20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਲੇਬਰ ਯੂਨੀਅਨ ਦੇ ਆਗੂਆਂ ਨੇ ਲੇਬਰ ਇੰਸਪੈਕਟਰ ਨੂੰ ਮੰਗ ਪੱਤਰ ਸੌਂਪਿਆ

ਮੋਗਾ, 19 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਸੈਕਟਰੀਏਟ ਵਿਖੇ ਲੇਬਰ ਇੰਸਪੈਕਟਰ ਨੂੰ ਮੰਗ ਪੱਤਰ ਪ੍ਰਧਾਨ ਇਕਬਾਲ ਤਖਾਣਵੱਧ ਅਤੇ ਸਕੱਤਰ ਪਰਮਜੀਤ ਮੋਗਾ ਦੀ ਅਗਵਾਈ ਵਿਚ ਮੰਗ ਪੱਤਰ ਸੌਂਪਿਆ ਗਿਆ| ਜਿਸ ਵਿਚ ਮੰਗ ਸੀ ਕਿ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵੈੱਲਫੇਅਰ ਬੋਰਡ ਦੀ ਸਾਈਟ ਕੁਝ ਕੁ ਹਫਤਿਆਂ ਤੋਂ ਪ੍ਰੋਪਰ ਸਾਈਟ ਕੰਮ ਨਹੀਂ ਕਰ ਰਹੀ ਤਕਰੀਬਨ ਬੰਦ ਹੀ ਰਹਿੰਦੀ ਹੈ ਅਤੇ ਲਾਭਪਾਤਰੀ ਸਾਥੀਆਂ ਦੇ ਜਿੰਨੇ ਵੀ ਕੇਸ ਬਕਾਇਆ ਜਿਵੇਂ ਕਿ ਵਜ਼ੀਫਾ, ਐਕਸਗਰੈਸੀਆ, ਪੈਨਸ਼ਨ, ਦਾਹ-ਸੰਸਕਾਰ, ਪੈਨਸ਼ਨ ਸਕੀਮਾਂ ਜੋ ਬੋਰਡ ਵਲੋਂ ਪਾਸ ਹੋਣ ਦੇ ਬਾਵਜੂਦ ਖਾਤਿਆਂ ਵਿਚ ਪੈਸੇ ਨਹੀਂ ਪਾਏ ਗਏ। ਸੋ ਇਨ੍ਹਾਂ ਸਾਥੀਆਂ ਦੇ ਖਾਤਿਆਂ ਵਿਚ ਪਾਸ ਹੋਏ ਪੈਸੇ ਜਲਦੀ ਤੋਂ ਜਲਦੀ ਪਾਏ ਜਾਣ।

ਅਜੀਤ ਡੈਸਕ 20-09-2026
ਮੋਗਾ, 19 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਸੈਕਟਰੀਏਟ ਵਿਖੇ ਲੇਬਰ ਇੰਸਪੈਕਟਰ ਨੂੰ ਮੰਗ ਪੱਤਰ ਪ੍ਰਧਾਨ ਇਕਬਾਲ ਤਖਾਣਵੱਧ ਅਤੇ ਸਕੱਤਰ ਪਰਮਜੀਤ ਮੋਗਾ ਦੀ ਅਗਵਾਈ ਵਿਚ ਮੰਗ ਪੱਤਰ ਸੌਂਪਿਆ ਗਿਆ| ਜਿਸ ਵਿਚ ਮੰਗ ਸੀ ਕਿ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵੈੱਲਫੇਅਰ ਬੋਰਡ ਦੀ ਸਾਈਟ ਕੁਝ ਕੁ ਹਫਤਿਆਂ ਤੋਂ ਪ੍ਰੋਪਰ ਸਾਈਟ ਕੰਮ ਨਹੀਂ ਕਰ ਰਹੀ ਤਕਰੀਬਨ ਬੰਦ ਹੀ ਰਹਿੰਦੀ ਹੈ ਅਤੇ ਲਾਭਪਾਤਰੀ ਸਾਥੀਆਂ ਦੇ ਜਿੰਨੇ ਵੀ ਕੇਸ ਬਕਾਇਆ ਜਿਵੇਂ ਕਿ ਵਜ਼ੀਫਾ, ਐਕਸਗਰੈਸੀਆ, ਪੈਨਸ਼ਨ, ਦਾਹ-ਸੰਸਕਾਰ, ਪੈਨਸ਼ਨ ਸਕੀਮਾਂ ਜੋ ਬੋਰਡ ਵਲੋਂ ਪਾਸ ਹੋਣ ਦੇ ਬਾਵਜੂਦ ਖਾਤਿਆਂ ਵਿਚ ਪੈਸੇ ਨਹੀਂ ਪਾਏ ਗਏ। ਸੋ ਇਨ੍ਹਾਂ ਸਾਥੀਆਂ ਦੇ ਖਾਤਿਆਂ ਵਿਚ ਪਾਸ ਹੋਏ ਪੈਸੇ ਜਲਦੀ ਤੋਂ ਜਲਦੀ ਪਾਏ ਜਾਣ। ਆਗੂਆਂ ਨੇ ਕਿਹਾ ਕਿ ਜਦੋਂ ਕੋਈ ਸਖਤ ਮਿਹਨਤ ਕਰਨ ਵਾਲਾ ਅਤੇ ਰੋਜ਼ ਕਮਾ ਕੇ ਖਾਣ ਵਾਲਾ ਆਪਣੀ ਦਿਹਾੜੀ ਛੱਡ ਕੇ ਸੇਵਾ ਕੇਂਦਰਾਂ ਵਿਚ ਆਪਣੇ ਫਾਰਮ ਜਮਾਂ ਕਰਵਾਉਣ ਆਉਂਦਾ ਹੈ ਤਾਂ ਅੱਗੋਂ ਰਟਿਆ ਰਟਾਇਆ ਜਵਾਬ ਮਿਲਦਾ ਹੈ ਕਿ ਸਾਈਟ ਬੰਦ ਹੈ। ਸਾਡੇ ਲੀਡਰ ਟਾਹਰਾਂ ਵੱਡੇ ਵੱਡੇ ਮੁਲਕਾਂ ਵਾਂਗੂ ਮਾਰਦੇ ਨੇ ਪਰ ਸਿਸਟਮ ਚੱਲ ਰਹੇ ਹਨ। ਆਗੂਆਂ ਨੇ ਸਰਕਾਰਾਂ ਉੱਪਰ ਦੋਸ਼ ਲਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ ਦੋਨਾਂ ਨੇ ਆਪਣੇ ਨਿੱਜੀ ਫਾਇਦਿਆਂ ਲਈ ਬੋਰਡ ਦਾ ਪੈਸਾ ਵਰਤਿਆ ਜਦੋਂ ਕਿ ਇਹ ਪੈਸਾ ਇਨ੍ਹਾਂ ਮਿਹਨਤ ਕਰਨ ਵਾਲੇ ਮਿਹਨਤੀ ਕਾਮਿਆਂ ਦੇ ਟੈਕਸ ਦਾ ਪੈਸਾ ਹੈ| ਜਦੋਂ ਕਿ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵੈੱਲਫੇਅਰ ਬੋਰਡ ਦੇ ਐਕਟ ਵਿਚ ਸਾਫ ਸਾਫ ਦਰਜ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਬਿਨਾਂ ਕੋਈ ਵੀ ਸਰਕਾਰ ਬੋਰਡ ਦਾ ਪੈਸਾ ਨਹੀਂ ਵਰਤ ਸਕਦੀ ਪਰ ਇਨ੍ਹਾਂ ਸਰਕਾਰਾਂ ਵਲੋਂ ਖੁਦ ਹੀ ਕਾਨੂੰਨ ਦੀਆਂ ਸ਼ਰੇ੍ਹਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ।
ਪਿਛਲੀ ਖ਼ਬਰ ਗੁਰੂ ਨਾਨਕ ਮੋਦੀ ਖਾਨਾ ਦਾ ਹੋਇਆ 271 ਵਾਂ ਰਾਸ਼ਨ ਵੰਡ ਸਮਾਗਮ ਪਿਛਲੇ 22 ਸਾਲਾਂ ਤੋਂ ਲੋੜਵੰਦ ਪਰਿਵਾਰਾਂ ਨੂੰ ਦੇ ਰਹੇ ਹਰ... ਅਗਲੀ ਖ਼ਬਰ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।