13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਛਪਾਉਣ ਲਈ ਭਾਜਪਾ ਨੂੰ ਕਰ ਰਹੀ ਬਦਨਾਮ- ਲੰਗੇਆਣਾ, ਅਗਰਵਾਲ

ਨੱਥੂਵਾਲਾ ਗਰਬੀ, 11 ਅਕਤੂਬਰ (ਨਵਦੀਪ ਸਿੰਘ)-ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿਚ ਪਿਛਲੇ ਦਿਨੀਂ ਈ. ਡੀ.

ਅਜੀਤ ਡੈਸਕ 12-10-2026
ਨੱਥੂਵਾਲਾ ਗਰਬੀ, 11 ਅਕਤੂਬਰ (ਨਵਦੀਪ ਸਿੰਘ)-ਪੰਜਾਬ ਸਰਕਾਰ ਦੇ ਵੱਖ-ਵੱਖ ਦਫ਼ਤਰਾਂ ਵਿਚ ਪਿਛਲੇ ਦਿਨੀਂ ਈ.ਡੀ. ਵਲੋਂ ਰੇਡ ਮਾਰੀ ਗਈ। ਇਸ ਰੇਡ ਨਾਲ ਪੰਜਾਬ ਵਿਚ ਬਣੀ ਆਮ ਆਦਮੀ ਪਾਰਟੀ ਦੇ ਕੀਤੇ ਘੁਟਾਲਿਆਂ ਦਾ ਚਿਹਰਾ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਹੋਇਆ ਤੇ ਪੰਜਾਬ ਸਰਕਾਰ ਇਸ ਰੇਡ ਨੂੰ ਬੀ.ਜੇ.ਪੀ. ਨਾਲ ਜੋੜ ਕੇ ਆਪਣੀਆਂ ਨਾਕਾਮੀਆਂ ਛਪਾਉਣ ਦੀ ਕੋਸ਼ਿਸ਼ ਕਰ ਰਹੀ। ਇਹ ਪ੍ਰਗਟਾਵਾ ਸੀਨੀਅਰ ਬੀ.ਜੇ.ਪੀ. ਆਗੂ ਸੁਖਨੰਦਨ ਅਗਰਵਾਲ ਬਾਘਾ ਪੁਰਾਣਾ ਤੇ ਸਤਵੰਤ ਸਿੰਘ ਲੰਗੇਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਈ.ਡੀ. ਦੀ ਰੇਡ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਕੀਤੇ ਘੁਟਾਲੇ ਲੋਕਾਂ ਸਾਹਮਣੇ ਉਜਾਗਰ ਹੋ ਰਹੇ ਹਨ ਪਰ ਇਹ ਬੀ.ਜੇ.ਪੀ. ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ। ਇਸ ਮੌਕੇ ਇਨ੍ਹਾਂ ਦੇ ਨਾਲ ਬੀ.ਜੇ.ਪੀ. ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਮੋਗਾ ਵਿਖੇ ਮਨੀ ਐਕਟੀਵਿਟੀ ਕਰਵਾਈ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਨੇ ਬੈਡਮਿੰਟਨ ਮੁਕਾਬਲੇ ’ਚ ਜਿੱਤੇ 5 ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।