ਦੀ ਰਿਟਾਇਰਡ ਰੈਵੇਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋ. ਵਲੋਂ ਬਕਾਏ ਦੇ ਬਿੱਲ ਬਣਾਉਣ ਸਬੰਧੀ 15 ਅਕਤੂਬਰ ਤੱਕ ਆਖ਼ਰੀ ਮੌਕਾ
ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ 30 ਸਤੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਲਗਾਏ ਧਰਨੇ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।
ਦ
ਦੀ ਰਿਟਾਇਰਡ ਰੈਵੇਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮਹੀਨਾਵਾਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ। ਤਸਵੀਰ : ਜਸਪਾਲ ਸਿੰਘ ਬੱਬੀ
04-10-2026
ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ: ਮੋਗਾ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ। ਮੀਟਿੰਗ ਦੌਰਾਨ 30 ਸਤੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਲਗਾਏ ਧਰਨੇ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਧਰਨੇ-ਪ੍ਰਦਰਸ਼ਨ ਵਿਚ ਸ਼ਾਮਲ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਤੇ ਹੋਰ ਆਗੂਆਂ, ਗੁਰਜੀਤ ਸਿੰਘ ਔਲਖ ਜਨਰਲ ਸਕੱਤਰ ਇੰਪਲਾਈਜ਼ ਡੀ.ਸੀ. ਦਫ਼ਤਰ ਯੂਨੀਅਨ ਤੇ ਦੂਸਰੇ ਹੋਰ ਮੁਲਾਜ਼ਮ ਆਗੂਆਂ ਦਾ ਧੰਨਵਾਦ ਕੀਤਾ ਗਿਆ। ਜਿੰਨਾਂ ਸਾਥੀਆਂ ਨੇ ਵੈੱਲਫੇਅਰ ਐਸੋਸੀਏਸ਼ਨ ਨੂੰ ਸਹਿਯੋਗ ਦਿੱਤਾ ਹੈ। 27 ਸਤੰਬਰ ਨੂੰ ਐਸੋਸੀਏਸ਼ਨ ਮੈਂਬਰ ਬਲਜੀਤ ਸਿੰਘ ਲੰਗੇਆਣਾ ਦੇ ਸੁਰਗਵਾਸ ਹੋਣ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਤੇ ਵਿੱਛੜੀ ਰੂਹ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੌਰਾਨ ਕਿਹਾ ਗਿਆ ਿਕ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਤੇ ਪੈਨਸ਼ਨਰ ਦੇ ਬਕਾਇਆ ਨਾ ਬਣਾਉਣ ਕਾਰਣ ਰਿਟਾਇਰਡ ਮੁਲਾਜ਼ਮਾਂ ਵਿਚ ਗ਼ੁੱਸੇ ਦੀ ਲਹਿਰ ਹੈ। ਦੋ ਮਹੀਨੇ ਤੋ ਸੁੱਤੇ ਅਧਿਕਾਰੀਆਂ ਕਰਮਚਾਰੀਆਂ ਨੂੰ ਐਸੋਸੀਏਸ਼ਨ ਵਲੋਂ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਪਲਾਈਜ਼ ਯੂਨੀਅਨ ਨੇ 7 ਦਿਨ ਦਾ ਸਮਾਂ ਮੰਗਿਆਂ ਸੀ ਪਰ ਸਾਡੇ ਵਲੋਂ 15 ਅਕਤੂਬਰ ਤੱਕ ਦਾ ਹੋਰ ਸਮਾਂ ਦਿੱਤਾ ਜਾਂਦਾ ਹੈ। ਜੇਕਰ ਫੇਰ ਵੀ ਬਿੱਲ ਅਪ੍ਰੈਲ ਤੋ ਸਤੰਬਰ ਤੱਕ ਛੇ ਮਹੀਨਿਆਂ ਦੇ ਬਣਾ ਕੇ, ਬਕਾਇਆ ਬੈਂਕ ਖਾਤਿਆਂ ਵਿਚ ਨਹੀਂ ਜਾਂਦਾ ਤਾ ਇਕੱਲੇ-ਇਕੱਲੇ ਬਿੱਲ ਕਲਰਕ ਤੇ ਸਬੰਧਿਤ ਤਹਿਸੀਲਦਾਰ ਦਾ ਸਖ਼ਤੀ ਨਾਲ ਘਿਰਾਓ ਕਰਕੇ ਜਲੂਸ ਕੱਢਿਆ ਜਾਵੇਗਾ। ਮੀਟਿੰਗ ਵਿਚ ਗੁਰਮੇਲ ਸਿੰਘ ਗੋਂਦਾਰਾ, ਲਖਵੀਰ ਸਿੰਘ, ਗੁਰਮੇਲ ਸਿੰਘ, ਰਤਨ ਸਿੰਘ ਗਿੱਲ, ਗੁਰਦੌਰ ਸਿੰਘ, ਜਗਰਾਜ ਸਿੰਘ, ਜਸਵੰਤ ਸਿੰਘ, ਕਮਲੇਸ਼ ਕੁਮਾਰ, ਮੱਘਰ ਸਿੰਘ, ਚੰਦ ਸਿੰਘ, ਮੱਖਣ ਜੀਤ, ਗੁਰਤੇਜ ਸਿੰਘ ਗਿੱਲ, ਨਾਇਬ ਸਿੰਘ, ਕੇਵਲ ਸਿੰਘ, ਚਮਕ ੌਰ ਸਿੰਘ, ਗੁਰਮੇਲ ਸਿੰਘ, ਬਲਵਿੰਦਰ ਸਿੰਘ, ਰਸ਼ਪਾਲ ਸਿੰਘ, ਠਾਣਾ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ, ਸੰਤੋਖ ਸਿੰਘ, ਨਾਇਬ ਸਿੰਘ, ਠਾਣਾ ਸਿੰਘ, ਬਲਦੇਵ ਸਿੰਘ, ਮੋਹਣ ਸਿੰਘ, ਗੁਰਮੀਤ ਸਿੰਘ, ਮੰਗਲ ਪ੍ਰਕਾਸ਼, ਬਲਵੰਤ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਸਾਰੇ ਪਟਵਾਰੀ ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਰਾਮ ਰੱਖਾ ਸਿੰਘ, ਮੁਲਖਰਾਜ, ਗੁਰਮੀਤ ਸਿੰਘ, ਗੁਰਨਾਮ ਸਿੰਘ, ਹਰਿੰਦਰਪਾਲ ਸਿੰਘ ਸਾਰੇ ਕਾਨੂੰਨਗੋ ਤੇ ਤਜਿੰਦਰ ਸਿੰਘ ਖਹਿਰਾ ਸੀਨੀਅਰ ਅਸਿਸਟੈਂਟ ਸ਼ਾਮਲ ਹੋਏ।