06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਨਛੱਤਰ ਸਿੰਘ ਕੂੰਨਰ ਨੇ ਸਰੀ ਸਿਟੀ ਦੇ ਮੇਅਰ ਬ੍ਰਾਂਡੇ ਲੋਕ ਅਤੇ ਕੌਂਸਲਰ ਦਾ ਕੀਤਾ ਸਨਮਾਨ

ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਜਿਵੇਂ ਵਿਦੇਸ਼ਾਂ ਵਿਚ ਜਾ ਕੇ ਆਪਣੇ ਝੰਡੇ ਬੁਲੰਦ ਕੀਤੇ ਹਨ ਉਨ੍ਹਾਂ ਵਿਚੋਂ ਇਕ ਨਛੱਤਰ ਸਿੰਘ ਕੂੰਨਰ ਦੇ ਪਰਿਵਾਰ ਨੇ ਵੀ ਕੈਨੇਡਾ ਵਿਚ ਆਪਣਾ ਅਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੋਇਆ ਹੈ। ਕੂੰਨਰ ਪਰਿਵਾਰ ਦੇ ਅਨੇਕਾਂ ਹੋਟਲ ਹਨ, ਪ੍ਰੋਪਰਟੀ ਦਾ ਵਿਸ਼ਾਲ ਕਾਰੋਬਾਰ ਹੈ ਅਤੇ ਇਸ ਦੇ ਨਾਲ ਕੈਨੇਡਾ ਦੀ ਰਾਜਨੀਤੀ ਵਿਚ ਵੀ ਇਨ੍ਹਾਂ ਦਾ ਵੱਡਾ ਯੋਗਦਾਨ ਹੈ।

ਅਜੀਤ ਡੈਸਕ 06-10-2026
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਜਿਵੇਂ ਵਿਦੇਸ਼ਾਂ ਵਿਚ ਜਾ ਕੇ ਆਪਣੇ ਝੰਡੇ ਬੁਲੰਦ ਕੀਤੇ ਹਨ ਉਨ੍ਹਾਂ ਵਿਚੋਂ ਇਕ ਨਛੱਤਰ ਸਿੰਘ ਕੂੰਨਰ ਦੇ ਪਰਿਵਾਰ ਨੇ ਵੀ ਕੈਨੇਡਾ ਵਿਚ ਆਪਣਾ ਅਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੋਇਆ ਹੈ। ਕੂੰਨਰ ਪਰਿਵਾਰ ਦੇ ਅਨੇਕਾਂ ਹੋਟਲ ਹਨ, ਪ੍ਰੋਪਰਟੀ ਦਾ ਵਿਸ਼ਾਲ ਕਾਰੋਬਾਰ ਹੈ ਅਤੇ ਇਸ ਦੇ ਨਾਲ ਕੈਨੇਡਾ ਦੀ ਰਾਜਨੀਤੀ ਵਿਚ ਵੀ ਇਨ੍ਹਾਂ ਦਾ ਵੱਡਾ ਯੋਗਦਾਨ ਹੈ। ਕੂੰਨਰ ਪਰਿਵਾਰ ਦੀ ਬੇਟੀ ਪ੍ਰਦੀਪ ਕੂੰਨਰ ਸਰੀ ਸਿਟੀ ਦੀ ਕੌਂਸਲਰ ਹੈ। ਹੈਰੀ ਕੂਨਰ ਮੇਅਰ ਦੇ ਐਡਵਾਈਜ਼ਰ ਹਨ, ਉਨ੍ਹਾਂ ਦਾ ਪੋਤਾ ਲੈਂਗਲੀ ਸਿਟੀ ਦਾ ਮੈਨੇਜਰ ਹੈ। ਇਸੇ ਕੜੀ ਨੂੰ ਅੱਗੇ ਵਧਾਉਂਦਿਆਂ ਨਛੱਤਰ ਸਿੰਘ ਕੂੰਨਰ ਨੇ ਮੇਅਰ ਸਮੇਤ ਸਾਰੇ ਕੌਂਸਲਰਾਂ ਨੂੰ ਸਨਮਾਨਿਤ ਕੀਤਾ। ਤਕਰੀਬਨ ਸ਼ਹਿਰ ਦੇ ਉੱਘੇ 200 ਸ਼ਹਿਰ ਵਾਸੀਆਂ ਨੂੰ ਬੁਲਾ ਕੇ ਉਨ੍ਹਾਂ ਦੇ ਰੂ-ਬਰੂ ਕਰਵਾਇਆ। ਇਸ ਮੌਕੇ ਕੂੰਨਰ ਨੇ ਮੇਅਰ ਨੂੰ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਜੋ ਤਕਲੀਫ਼ਾਂ ਆ ਰਹੀਆਂ ਹਨ, ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਆਖਿਆ। ਇਸ ਮੌਕੇ ਕੂੰਨਰ ਪਰਿਵਾਰ ਤੋਂ ਇਲਾਵਾ ਹਰਦੇਵ ਸਿੰਘ, ਦਿਲਬਾਗ ਸਿੰਘ, ਪਰਵੇਜ਼ ਪੱਬੀ, ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਮੰਡੀ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਇੰਡੀਆ ਗੱਠਜੋੜ ਦੇ ਸੱਦੇ ’ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਹਰੀ ਸਿੰਘ ਖਾਈ ਦੀ ਅਗਵਾਈ ਵਿਚ ਹੋਈ ਮੀਟਿੰਗ 8 ਅਕਤੂਬਰ ਨੂੰ ਮੋਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।