ਕਣਕ ਦੀ ਫ਼ਸਲ ’ਚ 25 ਰੁਪਏ ਪ੍ਰਤੀ ਕੁਇੰਟਲ ਵਾਧਾ ਕਿਸਾਨਾਂ ਨਾਲ ਮਜ਼ਾਕ-ਬਲਰਾਜ ਸਿੰਘ ਖ਼ਲਸਾ
ਕੋਟ ਈਸੇ ਖਾਂ, 5 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਦਾ ਪੱਧਰ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਲਗਾਤਾਰ ਡਿਗ ਰਿਹਾ ਹੈ ਪਰ ਕਾਰਪੋਰੇਟ ਘਰਾਨਿਆਂ ਦੇ ਥੱਲੇ ਲੱਗੀਆਂ ਸਰਕਾਰਾਂ ਨੂੰ ਮਿਹਨਤਕਸ਼ ਕਿਸਾਨਾਂ ਦੀਆਂ ਅਸਲ ਮੁਸ਼ਕਲਾਂ ਵੱਲ ਰੱਤੀ ਭਰ ਵੀ ਧਿਆਨ ਨਹੀਂ ਹੈ| ਹੁਣ ਵੀ ਕਣਕ ਦੇ ਪ੍ਰਤੀ ਕੁਇੰਟਲ ਭਾਅ ਵਿਚ ਮਹਿਜ਼ 25 ਪੈਸੇ ਪ੍ਰਤੀ ਕਿੱਲੋ ਦਾ ਵਾਧਾ ਕਿਸਾਨੀ ਨਾਲ ਇਕ ਕੋਝਾ ਮਜ਼ਾਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਧਰਮਕੋਟ ਤੋਂ ਇੰਚਾਰਜ ਬਲਰਾਜ ਸਿੰਘ ਖਾਲਸਾ ਨੇ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਵੱਡੇ ਪੂੰਜੀਪਤੀ ਘਰਾਨਿਆਂ ਮੁਤਾਬਕ ਚੱਲਦੀ ਕੇਂਦਰ ਸਰਕਾਰ ਨੇ ਤਾਂ ਨੀਤੀਆਂ ਹੀ ਉਹ ਘੜੀਆਂ ਹਨ ਜੋ ਇਨ੍ਹਾਂ ਘਰਾਨਿਆਂ ਨੂੰ ਲਾਭ ਦਿੰਦੀਆਂ ਹੋਣ ਪਰ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕਦੇ ਵੀ ਡਟ ਕੇ ਕੇਂਦਰ ਅੱਗੇ ਪੰਜਾਬ ਦੀ ਕਿਸਾਨੀ ਦੀ ਗੱਲ ਨਹੀਂ ਕੀਤੀ।
ਕੋਟ ਈਸੇ ਖਾਂ, 5 ਅਕਤੂਬਰ (ਗੁਰਮੀਤ ਸਿੰਘ ਖਾਲਸਾ)- ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਦਾ ਪੱਧਰ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਲਗਾਤਾਰ ਡਿਗ ਰਿਹਾ ਹੈ ਪਰ ਕਾਰਪੋਰੇਟ ਘਰਾਨਿਆਂ ਦੇ ਥੱਲੇ ਲੱਗੀਆਂ ਸਰਕਾਰਾਂ ਨੂੰ ਮਿਹਨਤਕਸ਼ ਕਿਸਾਨਾਂ ਦੀਆਂ ਅਸਲ ਮੁਸ਼ਕਲਾਂ ਵੱਲ ਰੱਤੀ ਭਰ ਵੀ ਧਿਆਨ ਨਹੀਂ ਹੈ| ਹੁਣ ਵੀ ਕਣਕ ਦੇ ਪ੍ਰਤੀ ਕੁਇੰਟਲ ਭਾਅ ਵਿਚ ਮਹਿਜ਼ 25 ਪੈਸੇ ਪ੍ਰਤੀ ਕਿੱਲੋ ਦਾ ਵਾਧਾ ਕਿਸਾਨੀ ਨਾਲ ਇਕ ਕੋਝਾ ਮਜ਼ਾਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਧਰਮਕੋਟ ਤੋਂ ਇੰਚਾਰਜ ਬਲਰਾਜ ਸਿੰਘ ਖਾਲਸਾ ਨੇ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਵੱਡੇ ਪੂੰਜੀਪਤੀ ਘਰਾਨਿਆਂ ਮੁਤਾਬਕ ਚੱਲਦੀ ਕੇਂਦਰ ਸਰਕਾਰ ਨੇ ਤਾਂ ਨੀਤੀਆਂ ਹੀ ਉਹ ਘੜੀਆਂ ਹਨ ਜੋ ਇਨ੍ਹਾਂ ਘਰਾਨਿਆਂ ਨੂੰ ਲਾਭ ਦਿੰਦੀਆਂ ਹੋਣ ਪਰ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕਦੇ ਵੀ ਡਟ ਕੇ ਕੇਂਦਰ ਅੱਗੇ ਪੰਜਾਬ ਦੀ ਕਿਸਾਨੀ ਦੀ ਗੱਲ ਨਹੀਂ ਕੀਤੀ। ਖਾਲਸਾ ਨੇ ਕਿਹਾ ਕਿ ਫਸਲਾਂ ਦੇ ਭਾਅ ਸੁਆਮੀ ਨਾਥਨ ਰਿਪੋਰਟ ਅਨੁਸਾਰ ਲਾਗੂ ਹੋਣੇ ਚਾਹੀਦੇ ਹਨ ਕਿਉਂਕਿ ਹੇਠਲੇ ਪੱਧਰ ’ਤੇ ਦੇਖਿਆ ਜਾਵੇ ਤਾਂ ਇਕ ਕਿਸਾਨ ਦੀ ਮਿਹਨਤ ਤੇ ਖੇਤੀ ਦੇ ਖਰਚੇ ਬਹੁਤ ਜ਼ਿਆਦਾ ਹਨ ਤੇ ਉਸ ਮੁਤਾਬਕ ਫਸਲ ਦੀ ਕੀਮਤ ਨਹੀਂ ਮਿਲ ਰਹੀ ਤੇ ਦੂਜੇ ਪਾਸੇ ਸਰਕਾਰਾਂ ਤੋਂ ਵੀ ਕੋਈ ਆਸ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਹ ਗੱਲ ਸੋਚਣ ਦੀ ਵੱਡੀ ਲੋੜ ਹੈ ਕਿ ਜੇਕਰ ਦੇਸ਼ ਵਿਚ ਕਿਸਾਨੀ ਪੂਰਨ ਖੁਸ਼ਹਾਲ ਨਹੀਂ ਰਹੇਗੀ ਤਾਂ ਕਿਸਾਨੀ ਨਾਲ ਜੁੜੇ ਹੋਏ ਹਰ ਵਰਗ ਦੀ ਆਰਥਿਕਤਾ ’ਤੇ ਵੀ ਵੱਡੀ ਸੱਟ ਵੱਜੇਗੀ| ਉਨ੍ਹਾਂ ਕਿਹਾ ਕਿ ਲੋੜ ਹੈ ਕਿ ਸੰਜੀਦਗੀ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਵਿਚਾਰੀਆਂ ਜਾਣ ਅਤੇ ਫਸਲਾਂ ਦੇ ਭਾਅ ਵੀ ਲਾਗਤ ਨੂੰ ਵੇਖ ਕੇ ਹੀ ਤੈਅ ਕੀਤੇ ਜਾਣ।