18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਾਲਾਨਾ ਸਮਾਗਮ ਵਿਚ ਸਹਿਯੋਗ ਦੇਣ ਲਈ ਸੰਗਤਾਂ ਦਾ ਕੀਤਾ ਧੰਨਵਾਦ

ਕਿਸ਼ਨਪੁਰਾ ਕਲਾਂ, 17 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਾਗਲੇ ਪਿੰਡ ਸੁਸਾਇਟੀ ਵਿਖੇ ਪ੍ਰਬੰਧਕ ਕਮੇਟੀ, ਨਗਰ ਨਿਵਾਸੀ, ਐਨ. ਆਰ.

ਅਜੀਤ ਡੈਸਕ 18-09-2026
ਕਿਸ਼ਨਪੁਰਾ ਕਲਾਂ, 17 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਾਗਲੇ ਪਿੰਡ ਸੁਸਾਇਟੀ ਵਿਖੇ ਪ੍ਰਬੰਧਕ ਕਮੇਟੀ, ਨਗਰ ਨਿਵਾਸੀ, ਐਨ. ਆਰ. ਆਈ. ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 39ਵਾਂ ਸਾਲਾਨਾ ਜੋੜ ਮੇਲਾ ਖਵਾਜਾ ਬਲੀ ਦਰਿਆ ਸਤਲੁਜ ਚੱਕ ਕੰਨੀਆਂ ਕਲਾਂ ਸੁਸਾਇਟੀ ਦੀ ਦਾਣਾ ਮੰਡੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ| ਇਨ੍ਹਾਂ ਸਮਾਗਮਾਂ ਸਬੰਧੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸੇਵਾਦਾਰ ਬਲਜੀਤ ਸਿੰਘ ਢਿੱਲੋਂ, ਪੰਚ ਜਗਦੀਪ ਸਿੰਘ ਢਿੱਲੋਂ ਆਦਿ ਨੇ ਕਿਹਾ ਕਿ ਸਾਲਾਨਾ ਸਮਾਗਮ ਸਬੰਧੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਖੰਡ ਪਾਠਸਸਾਹਿਬ ਦੇ ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ। ਚਰਨਜੀਤ ਸਿੰਘ ਗੋਰਾ ਬਰਾੜ, ਪੰਚ ਜਗਦੀਪ ਸਿੰਘ ਢਿੱਲੋਂ ਆਦਿ ਉੱਦਮੀ ਸੇਵਾਦਾਰ ਨੇ ਐਨ.ਆਰ.ਆਈ. ਵੀਰ ਰਛਪਾਲ ਸਿੰਘ ਬਰਾੜ ਕੈਨੇਡਾ, ਮਨਜਿੰਦਰ ਸਿੰਘ ਬਰਾੜ ਕੈਨੇਡਾ, ਹਨੀ ਗਿੱਲ ਯੂ.ਐਸ.ਏ., ਜਸਕੀਰਤ ਸਿੰਘ ਕੈਨੇਡਾ, ਨੰਬਰਦਾਰ ਹਰਮਨਦੀਪ ਸਿੰਘ ਬਰਾੜ ਕੈਨੇਡਾ, ਬਲਰਾਜ ਸਿੰਘ ਬਰਾੜ ਕੈਨੇਡਾ, ਗੁਰਚਰਨ ਸਿੰਘ ਬਰਾੜ ਯੂ. ਐਸ. ਏ., ਨਵਦੀਪ ਸਿੰਘ ਬਰਾੜ, ਸਤਿਨਾਮ ਸਿੰਘ ਢਿੱਲੋਂ ਆਸਟ੍ਰੇਲੀਆ ਆਦਿ ਦਾ ਅਤੇ ਸਮੁੱਚੇ ਸਮਾਗਮ ਦੌਰਾਨ ਲੰਗਰ, ਦੀਵਾਨਾ, ਜੋੜਿਆ, ਛਬੀਲਾਂ ਅਤੇ ਹੋਰ ਪ੍ਰਬੰਧਾਂ ਲਈ ਸਹਿਯੋਗ ਦੇਣ ਵਾਲਿਆਂ ਦਾ ਸਮੁੱਚੀ ਨੌਜਵਾਨ ਪ੍ਰਬੰਧਕ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ| ਇਸ ਮੌਕੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ, ਚਰਨਜੀਤ ਸਿੰਘ ਗੋਰਾ ਬਰਾੜ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚਮਨ ਲਾਲ, ਸਾਬਕਾ ਸਰਪੰਚ ਕ੍ਰਿਸ਼ਨ ਸਿੰਘ, ਠਾਣਾ ਸਿੰਘ, ਭੁਪਿੰਦਰ ਸਿੰਘ ਬਰਾੜ, ਬਲਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਜੱਜ, ਸੁਖਚੈਨ ਸਿੰਘ ਬਰਾੜ, ਸੁਰਜੀਤ ਸਿੰਘ ਸੰਧੂ, ਗੁਰਭੇਜ ਸਿੰਘ, ਗੁਰਲਾਲ ਸਿੰਘ ਸਿੱਧੂ, ਹੀਰਾ ਸਿੰਘ ਢਿੱਲੋਂ, ਸੁਖਜੀਵਨਪ੍ਰੀਤ ਸਿੰਘ , ਗੁਰਵਿੰਦਰ ਸਿੰਘ, ਮਨਦੀਪ ਸਿੰਘ, ਹਰਮੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੂਖਮ ਜੀਵਾਣੂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਗਾਲਣ ਲਈ ਸਹਾਈ ਸਿੱਧ ਹੋ ਸਕਦੇ ਹਨ-ਡਾ.ਜਸਵਿੰਦਰ ਸਿੰਘ ਬਰਾੜ ਅੰਤਰਰਾਸ਼ਟਰੀ... ਅਗਲੀ ਖ਼ਬਰ ਆਯੁਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਦਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।