26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਇਸਕਾਨ ਪ੍ਰਚਾਰ ਕਮੇਟੀ ਮੋਗਾ ਵਲੋਂ ਦਰਸ਼ਨਾ ਮਹਿਦੀ ਰੱਤਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਭਲਕੇ ਚਿੰਤਪੁਰਨੀ ਧਰਮਸ਼ਾਲਾ ’ਚ ਸ਼ੋਕ ਸਭਾ ਕੀਤੀ ਜਾਵੇਗੀ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਇਸਕਾਨ ਪ੍ਰਚਾਰ ਸੰਮਤੀ ਮੋਗਾ ਪ੍ਰੋਜੈਕਟ ਡਾਇਰੈਕਟਰ ਵਿੱਕੀ ਮਹਿਦੀ ਰੱਤਾ ਦੀ ਮਾਤਾ ਸ਼੍ਰੀਮਤੀ ਦਰਸ਼ਨਾ ਮਹਿਦੀ ਰੱਤਾ ਦੇ ਦਿਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦੀ ਹੈ। ਵਿੱਛੜੀ ਆਤਮਾ ਲਈ ਇਕ ਸ਼ੋਕ ਸਭਾ 27 ਸਤੰਬਰ 2026 ਨੂੰ ਦੁਪਹਿਰ 1:00 ਵਜੇ ਤੋਂ 2:00 ਵਜੇ ਤੱਕ ਚਿੰਤਪੁਰਨੀ ਧਰਮਸ਼ਾਲਾ ਮੋਗਾ ਵਿਖੇ ਆਯੋਜਿਤ ਕੀਤੀ ਜਾਵੇਗੀ।

ਅਜੀਤ ਡੈਸਕ 26-09-2026
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਇਸਕਾਨ ਪ੍ਰਚਾਰ ਸੰਮਤੀ ਮੋਗਾ ਪ੍ਰੋਜੈਕਟ ਡਾਇਰੈਕਟਰ ਵਿੱਕੀ ਮਹਿਦੀ ਰੱਤਾ ਦੀ ਮਾਤਾ ਸ਼੍ਰੀਮਤੀ ਦਰਸ਼ਨਾ ਮਹਿਦੀ ਰੱਤਾ ਦੇ ਦਿਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦੀ ਹੈ। ਵਿੱਛੜੀ ਆਤਮਾ ਲਈ ਇਕ ਸ਼ੋਕ ਸਭਾ 27 ਸਤੰਬਰ 2026 ਨੂੰ ਦੁਪਹਿਰ 1:00 ਵਜੇ ਤੋਂ 2:00 ਵਜੇ ਤੱਕ ਚਿੰਤਪੁਰਨੀ ਧਰਮਸ਼ਾਲਾ ਮੋਗਾ ਵਿਖੇ ਆਯੋਜਿਤ ਕੀਤੀ ਜਾਵੇਗੀ। ਸੰਸਥਾ ਦੇ ਮੁਖੀ ਨਵਦੀਪ ਗੁਪਤਾ, ਚੇਅਰਮੈਨ ਦੇਵ ਪ੍ਰੀਆ ਤਿਆਗੀ ਨੇ ਕਿਹਾ ਕਿ ਦਰਸ਼ਨਾ ਮਹਿੰਦੀਰੱਤਾ ਦਾ ਦਿਹਾਂਤ ਸੰਸਥਾ ਅਤੇ ਪੂਰੇ ਸ਼ਰਧਾਲੂ ਭਾਈਚਾਰੇ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਇਸਕਾਨ ਪ੍ਰਚਾਰ ਸੰਮਤੀ ਮੋਗਾ ਇਸ ਦੁੱਖ ਦੀ ਘੜੀ ਵਿਚ ਵਿੱਕੀ ਅਤੇ ਉਸ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਅਤੇ ਏਕਤਾ ਨਾਲ ਖੜ੍ਹੀ ਹੈ। ਉਨ੍ਹਾਂ ਨੇ ਭਗਵਾਨ ਸ਼੍ਰੀ ਜਗਨਨਾਥ ਜੀ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣ ਅਤੇ ਇਸ ਔਖੇ ਸਮੇਂ ਵਿਚ ਪਰਿਵਾਰ ਨੂੰ ਬਲ ਬਖ਼ਸ਼ਣ। ਸੰਗਠਨ ਨੇ ਭਗਵਾਨ ਜਗਨਨਾਥ ਰਥ ਯਾਤਰਾ ਵਿਚ ਹਿੱਸਾ ਲੈਣ ਵਾਲੇ ਸਾਰੇ ਸ਼ਰਧਾਲੂਆਂ ਅਤੇ ਸ਼ੁੱਭਚਿੰਤਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭੋਗ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਅਤੇ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਦੇਣ। ਇਸ ਮੌਕੇ ਦੇਵ ਪ੍ਰੀਆ ਤਿਆਗੀ, ਨਵਦੀਪ ਗੁਪਤਾ, ਰਜਨੀਸ਼ ਕੁਮਾਰ, ਰੋਮੀ ਬਾਂਸਲ, ਸ਼੍ਰੀ ਕਾਂਤ ਕਟਾਰੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਪੰਚਾਇਤ ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ ਲੋਕ ਕਲਿਆਣ ਮੇਲਾ 2.0 ਆਯੋਜਿਤ ਅਗਲੀ ਖ਼ਬਰ ਬੰਬੀਹਾ ਭਾਈ ਤੋਂ ਅਕਾਲੀ ਵਰਕਰਾਂ ਤੇ ਬੀਬੀਆਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।