ਪਿੰਡ ਤਖ਼ਤੂਪੁਰਾ ਦੇ ਮ੍ਰਿਤਕ ਪੁਲਿਸ ਮੁਲਾਜ਼ਮ ਮਨਪ੍ਰੀਤ ਸਿੰਘ
ਦੇ ਪਰਿਵਾਰ ਵਲੋਂ ਪੰਜਾਬ ਸਰਕਾਰ ਨੂੰ ਮਦਦ ਦੀ ਲਾਈ ਗੁਹਾਰ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਮਦਦ ਲਈ ਪਰਿਵਾਰ ਖਾ ਰਿਹਾ ਹੈ ਦਰ-ਦਰ ਦੀਆਂ ਠੋਕਰਾਂ
ਨਿਹਾਲ ਸਿੰਘ ਵਾਲਾ, 9 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)-ਮੋਗਾ ਜ਼ਿਲ੍ਹੇ ਦੇ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਨਗਰ ਤਖ਼ਤੂਪੁਰਾ ਸਾਹਿਬ ਤੇ ਜੰਮਪਲ ਸਵ: ਮਨਪ੍ਰੀਤ ਸਿੰਘ ਮਨੀ ਜਿਨ੍ਹਾਂ ਦੀ ਪੰਜਾਬ ਪੁਲਿਸ ‘ਚ ਬਤੌਰ ਕਾਂਸਟੇਬਲ ਸੇਵਾਵਾਂ ਨਿਭਾਉਂਦਿਆਂ ਆਪਣੀ ਸਰਕਾਰੀ ਰਾਈਫ਼ਲ ਦੀ ਸਫ਼ਾਈ ਕਰਨ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, ਦਾ ਪਰਿਵਾਰ ਪਿਛਲੇ ਤਿੰਨ ਸਾਲਾਂ ਤੋਂ ਦੁੱਖਾਂ ਭਰੀ ਜ਼ਿੰਦਗੀ ਹੰਢਾ ਰਿਹਾ ਹੈ। ਸਵ: ਮਨਪ੍ਰੀਤ ਸਿੰਘ ਦੇ ਪਿਤਾ ਬੂਟਾ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨੇ ਮੀਡੀਆ ਸਾਹਮਣੇ ਆਪਣੀ ਦਰਦ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਦਾ ਜਨਮ 26/1/1996 ਨੂੰ ਹੋਇਆ ਅਤੇ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰਨ ਉਪਰੰਤ ਉਸ ਨੇ ਸਿਵਲ ਇੰਜੀਨੀਅਰ ਦਾ ਡਿਪਲੋਮਾ ਗਗੜਾ ਕਾਲਜ ਤੋਂ ਕਰਨ ਤੋਂ ਬਾਅਦ ਨਾਰਥ ਵੈਸਟ ਕਾਲਜ ਢੁੱਡੀਕੇ ਵਿਖੇ ਡਿਗਰੀ ਕਰਨ ਦੌਰਾਨ 2016 ‘ਚ ਪੰਜਾਬ ਪੁਲਿਸ ‘ਚ ਬਤੌਰ ਕਾਂਸਟੇਬਲ ਭਰਤੀ ਹੋ ਗਿਆ ਸੀ ਅਤੇ ਲੁਧਿਆਣਾ ਵਿਖੇ ਕਿਊ.
ਨਿਹਾਲ ਸਿੰਘ ਵਾਲਾ, 9 ਅਕਤੂਬਰ (ਸੁਖਦੇਵ ਸਿੰਘ ਖ਼ਾਲਸਾ)-ਮੋਗਾ ਜ਼ਿਲ੍ਹੇ ਦੇ ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਨਗਰ ਤਖ਼ਤੂਪੁਰਾ ਸਾਹਿਬ ਤੇ ਜੰਮਪਲ ਸਵ: ਮਨਪ੍ਰੀਤ ਸਿੰਘ ਮਨੀ ਜਿਨ੍ਹਾਂ ਦੀ ਪੰਜਾਬ ਪੁਲਿਸ ‘ਚ ਬਤੌਰ ਕਾਂਸਟੇਬਲ ਸੇਵਾਵਾਂ ਨਿਭਾਉਂਦਿਆਂ ਆਪਣੀ ਸਰਕਾਰੀ ਰਾਈਫ਼ਲ ਦੀ ਸਫ਼ਾਈ ਕਰਨ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, ਦਾ ਪਰਿਵਾਰ ਪਿਛਲੇ ਤਿੰਨ ਸਾਲਾਂ ਤੋਂ ਦੁੱਖਾਂ ਭਰੀ ਜ਼ਿੰਦਗੀ ਹੰਢਾ ਰਿਹਾ ਹੈ। ਸਵ: ਮਨਪ੍ਰੀਤ ਸਿੰਘ ਦੇ ਪਿਤਾ ਬੂਟਾ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨੇ ਮੀਡੀਆ ਸਾਹਮਣੇ ਆਪਣੀ ਦਰਦ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਦਾ ਜਨਮ 26/1/1996 ਨੂੰ ਹੋਇਆ ਅਤੇ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰਨ ਉਪਰੰਤ ਉਸ ਨੇ ਸਿਵਲ ਇੰਜੀਨੀਅਰ ਦਾ ਡਿਪਲੋਮਾ ਗਗੜਾ ਕਾਲਜ ਤੋਂ ਕਰਨ ਤੋਂ ਬਾਅਦ ਨਾਰਥ ਵੈਸਟ ਕਾਲਜ ਢੁੱਡੀਕੇ ਵਿਖੇ ਡਿਗਰੀ ਕਰਨ ਦੌਰਾਨ 2016 ‘ਚ ਪੰਜਾਬ ਪੁਲਿਸ ‘ਚ ਬਤੌਰ ਕਾਂਸਟੇਬਲ ਭਰਤੀ ਹੋ ਗਿਆ ਸੀ ਅਤੇ ਲੁਧਿਆਣਾ ਵਿਖੇ ਕਿਊ.ਆਰ.ਟੀ ‘ਚ ਡਿਊਟੀ ਦੌਰਾਨ ਆਪਣੀ ਸਰਕਾਰੀ ਰਾਈਫ਼ਲ ਸਾਫ਼ ਕਰਦਿਆਂ 4/10/2023 ਨੂੰ ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇੱਥੇ ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਦੀ ਮੌਤ ਨੂੰ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਪਿਤਾ ਬੂਟਾ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਅੱਜ ਤੱਕ ਸਰਕਾਰ ਅਤੇ ਪੁਲਿਸ ਮਹਿਕਮੇ ਵਲੋਂ ਮਿਲਣ ਵਾਲੇ ਰਾਹਤ ਫ਼ੰਡ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਪੀੜਤ ਬੂਟਾ ਸਿੰਘ ਤਖ਼ਤੂਪੁਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਅਜੇ ਤੱਕ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਵਲੋਂ ਰਾਹਤ ਫ਼ੰਡ ਵਜੋਂ ਇਕ ਪੈਸਾ ਵੀ ਨਹੀਂ ਮਿਲਿਆ । ਉਨ੍ਹਾਂ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਵੀ ਪਰਿਵਾਰ ਨਾਲ ਅਫ਼ਸੋਸ ਕਰਨ ਵੇਲੇ ਮੁੱਖ ਮੰਤਰੀ ਰਾਹਤ ਫ਼ੰਡ ‘ਚੋਂ ਇਕ ਕਰੋੜ ਰੁਪਏ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਪੰਜਾਬ ਪੁਲਿਸ ਵਲੋਂ ਪਰਿਵਾਰ ਨੂੰ ਸਿਰਫ਼ 4 ਲੱਖ ਰੁਪਏ ਦਿੱਤੇ ਗਏ, ਹਾਲਾਂਕਿ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫ਼ੰਡ ‘ਚੋਂ ਇਕ ਕਰੋੜ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ, ਜਦੋਂ ਕਿ ਇਸ ਦੇ ਉਲਟ ਮਨਪ੍ਰੀਤ ਸਿੰਘ ਤਖ਼ਤੂਪੁਰਾ ਦੇ ਪਰਿਵਾਰ ਨੂੰ ਨਾ ਤਾਂ ਮੁੱਖ ਮੰਤਰੀ ਰਾਹਤ ਫ਼ੰਡ ਅਤੇ ਨਾ ਹੀ ਐਚ.ਡੀ.ਐਫ.ਸੀ. ਬੀਮਾ ਯੋਜਨਾ ‘ਚੋਂ ਕੋਈ ਪੈਸਾ ਮਿਲਿਆ, ਇਸ ਤੋਂ ਇਲਾਵਾ ਨਾ ਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਪੰਜਾਬ ਸਰਕਾਰ ਵਲੋਂ ਜਾਂ ਪੁਲਿਸ ਵਿਭਾਗ ਵਲੋਂ ਕੋਈ ਨੌਕਰੀ ਦਿੱਤੀ ਗਈ। ਪੀੜਤ ਬੂਟਾ ਸਿੰਘ ਨੇ ਦੱਸਿਆ ਕਿ ਐਚ.ਡੀ.ਐਫ.ਸੀ. ਬੈਂਕ ਵਲੋਂ ਪੰਜ ਛੇ ਵਾਰ ਵੈਰੀਫਿਕੇਸ਼ਨ ਕਰਨ ਲਈ ਬੈਂਕ ਮੁਲਾਜ਼ਮ ਆਉਂਦੇ ਰਹੇ ਪ੍ਰੰਤੂ ਸਾਡੇ ਪੱਲੇ ਕੁਝ ਵੀ ਨਹੀਂ ਪਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਦਾ ਇਕੋ ਇਕ ਸਹਾਰਾ ਮਨਪ੍ਰੀਤ ਸਿੰਘ ਦੇ ਚਲੇ ਜਾਣ ਤੋਂ ਬਾਅਦ ਪਰਿਵਾਰ ‘ਚ ਕਮਾਉਣ ਵਾਲਾ ਕੋਈ ਵੀ ਨਹੀਂ ਕਿਉਂਕਿ ਪੀੜਿਤ ਪਰਿਵਾਰ ‘ਤੇ ਕੁਦਰਤ ਦੀ ਇਕ ਹੋਰ ਮਾਰ ਪਈ ਹੈ ਕਿ ਉਸ ਦਾ ਭਰਾ ਜਸਪ੍ਰੀਤ ਸਿੰਘ ਉਮਰ 32 ਸਾਲ ਜੋ ਕਿ ਹੈਂਡੀਕੈਪਡ ਹੈ ਅਤੇ ਚੱਲ ਫਿਰ ਵੀ ਨਹੀਂ ਸਕਦਾ। ਇਸ ਮੌਕੇ ਪੀੜਿਤ ਪਰਿਵਾਰ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਦੇ ਅਫ਼ਸਰਾਂ ਅਤੇ ਜਵਾਨਾਂ ਨਾਲ ਮਿਲਣੀ ਕੀਤੀ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫ਼ੰਡ ‘ਚੋਂ ਇਕ ਕਰੋੜ ਰੁਪਏ ਦੇਣ ਦਾ ਜ਼ਿਕਰ ਵੀ ਕੀਤਾ। ਗ਼ੁਰਬਤ ਦੇ ਹਾਲਾਤਾਂ ਦੇ ਮਾਰੇ ਇਸ ਪੀੜਿਤ ਪਰਿਵਾਰ ਨੇ ਮੀਡੀਆ ਜਰੀਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਾਹਤ ਫ਼ੰਡ ‘ਚੋਂ ਮਿਲਣ ਵਾਲੀ ਇਕ ਕਰੋੜ ਦੀ ਸਹਾਇਤਾ ਰਾਸ਼ੀ, ਐਚ.ਡੀ.ਐਫ.ਸੀ. ਬੈਂਕ ਵਲੋਂ ਦਿੱਤੀ ਜਾਣ ਵਾਲੀ ਬੀਮਾ ਰਾਸ਼ੀ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਤਾਂ ਕਿ ਪਰਿਵਾਰ ਆਪਣਾ ਗੁਜ਼ਾਰਾ ਸਹੀ ਢੰਗ ਨਾਲ ਕਰ ਸਕੇ।