05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਵਿਸ਼ਵ ਅਧਿਆਤਮਿਕ ਗੁਰੂ ਸੰਤ ਰਜਿੰਦਰ ਸਿੰਘ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਮੁਖੀ 9 ਅਕਤੂਬਰ ਨੂੰ ਮੋਗਾ ’ਚ ਕਰਨਗੇ ਪ੍ਰਵਚਨ

ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਿਸ਼ਵ ਪ੍ਰਸਿੱਧ ਅਧਿਆਤਮਕ ਗੁਰੂ ਸੰਤ ਰਜਿੰਦਰ ਸਿੰਘ ਮੁਖੀ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ 9 ਅਕਤੂਬਰ ਨੂੰ ਸਤਿਸੰਗ ਅਤੇ ਨਾਮ ਦਾਨ ਪ੍ਰੋਗਰਾਮ ਲਈ ਮੋਗਾ ਵਿਖੇ ਬੁੱਘੀਪੁਰਾ ਜਲੰਧਰ ਹਾਈਵੇ ਮਾਰਗ ‘ਤੇ ਕੈਪੀਟਲ ਹਸਪਤਾਲ ਦੇ ਸਾਹਮਣੇ ਪਹੁੰਚ ਰਹੇ ਹਨ ਜਿੱਥੇ ਸ਼ਾਮ 7 ਵਜੇ ਆਪਣੇ ਅਧਿਆਤਮਕ ਪ੍ਰਵਚਨ ਦੇਣਗੇ ਅਤੇ ਸਤਸੰਗ ਤੋਂ ਬਾਅਦ ਰਾਤ 9 ਵਜੇ ਆਪਣੇ ਭਗਤਾਂ ਨੂੰ ਨਾਮ ਦਾਨ ਅਧਿਆਤਮਕ ਦੀਖਿਆ ਦੇਣਗੇ। ਇਸ ਸਬੰਧੀ ਜੋਨ ਇੰਚਾਰਜ ਭੁਪਿੰਦਰ ਸਿੰਘ, ਜੋਨ ਕੁਆਰਡੀਨੇਟਰ ਆਊਂਟਰੀਚ ਬਲਦੇਵ ਰਾਜ ਹੀਰਾ ਅਤੇ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਵਾਸੀਆਂ ਦਾ ਇਹ ਸੁਭਾਗ ਹੈ ਕਿ ਸੰਤ ਰਜਿੰਦਰ ਸਿੰਘ 26 ਸਾਲਾਂ ਬਾਅਦ ਮੋਗਾ ਦੀ ਧਰਤੀ ‘ਤੇ ਆ ਰਹੇ ਹਨ ਅਤੇ ਸੰਗਤਾਂ ਨੂੰ ਉਨ੍ਹਾਂ ਦੀ ਬੜੇ ਲੰਮੇ ਸਮੇਂ ਤੋਂ ਉਡੀਕ ਸੀ ਅਤੇ ਸੰਗਤਾਂ ਵਿਚ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿਚ ਇਕ ਉਤਸਵ ਜਿੰਨਾਂ ਚਾਅ ਹੈ।

ਅਜੀਤ ਡੈਸਕ 05-10-2026
ਮੋਗਾ, 4 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਿਸ਼ਵ ਪ੍ਰਸਿੱਧ ਅਧਿਆਤਮਕ ਗੁਰੂ ਸੰਤ ਰਜਿੰਦਰ ਸਿੰਘ ਮੁਖੀ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ 9 ਅਕਤੂਬਰ ਨੂੰ ਸਤਿਸੰਗ ਅਤੇ ਨਾਮ ਦਾਨ ਪ੍ਰੋਗਰਾਮ ਲਈ ਮੋਗਾ ਵਿਖੇ ਬੁੱਘੀਪੁਰਾ ਜਲੰਧਰ ਹਾਈਵੇ ਮਾਰਗ ‘ਤੇ ਕੈਪੀਟਲ ਹਸਪਤਾਲ ਦੇ ਸਾਹਮਣੇ ਪਹੁੰਚ ਰਹੇ ਹਨ ਜਿੱਥੇ ਸ਼ਾਮ 7 ਵਜੇ ਆਪਣੇ ਅਧਿਆਤਮਕ ਪ੍ਰਵਚਨ ਦੇਣਗੇ ਅਤੇ ਸਤਸੰਗ ਤੋਂ ਬਾਅਦ ਰਾਤ 9 ਵਜੇ ਆਪਣੇ ਭਗਤਾਂ ਨੂੰ ਨਾਮ ਦਾਨ ਅਧਿਆਤਮਕ ਦੀਖਿਆ ਦੇਣਗੇ। ਇਸ ਸਬੰਧੀ ਜੋਨ ਇੰਚਾਰਜ ਭੁਪਿੰਦਰ ਸਿੰਘ, ਜੋਨ ਕੁਆਰਡੀਨੇਟਰ ਆਊਂਟਰੀਚ ਬਲਦੇਵ ਰਾਜ ਹੀਰਾ ਅਤੇ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਵਾਸੀਆਂ ਦਾ ਇਹ ਸੁਭਾਗ ਹੈ ਕਿ ਸੰਤ ਰਜਿੰਦਰ ਸਿੰਘ 26 ਸਾਲਾਂ ਬਾਅਦ ਮੋਗਾ ਦੀ ਧਰਤੀ ‘ਤੇ ਆ ਰਹੇ ਹਨ ਅਤੇ ਸੰਗਤਾਂ ਨੂੰ ਉਨ੍ਹਾਂ ਦੀ ਬੜੇ ਲੰਮੇ ਸਮੇਂ ਤੋਂ ਉਡੀਕ ਸੀ ਅਤੇ ਸੰਗਤਾਂ ਵਿਚ ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿਚ ਇਕ ਉਤਸਵ ਜਿੰਨਾਂ ਚਾਅ ਹੈ। ਉਨ੍ਹਾਂ ਦੱਸਿਆ ਕਿ ਅਧਿਆਤਮਕ ਸਤਸੰਗ ਦੇ ਇਸ ਪ੍ਰੋਗਰਾਮ ਵਿਚ ਸਿਰਫ਼ ਮੋਗਾ ਤੋਂ ਹੀ ਨਹੀਂ ਸਗੋਂ ਭਾਰਤ ਦੇ ਵੱਖ ਵੱਖ ਰਾਜਾਂ ਦੇ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਪੁੱਜਣ ਦੇ ਨਾਲ ਦੇਸਾਂ ਵਿਦੇਸ਼ਾਂ ਤੋਂ ਵੀ ਲੋਕ ਆ ਰਹੇ ਹਨ ਅਤੇ ਇਸ ਪ੍ਰੋਗਰਾਮ ਦਾ ਆਯੋਜਨ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੀ ਮੋਗਾ ਸਾਖਾ ਵਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 9 ਅਕਤੂਬਰ ਨੂੰ ਸਤਿਸੰਗ ਵਿਚ ਹਿੱਸਾ ਲੈ ਕੇ ਰੂਹਾਨੀ ਪ੍ਰਵਚਨ ਸੁਣਨ ਦਾ ਸੁਭਾਗ ਪ੍ਰਾਪਤ ਕਰਨ।
ਪਿਛਲੀ ਖ਼ਬਰ ਕਣਕ ਦੇ ਭਾਅ ’ਚ ਮਾਮੂਲੀ ਵਾਧਾ ਕਰਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ-ਬਲਜਿੰਦਰ ਸਿੰਘ ਸੰਧੂ ਅਗਲੀ ਖ਼ਬਰ ਬੱਧਨੀ ਖੁਰਦ ਸ਼ਹਿਰੀ ਫੀਡਰ ਚਾਲੂ ਹੋਣ ਨਾਲ ਇਲਾਕੇ ਦੀ ਬਿਜਲੀ ਸਪਲਾਈ ਹੋਵੇਗੀ ਹੋਰ ਸੁਚਾਰੂ-ਬਿਜਲੀ ਅਧਿਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।