11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ੍ਰੀ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਚ ਸ੍ਰੀ ਮਦ ਭਾਗਵਤ ਕਥਾ ਦੇ ਦੂਜੇ ਦਿਨ ਸ਼ਰਧਾਲੂਆਂ ਦੀ ਉਮੜੀ ਭੀੜ

ਮੋਗਾ, 10 ਅਕਤੂਬਰ (ਸੁਰਿੰਦਰਪਾਲ ਸਿੰਘ)- ਸਿਵਲ ਲਾਈਨ ਸਥਿਤ ਸ੍ਰੀ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਚ ਆਯੋਜਿਤ ਸ੍ਰੀ ਮਦ ਭਾਗਵਤ ਕਥਾ ਸਪਤਾਹ ਦੇ ਦੂਜੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਉਮੜੀ। ਕਥਾ ਵਿਆਸ ਪੰਡਤ ਪਾਲੇ ਰਾਮ ਸ਼ਾਸਤਰੀ ਨੇ ਆਪਣੀ ਅੰਮ੍ਰਿਤਮਈ ਬਾਣੀ ਰਾਹੀਂ ਭਗਤਾਂ ਨੂੰ ਭਾਗਵਤ ਕਥਾ ਦੀ ਮਹੱਤਤਾ ਸਮਝਾਉਂਦਿਆਂ ਈਸ਼ਵਰ ਭਗਤੀ ਦਾ ਮਾਰਗ ਦਿਖਾਇਆ।

ਅਜੀਤ ਡੈਸਕ 11-10-2026
ਮੋਗਾ, 10 ਅਕਤੂਬਰ (ਸੁਰਿੰਦਰਪਾਲ ਸਿੰਘ)- ਸਿਵਲ ਲਾਈਨ ਸਥਿਤ ਸ੍ਰੀ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਚ ਆਯੋਜਿਤ ਸ੍ਰੀ ਮਦ ਭਾਗਵਤ ਕਥਾ ਸਪਤਾਹ ਦੇ ਦੂਜੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਉਮੜੀ। ਕਥਾ ਵਿਆਸ ਪੰਡਤ ਪਾਲੇ ਰਾਮ ਸ਼ਾਸਤਰੀ ਨੇ ਆਪਣੀ ਅੰਮ੍ਰਿਤਮਈ ਬਾਣੀ ਰਾਹੀਂ ਭਗਤਾਂ ਨੂੰ ਭਾਗਵਤ ਕਥਾ ਦੀ ਮਹੱਤਤਾ ਸਮਝਾਉਂਦਿਆਂ ਈਸ਼ਵਰ ਭਗਤੀ ਦਾ ਮਾਰਗ ਦਿਖਾਇਆ। ਇਸ ਪਾਵਨ ਮੌਕੇ ‘ਤੇ ਰਾਮ ਚੰਦਰ ਸ਼ਰਮਾ, ਪ੍ਰੇਮ ਲਤਾ, ਸੀਮਾ, ਆਸ਼ਾ ਅਤੇ ਮੀਨੂ ਵਲੋਂ ਮਿੱਠੇ ਭਜਨਾਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨਾਲ ਪੂਰਾ ਵਾਤਾਵਰਨ ਭਗਤੀਮਈ ਹੋ ਗਿਆ। ਕਥਾ ਦੇ ਅੰਤ ਵਿਚ ਸੰਸਥਾ ਦੇ ਪ੍ਰਧਾਨ ਰਾਮ ਚੰਦਰ ਸ਼ਰਮਾ ਅਤੇ ਬੋਧਰਾਜ ਮਜੀਠੀਆ ਨੇ ਵਿਆਸ ਪੀਠ ਅਤੇ ਹਾਜ਼ਰ ਸਮੂਹ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਧਾਰਮਿਕ ਸਮਾਗਮ ਵਿਚ ਪ੍ਰਧਾਨ ਰਾਮ ਚੰਦਰ ਸ਼ਰਮਾ, ਬੋਧਰਾਜ ਮਜੀਠੀਆ, ਐਡਵੋਕੇਟ ਪ੍ਰਦੀਪ ਭਾਰਤੀ, ਵਿਜੈ ਮਿਸ਼ਰਾ, ਤਰਵਿੰਦਰ ਕੌਰ, ਪੰਡਤ ਰਾਮ ਕ੍ਰਿਸ਼ਨ, ਰਘੁਨੰਦਨ, ਐਸ.ਕੇ. ਬਾਂਸਲ, ਕ੍ਰਿਸ਼ਨਾ ਦੇਵੀ, ਚਾਂਦ ਰਾਣੀ, ਪੂਨਮ ਸ਼ਰਮਾ, ਮਧੂ ਬਾਲਾ, ਸਬਿਤਾ ਕਾਲੜਾ, ਪਰਮੇਸ਼ਵਰੀ ਦੇਵੀ, ਮੀਨੂ ਗੋਇਲ, ਰਸ਼ਮੀ ਰਾਣੀ, ਸੁਨੀਤਾ ਢੀਂਗਰਾ, ਮਧੂ ਅਗਰਵਾਲ, ਆਸ਼ਾ, ਸੀਮਾ ਸ਼ਰਮਾ ਅਤੇ ਸੀਤਾ ਦੇਵੀ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਦੇ 30 ਵਿਦਿਆਰਥੀਆਂ ਨੇ ‘ਰਨ ਫ਼ਾਰ ਇਕੁਇਟੀ’ ਮੈਰਾਥਨ ’ਚ ਲਿਆ ਭਾਗ ਅਗਲੀ ਖ਼ਬਰ ਰਾਮ-ਲੀਲ੍ਹਾ ਕਲੱਬ ਨਡਾਲਾ ਵਲੋਂ ਦੁਸਹਿਰੇ ਦਾ ਪੋਸਟਰ ਜਾਰੀ 20 ਅਕਤੂਬਰ ਨੂੰ ਨਡਾਲਾ ਕਾਲਜ ਦੀ ਗਰਾਊਂਡ ਵਿਚ ਮਨਾਇਆ ਜਾਵੇਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।