06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਦਾਰ ਨਗਰ ਮੋਗਾ ਵਲੋਂ ਧਾਰਮਿਕ ਸਮਾਗਮ ਕਰਵਾਇਆ

ਮੋਗਾ, 5 ਨਵੰਬਰ (ਜਸਪਾਲ ਸਿੰਘ ਬੱਬੀ)-ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਦਾਰ ਨਗਰ ਮੋਗਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੋਹੜ ਸਿੰਘ ਬਾਡੀ ਮੇਕਰ ਰੱਬ ਨਗਰ ਗੁਲਾਬੀ ਬਾਗ ਜੀ. ਟੀ.

ਅਜੀਤ ਡੈਸਕ 06-11-2026
ਮੋਗਾ, 5 ਨਵੰਬਰ (ਜਸਪਾਲ ਸਿੰਘ ਬੱਬੀ)-ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਰਦਾਰ ਨਗਰ ਮੋਗਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੋਹੜ ਸਿੰਘ ਬਾਡੀ ਮੇਕਰ ਰੱਬ ਨਗਰ ਗੁਲਾਬੀ ਬਾਗ ਜੀ.ਟੀ. ਰੋਡ ਮੋਗਾ ਵਿਖੇ ਹੋਇਆ। ਪੰਜ ਬਾਣੀਆਂ ਦੇ ਜਾਪ ਸੁਖਮਨੀ ਸਾਹਿਬ ਦੇ ਜਾਪ ਸੁਸਾਇਟੀ ਦੇ ਹਜ਼ੂਰੀ ਰਾਗੀ ਭਾਈ ਬਾਜ ਸਿੰਘ ਦੇ ਜਥੇ ਨੇ ਕੀਰਤਨ ਸਰਵਣ ਕਰਵਾਇਆ। ਪ੍ਰਿੰਸੀਪਲ ਜੋਗਿੰਦਰ ਸਿੰਘ ਲੋਹਾਮ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਸੁਸਾਇਟੀ ਪਿਛਲੇ 40 ਸਾਲਾਂ ਤੋਂ ਮੋਗਾ ਸ਼ਹਿਰ ਤੇ ਇਲਾਕੇ ਨਿਵਾਸੀਆਂ ਸੰਗਤਾਂ ਦੀ ਸੇਵਾ ਕਰਦੀ ਆ ਰਹੀ ਹੈ। ਇਸ ਦੀ ਕੋਈ ਭੇਟਾ ਨਹੀਂ ਲਈ ਜਾਂਦੀ ਜੋ ਭੇਟਾ ਇਕੱਤਰ ਹੁੰਦੀ ਹੈ, ਉਹ ਸਕੂਲਾਂ ਵਿਚ ਜਾ ਕੇ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਤੇ ਦਾਖਲਾ ਦਿੱਤਾ ਜਾਂਦਾ ਹੈ। ਇਸ ਮੌਕੇ ਗੁਰਦੇਵ ਸਿੰਘ ਮੁੱਖ ਸੇਵਾਦਾਰ, ਸੁਖਵਿੰਦਰ ਸਿੰਘ, ਅੰਗਰੇਜ਼ ਸਿੰਘ, ਪਵਨਜੀਤ ਸਿੰਘ, ਹਰਨੇਕ ਸਿੰਘ, ਰਾਜੂ ਬਾਈਪਾਸ ਵਾਲੇ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਹਰਮੀਤ ਕੌਰ, ਗੁਰਮੇਲ ਕੌਰ, ਹਰਦਿਆਲ ਕੌਰ, ਕਿਰਨ ਕੌਰ, ਜੁਗਰਾਜ ਸਿੰਘ, ਬਲਜਿੰਦਰ ਸਿੰਘ, ਰਾਜਾ ਸਿੰਘਾਂ ਵਾਲਾ, ਬਿੱਟੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਨੇ 1984 ਦੇ ਦੰਗਿਆਂ ’ਤੇ ਚਰਚਾ ਕੀਤੀ ਜ਼ਿਲ੍ਹਾ ਉਪ ਪ੍ਰਧਾਨ ਦੇਵ ਪ੍ਰਿਆ ਤਿਆਗੀ ਅਤੇ ਹੋਰ ਭਾਜਪਾ ਆਗੂਆਂ ਨੇ ਦੁੱਖ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੁਕਾਬਲਿਆਂ ’ਚ ਜਲਾਲਾਬਾਦ-1 ਤੇ ਖੂਈਆਂ ਸਰਵਰ ਦੀਆਂ ਵਿਦਿਆਰਥਣਾਂ ਵਿਚਾਲੇ ਹੋਇਆ ਰੋਮਾਂਚਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।