06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ੍ਰੀ ਸਾਲਾਸਰ ਧਾਮ ਵਿਖੇ ਸ਼ਿਆਮ ਜਨਮ ਉਤਸਵ ਸੰਕੀਰਤਨ ਸਮਾਰੋਹ ਦਾ ਸੱਦਾ ਪੱਤਰ ਸੌਂਪਿਆ

ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)- ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ੍ਰੀ ਸ਼ਿਆਮ ਮੰਦਰ ਵਿਖੇ 20 ਨਵੰਬਰ ਨੂੰ ਕਰਵਾਏ ਜਾਣ ਵਾਲੇ ਸ੍ਰੀ ਸ਼ਿਆਮ ਪ੍ਰਭੂ ਦੇ ਜਨਮ ਉਤਸਵ ਸੰਕੀਰਤਨ ਸਮਾਰੋਹ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸੇ ਲੜੀ ਤਹਿਤ ਸਮਾਰੋਹ ਦੇ ਪ੍ਰਬੰਧਕਾਂ ਵਲੋਂ ਸ੍ਰੀ ਸਾਲਾਸਰ ਧਾਮ ਮੋਗਾ ਵਿਖੇ ਪਹੁੰਚ ਕੇ ਮੰਦਰ ਪ੍ਰਬੰਧਕਾਂ ਅਤੇ ਪੁਜਾਰੀਆਂ ਨੂੰ ਸੱਦਾ ਪੱਤਰ ਭੇਟ ਕਰ ਕੇ ਸਮਾਰੋਹ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।

ਅਜੀਤ ਡੈਸਕ 06-11-2026
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)- ਸ਼ਹਿਰ ਦੀ ਜਲੰਧਰ ਕਾਲੋਨੀ ਸਥਿਤ ਸ੍ਰੀ ਸ਼ਿਆਮ ਮੰਦਰ ਵਿਖੇ 20 ਨਵੰਬਰ ਨੂੰ ਕਰਵਾਏ ਜਾਣ ਵਾਲੇ ਸ੍ਰੀ ਸ਼ਿਆਮ ਪ੍ਰਭੂ ਦੇ ਜਨਮ ਉਤਸਵ ਸੰਕੀਰਤਨ ਸਮਾਰੋਹ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸੇ ਲੜੀ ਤਹਿਤ ਸਮਾਰੋਹ ਦੇ ਪ੍ਰਬੰਧਕਾਂ ਵਲੋਂ ਸ੍ਰੀ ਸਾਲਾਸਰ ਧਾਮ ਮੋਗਾ ਵਿਖੇ ਪਹੁੰਚ ਕੇ ਮੰਦਰ ਪ੍ਰਬੰਧਕਾਂ ਅਤੇ ਪੁਜਾਰੀਆਂ ਨੂੰ ਸੱਦਾ ਪੱਤਰ ਭੇਟ ਕਰ ਕੇ ਸਮਾਰੋਹ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਸ੍ਰੀ ਸਾਲਾਸਰ ਧਾਮ ਦੇ ਮੁੱਖ ਸੇਵਾਦਾਰ ਰਾਜੀਵ ਬਾਂਸਲ, ਯਕੀਨ ਕੁਮਾਰ, ਵੈਭਵ ਸਿੰਗਲਾ, ਨਰੇਸ਼ ਖੰਨਾ, ਰਾਜੀਵ ਟਾਂਗੜੀ, ਹੁਕਮ ਚੰਦ ਅਤੇ ਧੀਰਜ ਕੁਮਾਰ ਜੈਨ ਨੂੰ ਵਿਧੀਵਤ ਤੌਰ ‘ਤੇ ਸੱਦਾ ਪੱਤਰ ਸੌਂਪਿਆ ਗਿਆ। ਇਸ ਤੋਂ ਇਲਾਵਾ ਮੰਦਰ ਦੇ ਪੁਜਾਰੀ ਪੰਡਤ ਜੈ ਨਰਾਇਣ ਅਤੇ ਪੰਡਤ ਸੁਰਿੰਦਰ ਸ਼ੁਕਲਾ ਨੂੰ ਵੀ ਸ੍ਰੀ ਸ਼ਿਆਮ ਪ੍ਰਭੂ ਦੇ ਜਨਮ ਉਤਸਵ ਸੰਕੀਰਤਨ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ ਨੇ ਦੱਸਿਆ ਕਿ ਸ੍ਰੀ ਸ਼ਿਆਮ ਪ੍ਰਭੂ ਦਾ ਜਨਮ ਉਤਸਵ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਉਣ ਲਈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਸਵੇਰੇ 9 ਵਜੇ ਨਵ ਗ੍ਰਹਿ ਪੂਜਣ ਨਾਲ ਧਾਰਮਿਕ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਸਵੇਰੇ 9:30 ਵਜੇ ਸ੍ਰੀ ਸ਼ਿਆਮ ਪ੍ਰਭੂ ਦੇ ਸ਼ੀਸ਼ ਇਸ਼ਨਾਨ ਅਤੇ ਪੂਜਣ ਦੀ ਰਸਮ ਅਦਾ ਕੀਤੀ ਜਾਵੇਗੀ ।
ਪਿਛਲੀ ਖ਼ਬਰ ਬਲੌਜ਼ਮਜ਼ ਸਕੂਲ ਦੇ ਜੇਤੂ ਵਿਦਿਆਰਥੀਆਂ ਨਾਲ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਪ੍ਰਿੰਸੀਪਲ ਡਾ. ਨਵਨੀਤ ਕੌਰ ਤੇ ਹੋਰ ਪ੍ਰਬੰਧਕ।... ਅਗਲੀ ਖ਼ਬਰ ਮਾਤਾ ਦਮੋਦਰੀ ਸਕੂਲ ਵਿਖੇ ਵਹਿੰਗੀ ਨਾਟਕ ਰਾਹੀਂ ਅਧਿਆਪਕਾਂ ਦੀ ਮਹੱਤਤਾ ਦਾ ਸੰਦੇਸ਼ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।