ਭਾਰਤੀ ਵਾਲਮੀਕਿ ਧਰਮ ਸਮਾਜ ਨੇ ਕੱਢੀ ਜਾਹਰਵੀਰ ਗੋਗਾ ਦੀ ਵਿਸ਼ਾਲ ਸ਼ੋਭਾ ਯਾਤਰਾ
ਮੋਗਾ, 12 ਸਤੰਬਰ (ਅਸ਼ੋਕ ਬਾਂਸਲ)-ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਦੀ ਅਗਵਾਈ ਹੇਠ ਜਾਹਰਵੀਰ ਗੋਗਾ ਦੀ ਦੂਜੀ ਵਿਸ਼ਾਲ ਸ਼ੋਭਾ ਯਾਤਰਾ ਵਾਲਮੀਕਿ ਕਾਲੋਨੀ ਦੇ ਵਾਲਮੀਕ ਮੰਦਰ ਤੋਂ ਸ਼ਰਧਾ ਅਤੇ ਧੂਮਧਾਮ ਨਾਲ ਕੱਢੀ ਗਈ। ਸ਼ੋਭਾ ਯਾਤਰਾ ਵਾਲਮੀਕਿ ਕਾਲੋਨੀ ਤੋਂ ਸ਼ੁਰੂ ਹੋ ਕੇ ਜਵਾਹਰ ਨਗਰ, ਡੀ .
ਮੋਗਾ, 12 ਸਤੰਬਰ (ਅਸ਼ੋਕ ਬਾਂਸਲ)-ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਦੀ ਅਗਵਾਈ ਹੇਠ ਜਾਹਰਵੀਰ ਗੋਗਾ ਦੀ ਦੂਜੀ ਵਿਸ਼ਾਲ ਸ਼ੋਭਾ ਯਾਤਰਾ ਵਾਲਮੀਕਿ ਕਾਲੋਨੀ ਦੇ ਵਾਲਮੀਕ ਮੰਦਰ ਤੋਂ ਸ਼ਰਧਾ ਅਤੇ ਧੂਮਧਾਮ ਨਾਲ ਕੱਢੀ ਗਈ। ਸ਼ੋਭਾ ਯਾਤਰਾ ਵਾਲਮੀਕਿ ਕਾਲੋਨੀ ਤੋਂ ਸ਼ੁਰੂ ਹੋ ਕੇ ਜਵਾਹਰ ਨਗਰ, ਡੀ . ਐਮ. ਕਾਲਜ ਰੋਡ, ਆਰੀਆ ਸਕੂਲ ਰੋਡ, ਪੁਰਾਣੀ ਸਿਟੀ ਰੋਡ, ਮੇਨ ਬਾਜ਼ਾਰ, ਪ੍ਰਤਾਪ ਰੋਡ ਅਤੇ ਨਹਿਰੂ ਪਾਰਕ ਰੋਡ ਤੋਂ ਹੁੰਦੀ ਹੋਈ ਵਾਪਸ ਵਾਲਮੀਕ ਮੰਦਰ ਪਹੁੰਚੀ, ਜਿੱਥੇ ਜਾਹਰਵੀਰ ਗੋਗਾ ਦੇ ਮੰਦਰ ਵਿਚ ਸਮਾਪਤ ਹੋਇਆ। ਇਸ ਮੌਕੇ ਜਾਹਰਵੀਰ ਗੋਗਾ ਦੇ ਜੀਵਨ ਅਤੇ ਉਨ੍ਹਾਂ ਦੇ ਧਾਰਮਿਕ ਤੇ ਸਮਾਜਿਕ ਮਹੱਤਵ ‘ਤੇ ਚਾਨਣਾ ਪਾਉਂਦਿਆਂ ਪ੍ਰਧਾਨ ਨਰੇਸ਼ ਬੋਹਤ ਨੇ ਦੱਸਿਆ ਕਿ ਲੋਕ ਮਾਨਤਾ ਅਨੁਸਾਰ ਜਾਹਰਵੀਰ ਗੋਗਾ ਰਾਜਸਥਾਨ ਦੇ ਪ੍ਰਸਿੱਧ ਲੋਕ ਦੇਵਤਾ ਸਨ, ਜਿਨ੍ਹਾਂ ਨੂੰ ਗੋਗਾ ਜੀ, ਗੁੱਗਾ ਪੀਰ ਅਤੇ ਜਾਹਰ ਪੀਰ ਦੇ ਨਾਂਅ ਨਾਲ ਵੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਉਹ ਵੀਰਤਾ, ਨਿਆਂ ਅਤੇ ਜਨਸੇਵਾ ਦੇ ਪ੍ਰਤੀਕ ਮੰਨੇ ਜਾਂਦੇ ਹਨ। ਸ਼ਰਧਾਲੂਆਂ ਦਾ ਵਿਸ਼ਵਾਸ ਹੈ ਕਿ ਜਾਹਰਵੀਰ ਗੋਗਾ ਸੱਪ ਦੇ ਡੰਗ ਤੋਂ ਰੱਖਿਆ ਕਰਦੇ ਹਨ ਅਤੇ ਸੰਕਟ ਦੇ ਸਮੇਂ ਆਪਣੇ ਭਗਤਾਂ ਦੀ ਸਹਾਇਤਾ ਕਰਦੇ ਹਨ। ਸ਼ੋਭਾ ਯਾਤਰਾ ਵਿਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਆਮ ਆਦਮੀ ਪਾਰਟੀ ਦੇ ਆਗੂ ਅਜੈ ਸ਼ਰਮਾ, ਕਾਂਗਰਸ ਆਗੂ ਵਿਨੋਦ ਬਾਂਸਲ, ਸਮਾਜ ਸੇਵੀ ਸੰਜੀਵ ਲੱਡੂ ਆਰੇ ਵਾਲੇ, ਪ੍ਰਿਤਪਾਲ ਅਰੋੜਾ, ਅਕਾਲੀ ਦਲ ਦੇ ਹਲਕਾ ਇੰਚਾਰਜ ਸਨੀ ਗਿੱਲ, ਜਗਦੀਸ਼ ਛਾਬੜਾ, ਗੋਵਰਧਨ ਐਮ.ਸੀ., ਮਨਦੀਪ ਕੰਡਵਾਲ, ਯਕੀਨ ਸ਼ਰਮਾ, ਰਾਜ ਕੁਮਾਰ ਅਰੋੜਾ, ਰਾਜੀਵ ਤਾਂਗੜੀ, ਵਿੱਕੀ ਸਿਤਾਰਾ, ਸ਼ਿਵ ਟੰਡਨ, ਸ਼ੁਭਮ ਗੁਪਤਾ, ਅਮਨ ਮਦਾਨ, ਸੁਸ਼ੀਲ ਮਿੱਢਾ, ਸੌਰਭ ਗੋਇਲ, ਹੈਪੀ ਚੈਂਬਰ, ਸ਼ੰਮੀ ਕੁਮਾਰ, ਰਜਿੰਦਰ ਬੋਹਤ, ਸਨੀ ਜੈਕਸਨ, ਮਦਨ ਲਾਲ ਬੋਹਤ, ਅਜੈ ਕੁਮਾਰ, ਅਰੁਣ ਸਗੇਲੀਆ, ਅਸ਼ੋਕ ਰਾਜਨ, ਲਵ ਬੋਹਤ, ਪ੍ਰਥਮ ਬੋਹਤ, ਹੇਮਾ ਬੋਹਤ ਅਤੇ ਪੱਲਵੀ ਰਾਣੀ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਿਲ ਹੋਏ। ਸ਼ੋਭਾ ਯਾਤਰਾ ਵਿਚ ਔਰਤਾਂ, ਨੌਜਵਾਨਾਂ, ਬਜ਼ੁਰਗਾਂ ਅਤੇ ਵਾਲਮੀਕ ਸਮਾਜ ਦੇ ਲੋਕਾਂ ਨੇ ਜਾਹਰਵੀਰ ਗੋਗਾ ਦੇ ਜੈਕਾਰੇ ਲਗਾਉਂਦਿਆਂ ਉਤਸ਼ਾਹ ਨਾਲ ਭਾਗ ਲਿਆ। ਪ੍ਰਧਾਨ ਨਰੇਸ਼ ਬੋਹਤ ਨੇ ਕਿਹਾ ਕਿ ਜਾਹਰਵੀਰ ਗੋਗਾ ਦਾ ਜੀਵਨ ਸਮਾਜ ਨੂੰ ਸਾਹਸ, ਸਚਾਈ, ਸੇਵਾ ਅਤੇ ਮਨੁੱਖਤਾ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਸ਼ੋਭਾ ਯਾਤਰਾ ਵਿਚ ਜਾਹਰਵੀਰ ਬਾਬਾ ਦਾ ਸੁੰਦਰ ਦਰਬਾਰ, ਰਥ ਅਤੇ ਜਾਹਰਵੀਰ ਗੋਗਾ ਦੇ ਨਿਸ਼ਾਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਬੈਂਡ ਵਾਜਿਆਂ, ਢੋਲ, ਸੁੰਦ ਰ ਝਾਕੀਆਂ ਅਤੇ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਸਜੇ ਦਰਬਾਰ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਸੇਵਾਦਾਰਾਂ ਨੇ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਸ਼ੋਭਾ ਯਾਤਰਾ ਦੀ ਵਿਵਸਥਾ ਸੰਭਾਲੀ। ਸਾਰੇ ਸ਼ਰਧਾਲੂਆਂ ਨੇ ਜਾਹਰਵੀਰ ਗੋਗਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਧਾਨ ਨਰੇਸ਼ ਬੋਹਤ ਨੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ ਸਾਰੇ ਮੁੱਖ ਮਹਿਮਾਨਾਂ, ਸ਼ਹਿਰ ਵਾਸੀਆਂ ਅਤੇ ਸਹਿਯੋਗ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ।