02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮੋਗਾ ’ਚ ਬੱਧਨੀ ਕਲਾਂ ਵਾਲੇ ਮਹਾਂਪੁਰਖਾਂ ਦੇ 41ਵੇਂ ਧਾਰਮਿਕ ਦੀਵਾਨ 12 ਅਕਤੂਬਰ ਤੋਂ

ਮੋਗਾ, 1 ਅਕਤੂਬਰ (ਸੁਰਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ’ਚ ਚਾਰ ਰੋਜਾ 41ਵੇਂ ਧਾਰਮਿਕ ਦੀਵਾਨ 12 ਅਕਤੂਬਰ ਤੋਂ 15 ਅਕਤੂਬਰ ਤੱਕ ਗੁਰੂ ਨਾਨਕ ਕਾਲਜ ਮੋਗਾ ਵਿਖੇ ਸਜਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਆਨੰਦ ਈਸ਼ਵਰ ਦਰਬਾਰ (ਨਾਨਕਸਰ) ਠਾਠ ਦੇ ਮੁਖੀ ਪੂਰਨ ਮਹਾਂਪੁਰਖ ਬੱਧਨੀ ਕਲਾਂ ਵਾਲਿਆਂ ਵਲੋਂ ਦੀਵਾਨ ਸਜਾਏ ਜਾਣਗੇ।

ਅਜੀਤ ਡੈਸਕ 02-10-2026
ਮੋਗਾ, 1 ਅਕਤੂਬਰ (ਸੁਰਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ’ਚ ਚਾਰ ਰੋਜਾ 41ਵੇਂ ਧਾਰਮਿਕ ਦੀਵਾਨ 12 ਅਕਤੂਬਰ ਤੋਂ 15 ਅਕਤੂਬਰ ਤੱਕ ਗੁਰੂ ਨਾਨਕ ਕਾਲਜ ਮੋਗਾ ਵਿਖੇ ਸਜਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਆਨੰਦ ਈਸ਼ਵਰ ਦਰਬਾਰ (ਨਾਨਕਸਰ) ਠਾਠ ਦੇ ਮੁਖੀ ਪੂਰਨ ਮਹਾਂਪੁਰਖ ਬੱਧਨੀ ਕਲਾਂ ਵਾਲਿਆਂ ਵਲੋਂ ਦੀਵਾਨ ਸਜਾਏ ਜਾਣਗੇ। ਜਿਸ ਵਿਚ ਕਥਾ ਕੀਰਤਨ ਹੋਵੇਗਾ ਅਤੇ ਮਹਾਪੁਰਖਾਂ ਵਲੋਂ ਰਾਤ ਦੇ ਦੀਵਾਨ ਸਜਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀਵਾਨਾ ਨੂੰ 41 ਸਾਲ ਤੋਂ ਲਗਾਤਾਰ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ। ਇਸ ਸਮਾਗਮ ਵਿਚ ਬਾਬਾ ਗੁਰਬਖ਼ਸ਼ ਸਿੰਘ, ਬਾਬਾ ਜਗਤਾਰ ਸਿੰਘ ਤੋਂ ਇਲਾਵਾ ਨਾਨਕਸਰ ਅਤੇ ਹੋਰ ਵੀ ਸੰਪਰਦਾਇ ਦੇ ਸੰਤ ਮਹਾਪੁਰਖ ਪਹੁੰਚਣਗੇ। ਉਨ੍ਹਾਂ ਦੱਸਿਆਂ ਕਿ 15 ਅਕਤੂਬਰ ਦਿਨ ਵੀਰਵਾਰ ਨੂੰ ਅੰਮ੍ਰਿਤ ਸੰਚਾਰ ਹੋਵੇਗਾ ਜਿਸ ਵਿਚ ਸੰਗਤਾਂ ਨਾਮ ਲਿਖਵਾ ਕੇ ਗੁਰੂ ਦੀਆਂ ਦਾਤਾ ਪ੍ਰਾਪਤ ਕਰ ਸਕਦੀਆਂ ਹਨ। ਇਸ ਮੌਕੇ ਮਾਸਟਰ ਸੁਖਦੇਵ ਸਿੰਘ, ਅਵਤਾਰ ਸਿੰਘ, ਸਤਿੰਦਰਪਾਲ ਸਿੰਘ, ਡਾ. ਬਲਵਿੰਦਰ ਸਿੰਘ, ਦਰਸ਼ਨ ਸਿੰਘ, ਰਵਿੰਦਰ ਸਿੰਘ ਬੰਟੀ, ਡਾ. ਅਵਤਾਰ ਸਿੰਘ ਦੇਵਗਨ, ਪਰਮਜੀਤ ਸਿੰਘ ਬਿੱਟੂ, ਚਮਕੌਰ ਸਿੰਘ ਰਣੀਆਂ, ਹਰਪ੍ਰੀਤ ਸਿੰਘ, ਭਗਵਾਨ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਸਿੰਘ ਟੈਣੀ ਅਮਨਜੀਤ ਸਿੰਘ ਗੋਲਡੀ, ਕਮਲਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ, ਜਗਜੀਤ ਸਿੰਘ ਗਿੱਲ, ਕੁਲਵੰਤ ਸਿੰਘ, ਅਮਰਦੀਪ ਸਿੰਘ, ਬਲਵੰਤ ਸਿੰਘ ਕਲਸੀ, ਕਰਮਜੀਤ ਸਿੰਘ ਕਲੇਰ, ਗੁਰਪ੍ਰਤਾਪ ਸਿੰਘ, ਜਗਰਾਜ ਸਿੰਘ, ਜਸਵੀਰ ਸਿੰਘ ਡੀਐਸਪੀ, ਸੁਖਮੰਦਰ ਸਿੰਘ, ਗੁਰਜੀਤ ਸਿੰਘ ਦੁੱਨੇਕੇ, ਅਰਸ਼ਦੀਪ ਸਿੰਘ, ਰੂਪ ਸਿੰਘ ਆਰੇ ਵਾਲੇ, ਕੇਵਲ ਸਿੰਘ, ਸੋਨੂੰ ਲੋਹਗੜ੍ਹ, ਮਨਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਹਾੜ੍ਹੀ ਦੀਆਂ ਫਸਲਾਂ ਦੇ ਭਾਅ ’ਚ ਕੀਤਾ ਵਾਧਾ ਕਿਸਾਨਾਂ ਨਾਲ ਮਜ਼ਾਕ-ਬੀ.ਕੇ.ਯੂ ਖੋਸਾ ਅਗਲੀ ਖ਼ਬਰ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਦੇ ਹੱਕ ’ ਚ ਸਾਹਿਬ ਸਿੰਘ ਹਲਕਾ ਧਰਮਕੋਟ ਦੀ ਅਗਵਾਈ ’ ਚ ਹੋਈ ਰੈਲੀ ਬਾਪੂ ਤਰਸੇਮ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।