21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ-ਚੇਅਰਮੈਨ ਕੋਕਰੀ, ਮੱਦੋਕੇ

ਅਜੀਤਵਾਲ/ਕਿਸ਼ਨਪੁਰਾ ਕਲਾਂ, 20 ਅਕਤੂਬਰ (ਹਰਦੇਵ ਸਿੰਘ ਮਾਨ, ਪਰਮਿੰਦਰ ਸਿੰਘ ਗਿੱਲ)-ਦਾਣਾ ਮੰਡੀ ਕੋਕਰੀ ਕਲਾਂ ਵਿਖੇ ਬਲਾਕ ਸੰਮਤੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਹਰਜਿੰਦਰ ਸਿੰਘ ਕੋਕਰੀ ਤੇ ਮਾਰਕੀਟ ਕਮੇਟੀ ਅਜੀਤਵਾਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਦੋਕੇ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦੀ ਸੁਚਾਰੂ ਖਰੀਦ ਲਈ ਵਚਨਬੱਧ ਹੈ।

ਅਜੀਤ ਡੈਸਕ 21-10-2026
ਅਜੀਤਵਾਲ/ਕਿਸ਼ਨਪੁਰਾ ਕਲਾਂ, 20 ਅਕਤੂਬਰ (ਹਰਦੇਵ ਸਿੰਘ ਮਾਨ, ਪਰਮਿੰਦਰ ਸਿੰਘ ਗਿੱਲ)-ਦਾਣਾ ਮੰਡੀ ਕੋਕਰੀ ਕਲਾਂ ਵਿਖੇ ਬਲਾਕ ਸੰਮਤੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਹਰਜਿੰਦਰ ਸਿੰਘ ਕੋਕਰੀ ਤੇ ਮਾਰਕੀਟ ਕਮੇਟੀ ਅਜੀਤਵਾਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਦੋਕੇ ਨੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦੀ ਸੁਚਾਰੂ ਖਰੀਦ ਲਈ ਵਚਨਬੱਧ ਹੈ। ਸਰਕਾਰ ਦਾ ਮੁੱਖ ਉਦੇਸ਼ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੇ ਅਨਾਜ ਦਾ ਇਕ-ਇਕ ਦਾਣਾ ਖਰੀਦਣਾ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਲੋਂ ਸੀਜ਼ਨ ਦੌਰਾਨ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ਵਿਚ ਖੱਜਲ-ਖੁਆਰ ਨਾ ਹੋਣਾ ਪਵੇ ਇਸ ਵਾਸਤੇ ਖਰੀਦ ਪ੍ਰਬੰਧਾਂ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸਰਕਾਰ ਵਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਖਰੀਦ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਚੱਲ ਸਕੇ। ਇਸ ਮੌਕੇ ਉਨ੍ਹਾਂ ਨਾਲ ਚਰਨਜੀਤ ਸਿੰਘ ਮੰਡੀ ਲੇਖਾਕਾਰ, ਉਮੇਸ਼ ਕਾਲੜਾ ਤੇ ਸੁਸ਼ੀਲ ਮੰਡੀ ਸੁਪਰਵਾਈਜ਼ਰ, ਦਿਨੇਸ਼ ਕੁਮਾਰ ਇੰਸਪੈਕਟਰ ਪਨਗਰੇਨ, ਜਸਮੇਲ ਸਿੰਘ ਇੰਸ: ਮਾਰਕਫੈੱਡ, ਜਗਤਾਰ ਸਿੰਘ ਬਲਾਕ ਪ੍ਰਧਾਨ ਕਿਸਾਨ ਵਿੰਗ, ਹਨੀ ਕੋਕਰੀ ਬਲਾਕ ਪ੍ਰਧਾਨ ਯੂਥ ਵਿੰਗ, ਤੋ ਇਲਾਵਾ ਆੜ੍ਹਤੀਏ ਤੇ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਤਿਭਾ ਖੋਜ ਸਹਿ ਵਿੱਦਿਅਕ ਮੁਕਾਬਲੇ ਵਿਚ ਪੁਜ਼ੀਸ਼ਨਾਂ ਹਾਸਲ ਕੀਤੀਆਂ ਅਗਲੀ ਖ਼ਬਰ ਮਨਜੀਤ ਸਿੰਘ ਢੇਸੀ ਜ਼ਿਲ੍ਹਾ ਇੰਟੈਲੀਜੈਂਸ ਵਿਭਾਗ ਦੇ ਐਸ.ਪੀ. ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।