਸਿੰਘ, ਅਜੈਬ ਸਿੰਘ, ਗੁਰਪਿਆਰ ਸਿੰਘ, ਜਗਤਾਰ ਸਿੰਘ ਤਾਰਾ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ, ਹਰਵਿੰਦਰ ਸਿੰਘ, ਲਵਪ੍ਰੀਤ ਸ਼ਰਮਾ, ਕੈਪਟਨ ਬਲਵੀਰ ਸਿੰਘ, ਰਹਿਮਤ ਬੀਬੀ, ਬਲਜਿੰਦਰ ਕੌਰ, ਆਸ਼ਾ ਰਾਣੀ, ਮਨਦੀਪ ਕੌਰ, ਜਸਪ੍ਰੀਤ ਕੌਰ, ਆਂਚਲ ਕਾਲੜਾ, ਰਜਵੰਤ ਕੌਰ, ਗਗਨਦੀਪ ਕੌਰ, ਜਸਬੀਰ ਕੌਰ, ਰਵਿੰਦਰ ਕੌਰ, ਮਨਪ੍ਰੀਤ ਕੌਰ, ਰਾਜਵੀਰ ਕੌਰ, ਕੁਲਦੀਪ ਕੌਰ, ਨਛੱਤਰ ਸਿੰਘ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ। ਇਸ ਸਮੇਂ ਮੰਚ ਸੰਚਾਲਨ ਚਮਕੌਰ ਸਿੰਘ ਬਾਘੇਵਾਲੀਆ ਨੇ ਬਾਖ਼ੂਬੀ ਨਿਭਾਇਆ।
ਪਿਛਲੀ ਖ਼ਬਰ ਸੰਗਰੂਰ ਰੈਲੀ ’ਚ ਮੋਗਾ ਤੋਂ ਵੱਡੇ ਕਾਫ਼ਲਿਆਂ ਨਾਲ ਪਹੁੰਚੇ ਕਾਂਗਰਸੀ ਵਰਕਰਾਂ ਦਾ ਮਾਲਵਿਕਾ ਸੂਦ ਵਲੋਂ ਧੰਨਵਾਦ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸਿਲਾਈ ਅਤੇ ਕੰਪਿਊਟਰ ਕੋਰਸ ਪੂਰਾ ਹੋਣ ’ਤੇ ਪ੍ਰੀਖਿਆ ਲਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।