ਖੇਡਾਂ ਵਤਨ ਪੰਜਾਬ ਦੀਆਂ ਵਿਚ ਸੰਤ ਬਾਬਾ ਭਾਗ ਸਿੰਘ ਕਾਲਜ ਸੁਖਾਨੰਦ ਦੀ ਝੰਡੀ
ਠੱਠੀ ਭਾਈ, 19 ਸਤੰਬਰ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੀਆਂ ਵਿਦਿਆਰਥਣ ਖਿਡਾਰਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੋਡੇ ਵਿਖੇ ਆਯੋਜਿਤ ਜੋਨ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚ ਵੱਧ ਚੜ੍ਹ ਕੇ ਭਾਗ ਲਿਆ ਅਤੇ ਕਰੜੇ ਪ੍ਰਦਰਸ਼ਨ ਤੋਂ ਬਾਅਦ 4 ਗੋਲਡ ਮੈਡਲ, 3 ਸਿਲਵਰ ਮੈਡਲ ਤੇ 3 ਬਰੋਂਜ਼ ਮੈਡਲ ਹਾਸਲ ਕਰਕੇ ਸੁਖਾਨੰਦ ਕਾਲਜ ਦਾ ਨਾਂਅ ਰੁਸ਼ਨਾਇਆ ਹੈ। ਪ੍ਰਿੰਸੀਪਲ ਡਾ.
ਠੱਠੀ ਭਾਈ, 19 ਸਤੰਬਰ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੀਆਂ ਵਿਦਿਆਰਥਣ ਖਿਡਾਰਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੋਡੇ ਵਿਖੇ ਆਯੋਜਿਤ ਜੋਨ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿਚ ਵੱਧ ਚੜ੍ਹ ਕੇ ਭਾਗ ਲਿਆ ਅਤੇ ਕਰੜੇ ਪ੍ਰਦਰਸ਼ਨ ਤੋਂ ਬਾਅਦ 4 ਗੋਲਡ ਮੈਡਲ, 3 ਸਿਲਵਰ ਮੈਡਲ ਤੇ 3 ਬਰੋਂਜ਼ ਮੈਡਲ ਹਾਸਲ ਕਰਕੇ ਸੁਖਾਨੰਦ ਕਾਲਜ ਦਾ ਨਾਂਅ ਰੁਸ਼ਨਾਇਆ ਹੈ। ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਔਲਖ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਲਜ ਨੂੰ ਮਾਣ ਹੈ ਸਾਡੀ ਕਬੱਡੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਸੁਖਾਨੰਦ ਸੰਸਥਾਵਾਂ ਦਾ ਨਾਂਅ ਹਰ ਵਾਰ ਦੀ ਤਰ੍ਹਾਂ ਇਸ ਵਰ੍ਹੇ ਵੀ ਜ਼ਿਲ੍ਹਾ ਪੱਧਰ ਤੇ ਬੁਲੰਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਬੱਡੀ ਤੋਂ ਬਿਨਾਂ ਵਿਅਕਤੀਗਤ ਖੇਡਾਂ ਵਿਚ ਵੀ ਵਿਦਿਆਰਥਣ ਖਿਡਾਰਨਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਬੀ.ਸੀ.ਏ. ਭਾਗ ਤੀਜਾ ਦੀ ਜਸਪ੍ਰੀਤ ਕੌਰ ਨੇ ਲੰਮੀ ਛਾਲ ਵਿਚ ਪਹਿਲਾ ਸਥਾਨ ਅਤੇ 4 00 ਮੀਟਰ ਰੇਸ ਵਿਚ ਦੂਜਾ ਸਥਾਨ ਹਾਸਿਲ ਕੀਤਾ। ਕੋਮਲਪ੍ਰੀਤ ਕੌਰ ਬੀ.ਕੌਮ. ਭਾਗ ਤੀਜਾ ਨੇ ਸੋਟ ਪੁੱਟ ਵਿਚ ਪਹਿਲਾ ਸਥਾਨ ਹਾਸਲ ਕੀਤਾ। ਬੀ.ਕੌਮ. ਭਾਗ ਦੂਜਾ ਦੀ ਮਨਜੀਤ ਕੌਰ ਨੇ 400 ਮੀਟਰ ਰੇਸ ਵਿਚ ਪਹਿਲਾ ਸਥਾਨ ਅਤੇ ਸੋਟ ਪੁੱਟ ਵਿਚ ਦੂਜਾ ਸਥਾਨ ਹਾਸਿਲ ਕੀਤਾ। ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਕਿਸਮਤਜੋਤ ਕੌਰ ਭੁੱਲਰ ਨੇ 200 ਮੀਟਰ ਰੇਸ ਵਿਚ ਦੂਜਾ ਸਥਾਨ ਹਾਸਲ ਕੀਤਾ। ਕੰਚਨਪ੍ਰੀਤ ਕੌਰ ਬੀ.ਕੌਮ. ਭਾਗ ਤੀਜਾ ਨੇ ਲੰਮੀ ਛਾਲ ਵਿਚ, ਬੀ.ਏ. ਭਾਗ ਪਹਿਲਾ ਦੀ ਮੋਨਿਕਾ ਸ਼ਰਮਾ ਨੇ 100 ਮੀਟਰ ਰੇਸ ਵਿਚ ਅਤੇ ਜਸ਼ਨਪ੍ਰੀਤ ਕੌਰ ਬੀ. ਏ. ਭਾਗ ਤੀਜਾ ਨੇ ਸੋਟ ਪੁੱਟ ਵਿਚ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸ਼ਾਨਦਾਰ ਸਫਲਤਾਵਾਂ ਲਈ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਾਬਾ ਜਗਦੇਵ ਸਿੰਘ, ਚਰਨਜੀਤ ਸਿੰਘ ਗੱਬੀ, ਸੁਖਦੇਵ ਸਿੰਘ, ਚਰਨਜੀਤ ਸਿੰਘ ਸਿੱਧੂ, ਦਿਆ ਸਿੰਘ, ਅਜਮੇਰ ਸਿੰਘ, ਜੱਸਾ ਸਿੰਘ ਨੇ ਸਰੀਰਕ ਸਿੱਖਿਆ ਵਿਭਾਗ ਦੇ ਸਹਾਇਕ ਪ੍ਰੋ. ਰਾਜਦੀਪ ਕੌਰ, ਸਹਾਇਕ ਪ੍ਰੋ. ਰਜਵੰਤ ਕੌਰ, ਹੋਣਹਾਰ ਵਿਦਿਆਰਥਣ ਖਿਡਾਰਨਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਬੁਲੰਦੀਆਂ ਛੋਹਣ ਅਤੇ ਹਰ ਖੇਤਰ ਵਿਚ ਮੱਲਾਂ ਮਾਰਨ ਲਈ ਅਸ਼ੀਰਵਾਦ ਦਿੱਤਾ।