22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਲੌਸਮ ਕਾਨਵੈਂਟ ਸਕੂਲ ਵਿਖੇ ਪਲੇਅਵੇਅ ਦੇ ਬੱਚਿਆਂ ਨੇ ਗਤੀਵਿਧੀ ਰਾਹੀਂ ਸਿੱਖੇ ਨਵੇਂ ਹੁਨਰ

ਕਿਸ਼ਨਪੁਰਾ ਕਲਾਂ, 21 ਅਕਤੂਬਰ (ਅਮੋਲਕ ਸਿੰਘ ਕਲਸੀ)-ਬਲੌਸਮ ਕਾਨਵੈਂਟ ਸਕੂਲ ਲੀਲ੍ਹਾਂ ਮੇਘ ਸਿੰਘ ਵਿਖੇ ਪਲੇਅਵੇਅ ਜਮਾਤ ਦੇ ਬੱਚਿਆਂ ਲਈ ਮੂੰਗਫਲੀ ਅਤੇ ਦਾਲਾਂ ਨਾਲ ਮਸਤੀ ਨਾਮਕ ਇਕ ਦਿਲਚਸਪ ਅਤੇ ਸਿੱਖਿਆਦਾਇਕ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦੌਰਾਨ ਬੱਚਿਆਂ ਨੇ ਮੂੰਗਫਲੀ ਅਤੇ ਵੱਖ-ਵੱਖ ਦਾਲਾਂ ਦੀ ਵਰਤੋਂ ਕਰਦਿਆਂ ਉਤਸ਼ਾਹ ਅਤੇ ਦਿਲਚਸਪੀ ਨਾਲ ਭਾਗ ਲਿਆ।

ਅਜੀਤ ਡੈਸਕ 22-10-2026
ਕਿਸ਼ਨਪੁਰਾ ਕਲਾਂ, 21 ਅਕਤੂਬਰ (ਅਮੋਲਕ ਸਿੰਘ ਕਲਸੀ)-ਬਲੌਸਮ ਕਾਨਵੈਂਟ ਸਕੂਲ ਲੀਲ੍ਹਾਂ ਮੇਘ ਸਿੰਘ ਵਿਖੇ ਪਲੇਅਵੇਅ ਜਮਾਤ ਦੇ ਬੱਚਿਆਂ ਲਈ ਮੂੰਗਫਲੀ ਅਤੇ ਦਾਲਾਂ ਨਾਲ ਮਸਤੀ ਨਾਮਕ ਇਕ ਦਿਲਚਸਪ ਅਤੇ ਸਿੱਖਿਆਦਾਇਕ ਗਤੀਵਿਧੀ ਕਰਵਾਈ ਗਈ।ਇਸ ਗਤੀਵਿਧੀ ਦੌਰਾਨ ਬੱਚਿਆਂ ਨੇ ਮੂੰਗਫਲੀ ਅਤੇ ਵੱਖ-ਵੱਖ ਦਾਲਾਂ ਦੀ ਵਰਤੋਂ ਕਰਦਿਆਂ ਉਤਸ਼ਾਹ ਅਤੇ ਦਿਲਚਸਪੀ ਨਾਲ ਭਾਗ ਲਿਆ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਹੱਥਾਂ ਅਤੇ ਅੱਖਾਂ ਦੇ ਤਾਲਮੇਲ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਉਨ੍ਹਾਂ ਵਿਚ ਧੀਰਜ, ਸਬਰ ਅਤੇ ਧਿਆਨ ਨਾਲ ਕੰਮ ਕਰਨ ਦੀ ਆਦਤ ਵੀ ਪੈਦਾ ਕਰਦੀਆਂ ਹਨ। ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਛੋਟੇ ਬੱਚਿਆਂ ਲਈ ਖੇਡ-ਖੇਡ ਵਿਚ ਸਿੱਖਣਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਗਤੀਵਿਧੀਆਂ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦੀਆਂ ਹਨ।
ਪਿਛਲੀ ਖ਼ਬਰ ਗੁਰਦੁਆਰਾ ਹਰਗੋਬਿੰਦ ਸਰ ਟਿੱਬੀ ਸਾਹਿਬ ਬਿਲਾਸਪੁਰ ਵਿਖੇ ਇਕੋਤਰੀ ਦੇ ਭੋਗ ਪਾਏ ਅਗਲੀ ਖ਼ਬਰ ਖ਼ਾਲਸਾ ਸਕੂਲ, ਮੋਗਾ ਵਿਖੇ ਐਲਾਨਿਆ ਗਿਆ ਧਾਰਮਿਕ ਪ੍ਰੀਖਿਆ ਦਾ ਨਤੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।